ਪੰਨਾ:ਪੰਥਕ ਪ੍ਰਵਾਨੇ.pdf/24

ਇਹ ਸਫ਼ਾ ਪ੍ਰਮਾਣਿਤ ਹੈ

(੨੬)

ਧੌਂਸੇ ਫਤਹਿ ਦੇ ਤੇਰੇ ਵਜਾ ਦਿਆਂਗੇ।
ਤੇਰੇ ਰਾਹ ਵਿਚ ਰਹੇ ਨਾ ਰੋੜ ਕੋਈ,
ਹਥੀਂ ਆਪ ਤੈਨੂੰ ਤਿਲਕ ਲਾ ਦਿਆਂਗੇ।
(ਬਹਾਦਰ ਸ਼ਾਹ ਨੇ ਲਿਖ ਦੇਣਾ)
ਸੁਣਕੇ ਮਤਲਬੀ ਬੜਾ ਪ੍ਰਸੰਨ ਹੋਇਆ,
ਤੁਸੀਂ ਲਿਸਿਆਂ ਦੇ ਨਿਗਾਹਬਾਨ ਦਾਤਾ।
ਔਰੰਗਜ਼ੇਬ ਨੇ ਜਿਨਾਂ ਦੇ ਲਗ ਆਖੇ,
ਕੀਤੇ ਆਪ ਤੇ ਜ਼ੁਲਮ ਮਹਾਨ ਦਾਤਾ।
ਲੋਂ ਆ ਰਖ ਲੌ ਕੋਲ 'ਨੁਵਿਸ਼ਤ' ਮੇਰੀ,
[1]*ਵੈਹਦੇ ਕੁਲ ਪੂਰੇ ਕੀਤੇ ਜਾਨ ਦਾਤਾ।
ਤਾਂਕਿ ਹਿੰਦੂਆਂ ਤੇ ਜ਼ੁਲਮ ਕਰਨ ਵਾਲਾ,
ਪੈਦਾ ਹੋਵੇ ਨਾਂ ਕੋਈ ਸ਼ੈਤਾਨ ਦਾਤਾ।


  1. *ਜਿਨਾਂ ਨੇ ਗੁਰੂ ਜੀ ਨਾਲ ਜ਼ੁਲਮ ਕੀਤੇ, ਤੇ ਸ਼ਾਹ ਵਲੋਂ ਪਕੜਾਨ ਦੇ ਵੈਹਦੇ ਹੋਏ, ਉਹਨਾਂ ਦੇ ਨਾਮ ਇਸ ਪ੍ਰਕਾਰ ਹਨ-ਵਜ਼ੀਦ ਖਾਂ ਸੂਬਾ। ਕਰਮ ਚੰਦ ਫਗਵਾੜੀਆ। ਰਾਜਾ ਅਜਮੇਰ ਚੰਦ, ਭੀਮ ਚੰਦ,ਰਾਜਾ ਰਾਮ ਸਰਨ ਹੰਡੂਰੀਆ। ਜਾਨੀ ਖਾਂ, ਮਾਨੀ ਖਾਂ ਮੁਰੰਡੇ ਦੇ ਥਾਨੇਦਾਰ। ਗੰਗੂ, ਨਾਇਬ ਜਲੰਧਰੀ ਨਜ਼ਾਮਦੀਨ ਸੂਬਾ ਲਾਹੌਰ। ਦੀਵਾਨ ਸੁੱਚਾ ਨੰਦ,ਉਸਮਾਨ ਖਾਂ ਮੁਕਰਮ ਖਾਂ ਨੁਵਾਬ ਰੋਪੜ ਵਾਲਾ। ਸ਼ੰਮਸੁਖਾ ਬਜਵਾੜੇ ਵਾਲਾ ਜਮਾਲ ਖਾਂ ਹਲਵਾਰੇ ਵਾਲਾ। ਜ਼ਾਲਮ ਖਾਂ, ਫਤੇ ਖਾਂ ਕਸੂਰ ਵਾਲੇ। ਇਤਆਦਿਕ ੧੮ ਆਦਮੀ ਸਨ ਜੋ ਤਮਾਮ ਦਗਿਆਂ ਦੇ ਜ਼ੁਮੇਵਾਰ ਸਨ, ਗੁਰੂ ਜੀ ਏਹਨਾਂ ਨੂੰ ਫੜਕੇ ਸਜ਼ਾ ਦੇਣੀ ਚਾਹੁੰਦੇ ਸਨ।
    'ਅਨੰਦ'