ਪੰਨਾ:ਪੰਥਕ ਪ੍ਰਵਾਨੇ.pdf/34

ਇਹ ਸਫ਼ਾ ਪ੍ਰਮਾਣਿਤ ਹੈ

(੩੬)

ਬਰਕਤ ਸਿੰਘ ਹੰਕਾਰ ਦਾ ਸੀਸ ਨੀਂਵਾਂ,
ਲੱਥੀ ਝਟ ਖੁਮਾਰੀ ਤੁਫਾਨੀਆਂ ਦੀ।
ਬੂਹੇ ਕਿਲੇ ਦੇ ਖੋਹਲਕੇ ਆਪ ਸਾਰੇ,
ਊਠਾਂ ਉਤੇ ਸਾਮਾਨ ਲਦਾਏ ਹੱਥੀਂ।
ਦਾਰੂ ਨਾਲ ਚਲਣ ਵਾਲੇ ਤੀਰ ਸਾਰੇ,
ਕਢ ਵੈਰੀਆਂ ਤਾਈਂ ਪਕੜਾਏ ਹੱਥੀਂ।
[ਅਹਿਮਦ ਸ਼ਾਹ ਦਾ ਰੁਖ ਦਿਲੀ ਵਲ]
ਲੁਟ-ਮਾਰ ਲਾਹੌਰ ਕਰ ਗਿਲਜਿਆਂ ਨੇ,
ਦਿਲੀ ਵਲ ਨੂੰ ਫੇਰ ਧਿਆਨ ਕੀਤਾ।
ਧਨ ਮਾਲ ਦੇਕੇ ਜਾਨ ਛੁਟ ਗਈ,
ਸੂਬੇ ਨੀਚ ਨੇ ਸ਼ੁਕਰ ਮਹਾਨ ਕੀਤਾ।
ਮਸਤ ਹਾਥੀਆਂ ਵਾਂਗਰਾਂ ਜਾਨ ਗਿਲਜੇ,
ਖੌਫ ਮੌਤ ਦਾ ਸਿਰੋਂ ਵਿਸਾਰਿਆ ਜੀ।
ਬਰਕਤ ਸਿੰਘ ਹੰਕਾਰ ਦਾ ਸੀਸ ਨੀਵਾਂ,
ਜੋ ਹੰਕਾਰਿਆ ਅੰਤ ਉਹ ਮਾਰਿਆ ਜੀ।
[ਤਥਾ]
ਸਿੰਘ ਜੰਗਲਾਂ ਵਿਚ ਜਾ ਛਪੇ ਸਾਰੇ,
ਰਾਕਸ਼ ਕਾਬਲੀ ਧੂੜ ਧੁਮਾਈ ਜਾਂਦੇ।
ਇਜ਼ਤ ਆਬਰੂ ਰਹੀ ਨਾਂ ਕਿਸੇ ਦੀ ਵੀ,
ਲੁਟ ਮਾਰਕੇ ਧਨ ਲੁਕਾਈ ਜਾਂਦੇ।
ਕਹਿੰਦੇ ਤਖਤ ਦਿਲੀ ਅਜੋ ਸਾਂਭ ਲੈਣਾ,
ਏਸ ਚਾਉ ਉਤੇ ਨਾਹਰੇ ਲਾਈ ਜਾਂਦੇ।
ਵੇਲਾ ਤਾੜ ਰਹੇ ਖਾਲਸੇ ਮਾਰ ਵਾਲਾ,