ਪੰਨਾ:ਪੰਥਕ ਪ੍ਰਵਾਨੇ.pdf/51

ਇਹ ਸਫ਼ਾ ਪ੍ਰਮਾਣਿਤ ਹੈ

(੫੩)

ਬੋਲ ਸਿਰਾਂ ਦੇ ਨਾਲ ਨਿਭਾਏ ਹੋਏ ਨੇ।

[ਤਥਾ]


ਕਦੇ ਏਸਦਾ ਦਾ ਦਿਲ ਨਾਂ ਡੋਲ ਸਕੇ,
ਡੋਲੇ ਜ਼ਿਮੀਂ ਅਕਾਸ਼ ਤੇ ਡੋਲ ਜਾਏ।
ਰਾਜ ਭਾਗ ਦੇ ਲੋਭ ਦੇ ਵਾਸਤੇ ਨਹੀਂ,
ਜਿੰਦ ਦੇਸ਼ ਪਿਆਰੇ ਤੋਂ ਘੋਲ ਜਾਏ।
ਉਲਟ ਪਵੇ ਪਹਾੜ ਮੁਸੀਬਤਾਂ ਦਾ,
ਉਹਨੂੰ ਫੁਲ ਦੇ ਵਾਂਗਰਾਂ ਤੋਲ ਜਾਏ।
ਨਦੀਆਂ ਉਲਟੀਆਂ ਵਗਨ ਤਾਂ ਵਗਨ ਬੇਸ਼ਕ
ਸ਼ਾਨ ਸੂਰਜ ਦੀ ਚੰਦ੍ਰਮਾਂ ਰੋਲ ਜਾਏ।
ਕਲਾ ਏਸਦੀ ਜੁਗੋ ਜੁਗ ਰਹੂ ਚੜਦੀ,
ਏਹਦੀ ਛੋਹ ਨੂੰ ਜੁਗਨੂੰ ਨਹੀਂ ਛੋਹ ਸਕਦੇ।
ਧਰਮ ਆਸਰੇ ਖੜਾ 'ਅਨੰਦ' ਜੀ ਏਹ,
ਏਥੇ ਚਲ ਨਹੀਂ ਛਲ ਧਰੋਹ ਸਕਦੇ।
[ਲਾਹੌਰ ਦੇ ਸਿੰਘਾਂ ਤੇ ਸਖਤੀ]
ਜ਼ੋਰਾਵਰਾਂ ਦਾ ਸਤੀ ਵੀਹ ਸੌ ਹੁੰਦਾ,
ਕੌਣ ਡਾਹਢਿਆਂ ਤਾਈਂ ਸਮਝਾਏ ਦੇਖੋ।
ਇਕ ਲੀਰ ਹੋਵੇ ਲਗ ਜਾਣ ਟਾਂਕੇ,
ਗਾਂਡੇ ਕੌਣ ਲਗਾਰਾਂ ਨੂੰ ਲਾਏ ਦੇਖੋ।
ਗੁਰੂ ਟੱਪ ਨੇ ਜਾਣ ਸ਼ੜੱਪ ਚੇਲੇ,
ਆਇਆ ਗੁੰਡਿਆਂ ਹਥ ਨਿਯਾਏਂ ਦੇਖੋ।
ਕਿਰਤੀ ਸਿੰਘ ਲਾਹੌਰ ਦੇ ਵਿਚ ਜਿਨ੍ਹੇ,
ਫੌਜ ਘਲਕੇ ਪਕੜ ਮੰਗਾਏ ਦੇਖੋ।