ਪੰਨਾ:ਪੰਥਕ ਪ੍ਰਵਾਨੇ.pdf/27

ਇਹ ਸਫ਼ਾ ਪ੍ਰਮਾਣਿਤ ਹੈ

(੨੯)

ਮਨ ਅਪਨੇ ਵਿਚ ਘਬਰਾਨ ਲਗਾ।
ਭੁਲ ਗੁਰਾਂ ਦਾ ਤੇਜ ਪ੍ਰਤਾਪ ਗਿਆ,
ਪਾਪੀ ਖੌਫ ਮਤਹਿਤਾਂ ਦਾ ਖਾਨ ਲਗਾ।
ਚੜੇ ਨਿਤ ਸ਼ਿਕਾਰ ਤੇ ਹੋਣ ਖੇਡਾਂ,
ਗਲਾਂ ਵਿਚ ਜਾਂਦਾ ਵੇਲੇ ਟਾਲਦਾ ਸੀ।
ਪਿਆਰੇ ਰਾਜਿਆਂ ਨੂੰ ਰਾਜ ਬਰਕਤ ਸਿੰਘਾ,
ਉਹਨੂੰ ਦੁਖ ਕੀਹ ਗੁਰਾਂ ਦੇ ਹਾਲਦਾ ਸੀ।
[ਤਥਾ]
ਲੋਭ ਦੇਕੇ ਜਗੀਰਾਂ ਦਾ ਸਤਿਗੁਰਾਂ ਨੂੰ,
ਮੂੜ ਚਾਂਹਵਦਾ ਹੈਸੀ, ਫਸਾ ਲਈਏ।
ਹੌਲੀ ਹੌਲੀ ਮੁਕਾਵੀਏ ਕੁਲ ਜ਼ਾਲਮ,
ਪੈਰ ਗੁਰੂ ਜੀ ਪਹਿਲੇ ਟਕਾ ਲਈਏ।
ਸੂਬੇ, ਰਾਜਿਆਂ ਦੇ ਨਾਲ ਲਾ ਮਥੇ,
ਨਾਂ ਮੁਸੀਬਤਾਂ, ਹੋਰ ਗਲ ਪਾ ਲਈਏ।
ਦੱਖਣ ਵਿਚ ਮਰਹੱਟਿਆਂ ਸ਼ੋਰ ਪਾਇਆ,
ਪਹਿਲਾਂ ਉਧਰੋਂ ਗ਼ਦਰ ਦਬਾ, ਲਈਏ।
ਪ੍ਰੀਤਮ ਆਖਦੇ ਦੇਖ ਵਿਚਾਰ ਕਰਕੇ,
ਰਾਜ ਭਾਗ ਦੀ ਸਾਨੂੰ ਨਾਂ ਭੁੱਖ ਸ਼ਾਹਾ।
ਬੇ-ਗੁਨਾਹ ਬਚੇ, ਸ਼ੀਰ ਖੋਰ, ਮਾਰੇ
ਸਾਨੂੰ ਰੜਕਦਾ ਉਹਨਾਂ ਦਾ ਦੁਖ ਸ਼ਾਹਾ।
[ਤਥਾ]
ਸਾਧ ਸੰਗਤ ਦੇ ਚਰਨਾਂ ਦੀ ਧੂੜ ਅੰਦਰ,
ਹੈਨ ਸਤਾਂ ਵਲਾਇਤਾਂ ਦੇ ਰਾਜ, ਸ਼ਾਹਾ।