ਪੰਨਾ:ਪੰਥਕ ਪ੍ਰਵਾਨੇ.pdf/26

ਇਹ ਸਫ਼ਾ ਪ੍ਰਮਾਣਿਤ ਹੈ

(੨੮)

ਇਉਂ ਲਹੂਆਂ ਤੇ ਸੂਰਮੇ, ਫਿਰ ਤੇਗਾਂ ਤਾਰੇ।
ਪੈਂਦੇ ਗੋਲੇ ਗਜ਼ਬ ਦੇ,ਬਰਸਨ ਅੰਗਿਆਰੇ।
ਦੜ ੨ ਡਿਗਣ ਸੂਰਮੇ,ਜਿਉਂ ਢਹਿਣ ਮੁਨਾਰੇ।
[ਤਥਾ]
'ਆਜ਼ਮ ਸ਼ਾਹ' ਦੀ ਫੌਜ ਨੇ, ਬਲ ਅਪਨਾ ਪਾਇਆ।
ਦੰਮ ਬਹਾਦਰ ਸ਼ਾਹ ਦਾ, ਨੱਕ ਅੰਦਰ ਆਇਆ।
ਮਾਰੇ ਗੋਲੇ ਗਜ਼ਬ ਦੇ, ਤੌਫਾਨ ਮਚਾਇਆ।
ਭੌਂ ਭੌਂ ਵੇਖੇ ਗੁਰਾਂ ਵਲ, ਕਰ ਰਹਿਮ ਖੁਦਾਇਆ।
ਪੈਰ ਫੌਜ ਦੇ ਉਖੜੇ, ਸੀ ਦਿਲ ਘਬਰਾਇਆ।
ਇਤਨੇ ਨੂੰ ਆ ਖਾਲਸੇ, 'ਰਣਜੀਤ’ ਵਜਾਇਆ।
ਤੀਰਾਂ ਵਾਲਾ ਗੁਰਾਂ ਨੇ, ਆ ਮੀਂਹ ਬਰਸਾਇਆ।
'ਸ਼ਾਹ ਆਜ਼ਮ' ਨੂੰ ਵਿੰਨਕੇ, ਫੜ ਧਰਤ ਲਟਾਇਆ।
(ਬਹਾਦਰ ਸ਼ਾਹ ਨੇ ਤਖਤ ਬੈਠਣਾ)
ਸ਼ਾਹ ਆਜ਼ਮ ਦੇ ਡਿਗਦਿਆਂ ਦਲ ਭਜੇ ਸਾਰੇ।
ਹਥ ਏਸਦੇ ਆ ਗਏ, ਸਮਿਆਨੇ ਭਾਰੇ।
ਮਾਲਕ ਬਾਝੋਂ ਕਦੇ ਨਾਂ ਦਲ ਲੜਨ ਵੰਗਾਰੇ।
ਵੜੇ ਜਾ ਦਿਲੀ ਖਾਲਸੇ ਛਡਕੇ ਜੈਕਾਰੇ।
(ਬਹਾਦਰ ਸ਼ਾਹ ਨੇ ਵੈਹਦੇ ਤੋਂ ਫਿਰ ਜਾਣਾ)
ਬੈਠਾ ਪਾਤਸ਼ਾਹ ਤਖਤ ਤੇ ਗਦਰ ਮੁੱਕਾ
ਜਾਨੀ ਜਾਨ ਦਾ ਮਨ ਪਰਚਾਨ ਲਗਾ।
ਬਾਪ ਵਾਂਗਰਾਂ ਹੋ ਬਈਮਾਨ ਗਿਆ
ਕੰਨੀ ਵੈਹਦਿਆਂ ਤੋਂ ਕਤਰਾਨ ਲਗਾ।
ਢਕਾਂ ਦਿਤਿਆਂ ਵਧ ਫਸਾਦ ਜਾਸੀ