ਪੰਨਾ:ਪੰਥਕ ਪ੍ਰਵਾਨੇ.pdf/157

ਇਹ ਸਫ਼ਾ ਪ੍ਰਮਾਣਿਤ ਹੈ

(੧੬੧)

ਦੇਕੇ ਤਖ਼ਤ ਮਹਾਰਾਜੇ ਦਲੀਪ ਸਿੰਘ ਨੂੰ,
ਡੇਢ ਲਖ ਪਿੰਨਸ਼ਨ ਸੀ ਲਗਾਈ ਓਹਨਾਂ।
ਦਬਣ ਵਾਸਤੇ ਗ਼ਦਰ ਪੰਜਾਬੀਆਂ ਦਾ,
ਛੋਣੀ ਵਿਚ ਲਾਹੌਰ ਦੇ ਪਾਈ ਓਹਨਾਂ।
ਡੇਢ ਕਰੋੜ ਰੁਪਯਾ ਦਰਬਾਰ ਤਾਈਂ,
ਚਟੀ ਜੰਗ ਵਾਲੀ ਹੈਸੀ ਲਾਈ ਓਹਨਾਂ।
ਫਫਾ-ਫੇਰ ਕਸ਼ਮੀਰ ਗੁਲਾਬ ਸਿੰਘ ਨੂੰ,
ਦਿਤਾ ਇਕ ਕਰੋੜ ਰੁਪਏ ਅੰਦਰ।
ਲਾਲ ਸਿੰਘ ਤਾਈਂ ਜਲਾਵਤਨ ਕੀਤਾ,
ਰੋਕਾਂ ਪੌਣ ਦਾ ਵੇਖਕੇ ਭੈ ਅੰਦਰ।
ਫਲ ਮਿਲ ਗਿਆ ਨਿਮਕ ਹਰਾਮੀਆਂ ਦਾ,
ਹਾਰ ਲੈਣ ਦਾ ਗੈਰ ਦੀ ਜੈ ਅੰਦਰ।
ਬਰਕਤ ਸਿੰਘਾ ਨਾਂ ਕੋਈ ਭੀ ਜਾਣਦਾ ਸੀ,
ਕੀਹ ਏਹ ਰਾਜ ਗੁਝਾ ਏਸ ਤੈ ਅੰਦਰ।
ਬੱਬਾ-ਬਾਲਕ ਮਹਾਰਾਜਾ ਦਲੀਪ ਸਿੰਘ ਦਾ,
ਰਾਜ ਧੋਖੇ ਦੇ ਨਾਲ ਦਬਾਇਆ ਗਿਆ।
ਖਤਰਾ ਖਾਲਸੇ ਦਾ ਮਾਵਾਂ ਪੁਤਰਾਂ ਨੂੰ,
ਕਰਨੀ ਰਖਿਆ ਅਸਾਂ ਸੁਨਾਇਆ ਗਿਆ।
ਐਹਦਨਾਮਾ ਜੋ ਨਾਲ ਰਣਜੀਤ ਸਿੰਘ ਦੇ,
ਓਦਾਂ ਰਹੇਗਾ ਕੈਮ ਜਤਾਇਆ ਗਿਆ।
ਬਾਲਗ ਹੋਣ ਤੇ ਤਖਤ ਦਾ ਬਣੇ ਵਾਰਸ,
ਆਖ ਦਸਖਤਾਂ ਤਾਈਂ ਕਰਾਇਆ ਗਿਆ।
ਭੱਭਾ- ਭੇਤ ਭਰਿਆ ਏਦਾਂ ਐਹਦਨਾਮਾ,