ਪੰਨਾ:ਪੰਥਕ ਪ੍ਰਵਾਨੇ.pdf/41

ਇਹ ਸਫ਼ਾ ਪ੍ਰਮਾਣਿਤ ਹੈ

(੪੩)

[੧੮੦੫ ਬਿਕ੍ਰਮੀ ਨੂੰ ਵਸਾਖੀ ਦਾ ਮੇਲਾ ਰੋੜੀ ਸਾਹਿਬ ਕਰਨਾ]
ਮਾਰਾਂ ਮਾਰਦੇ ਸਮੇਂ ਦੇਸ਼ ਅੰਦਰ,
ਗੁਜਰਾਂ ਵਾਲਾ ਨੇੜੇ ਜਦੋਂ ਆਏ ਭਾਈ।
ਤਿੰਨ ਰੋਜ਼ ਵਸਾਖੀ ਦੇ ਵਿਚ ਰਹਿ ਗਏ,
ਦਿਲਾਂ ਵਿਚ ਖਿਆਲ ਸਮਾਏ ਭਾਈ।
'ਰੋੜੀ ਸਾਹਿਬ' ਦੇ ਚਲ ਦੀਦਾਰ ਕਰੀਏ,
ਲਈਏ ਨਾਲ ਹੀ ਪੁਰਬ ਮਨਾਏ ਭਾਈ।
ਕਰ ਯਾਤਰਾ ਗੁਰੂ ਦਰਬਾਰ ਸੰਦੀ,
ਲਈਏ ਮਨਾਂ ਦੀ ਮੈਲ ਗੁਵਾਏ ਭਾਈ।
ਲਾ ਸਮਾਧ ਰੋੜਾਂ ਵਾਲੇ ਢੇਰ ਉਤੇ,
ਏਥੇ ਗੁਰੂ ਨਾਨਕ ਘਾਲੀ ਘਾਲਨਾ ਏਂ।
ਨਾਲੇ ਵੇਖ 'ਅਨੰਦ' ਪ੍ਰਬੰਧ ਲਈਏ,
ਏਥੇ ਘਰ ਨੂੰ ਪੰਥ ਸੰਭਾਲਨਾ ਏਂ।
{ਤਥਾ}
ਸਾਰੇ ਦਲ ਗੁਰਮਤਾ ਪਰਵਾਨ ਕੀਤਾ,
ਇਮਨਾਬਾਦ ਆਖਰ ਪੁਜ ਜਾਂਵਦੇ ਨੇ।
ਜਿਥੇ ਕੀਤੀ ਤਪੱਸਿਆ ਗੁਰੁ ਨਾਨਕ,
ਲੈ ਲੈ ਰੋੜ ਉਹ ਮਥੇ ਘਸਾਂਵਦੇ ਨੇ।
ਮੱਥੇ ਟੇਕਦੇ ਥਾਉਂ ਨੂੰ ਧੰਨ ਕਹਿਕੇ,
ਕਰ ਕੜ੍ਹਾ ਪ੍ਰਸ਼ਾਦਿ ਝੜਾਂਵਦੇ ਨੇ।
ਗਹਿਰੇ ਲਾਏ ਗਫੇ ਸਿੰਘਾਂ ਸਾਰਿਆਂ ਨੇ,
ਬਸਤਰ ਧੋ ਸ਼ਸਤਰ ਲਿਸ਼ਕਾਂਵਦੇ ਨੇ।
ਹੋਯਾ ਪਾਸ ਏਹ ਚਾਰ ਦਿਨ ਠਹਿਰ ਏਥੇ,