ਪੰਨਾ:ਪੰਥਕ ਪ੍ਰਵਾਨੇ.pdf/43

ਇਹ ਸਫ਼ਾ ਪ੍ਰਮਾਣਿਤ ਹੈ

(੪੫)


ਹਾਥੀ ਉਤੇ ਝੂਲਦਾ, ਗਲ ਵਰਦੀ ਪਾਈ।
ਮੌਤ ਤੁਹਾਨੂੰ ਸਿੰਘ ਜੀ, ਲੈ ਏਥੇ ਆਈ।
ਵਾਚੋ ਏਥੋਂ ਪੱਤਰਾ, ਢਿਲ ਐਨ ਲਾਈ।
ਹੁਕਮ ਸਖਤ ਸਰਕਾਰ ਦਾ, ਨਹੀਂ ਸੁਣਿਆ ਭਾਈ।

[ਸਿੰਘ]


ਗਲ ਸੁਣੋ ਦੀਵਾਨ ਜੀ, ਹਥ ਦਿਲ ਤੇ ਧਰਕੇ।
ਪੁਰਬ ਵਸਾਖੀ ਵਾਲੜਾ, ਤੁਰ ਜਾਂ ਗੇ ਕਰਕੇ।
ਤੇਰਾ ਏਥੋਂ ਅਸਾਂ ਕੀਹ, ਲੈ ਜਾਣਾ ਹਰਕੇ।
ਤਾਕਤ ਦੇਵੇ ਰੱਬ ਜੇ, ਤਾਂ ਰਹੀਏ ਜਰਕੇ।
ਕਢੋ ਅੱਖਾਂ ਲਾਲ ਨਾਂ, ਵੱਟ ਮਥੇ ਭਰਕੇ।
ਬੰਦਾ ਸਦਾ 'ਅਨੰਦ' ਜੀ, ਤਰਦਾ ਹੈ ਮਰਕੇ।

[ਦੀਵਾਨ ਜਸਪਤ]


ਮੈਂ ਨਹੀਂ ਲਗਨ ਦੇਵਣਾ, ਇਸ ਥਾਵੇਂ ਮੇਲਾ।
ਤੁਸਾਂ ਹਜ਼ਾਰਾਂ ਵਾਸਤੇ, ਹਾਂ ਬੜਾ ਅਕੇਲਾ।
ਮੈਂ ਦਲ ਦਿਆਂ ਫੜਕੇ ਦਲਾਂ ਨੂੰ, ਜਿਉਂ ਸ੍ਰਸੋਂ ਤੇਲਾ।
ਮੈਂ ਕੱਚਾ ਖਾ ਲਾਂ ਸਿੰਘ ਨੂੰ, ਜਿਉਂ ਪੱਕਾ ਕੇਲਾ।
ਕਰੋ ਕਿਨਾਰਾ ਹੁਣੇ ਹੀ, ਨਾ ਵਧੇ ਝੰਬੇਲਾ।
ਜਾਨ ਬਚਾ ਲੌ ਆਪਣੀ, ਹਾਲੇ ਹੈ ਵੇਲਾ।

[ਸਿੰਘ]


ਹਿੰਦੂ ਹੋ ਦੀਵਾਨ ਜੀ, ਗਲ ਕਰੋ ਕੁਢੰਗੀ।
ਮੁਹਲਤ ਦੋ ਤਿੰਨ ਰੋਜ਼ ਦੀ, ਨਾਂ ਦੇਵੋ ਮੰਗੀ।
ਸੁਤੇ ਸ਼ੇਰ ਜਗਾਵਨੇ, ਏਹ ਅਕਲ ਨਾਂ ਚੰਗੀ।
ਕਠੇ ਭਾਗਾਂ ਨਾਲ ਨੇ, ਹੋਏ ਸਤਿਸੰਗੀ।