ਪੰਨਾ:ਪੰਥਕ ਪ੍ਰਵਾਨੇ.pdf/54

ਇਹ ਸਫ਼ਾ ਪ੍ਰਮਾਣਿਤ ਹੈ

(੫੬)


ਉਸੇ ਵੇਲੇ ਦਰੋਗ਼ੇ ਨੂੰ ਹੁਕਮ ਦੇਕੇ,
ਸਭਨਾਂ ਕੈਦੀਆਂ ਤਾਈਂ ਮੰਗਾਇਆ ਗਿਆ।
ਇਕ ਇਕ ਕਰ ਸਾਹਮਣੇ ਪੈਂਚਾਂ ਦੇ ਹੀ,
ਦੁੰਬੇ ਈਦ ਦੇ ਵਾਂਗ ਕੁਹਾਇਆ ਗਿਆ।
ਪ੍ਰਲੋ ਤੀਕ 'ਅਨੰਦ' ਉਹ ਲਥਣਾ ਨਹੀਂ
ਟਿੱਕਾ ਲਾਹਨਤ ਦਾ ਮਥੇ ਜੋ ਲਾਯਾ ਗਿਆ।
ਨਾਹਰਾ ਹਾ ਦਾ ਮਾਰ ਖੜਪੈਂਚ ਹਿੰਦੂ,
ਕਹਿੰਦੇ ਲੱਖੂ ਕਸਾਈਆਂ ਤੋਂ ਵਧ ਕੀਤੀ।
ਰਾਜ ਜ਼ੁਲਮ ਦਾ ਚਲ ਏਹ ਸਕਦਾ ਨਹੀਂ,
ਪਾਪ ਕਰਮ ਵਾਲੀ ਜਿਸਨੇ ਹੱਦ ਕੀਤੀ।
[ਤਥਾ]
ਇੰਜ ਮਾਰ ਬੇਦੋਸਿਆਂ ਕਿਰਤੀਆਂ ਨੂੰ,
ਖੁਸ਼ੀ ਦਿਲ ਵਿਚ ਬੜੀ ਮਨਾਈ ਲੱਖੂ।
ਆਖੇ ਸੂਬੇ ਨੂੰ ਮੁਛਾਂ ਤੇ ਹੱਥ ਧਰਕੇ,
ਦਸੂ ਸਿੰਘਾਂ ਦੀ ਕਰਕੇ ਸਫਾਈ ਲੱਖੂ।
ਜੋ ਨਹੀਂ ਤੁਸਾਂ ਤੋਂ ਮੋਰਚਾ ਜਿਤ ਹੋਯਾ,
ਹਾਸਲ ਕਰੇਗਾ ਉਹ ਵਡਿਆਈ ਲੱਖੂ।
ਘਰ ਦੇ ਭੇਤ ਨੇ ਮਾਰਿਆ ਜਿਵੇਂ ਦਹਿਸਰ,
ਮਾਰੂ ਸਿੰਘਾਂ ਨੂੰ ਵਿਚ ਲੜਾਈ ਲੱਖੂ।
ਮੇਰੇ ਦਿਲ ਦੀ ਅੱਗ ਕੁਝ ਹੋਈ ਠੰਡੀ,
ਭਾਈ ਮਾਰਕੇ ਕੁਝ ਹਲਾਕੂਆਂ ਦੇ।
ਕਾਤਲ ਅਸਲ ਜਾਂ ਹਥ'ਅਨੰਦ' ਆਵਨ,
ਖਾਵਾਂ ਕਰ ਬੇਰੇ ਨਾਲ ਚਾਕੂਆਂ ਦੇ।