ਪੰਨਾ:ਪੰਥਕ ਪ੍ਰਵਾਨੇ.pdf/150

ਇਹ ਸਫ਼ਾ ਪ੍ਰਮਾਣਿਤ ਹੈ

(੧੫੨)

ਅਸੀ ਤੁਸਾਂ ਲਈ ਪਾਸੇ ਵਛਾ ਰਹੇ ਹਾਂ,
ਚੰਗੀ ਤੁਸਾਂ ਰਖੀ ਸਾਡੀ ਆਨ ਮੀਆਂ।
ਬਰਕਤ ਸਿੰਘਾ ਗ਼ਦਾਰ ਦੀ ਗਲ ਸੁਣਕੇ,
ਆਈ ਜਾਨ ਵਿਚ ਗੋਰੇ ਦੀ ਜਾਨ ਮੀਆਂ।
ਲੱਲਾ-ਲੁਕ ਲੁਕ ਕੇ ਗੋਰੇ ਵੇਖਦੇ ਨੀ,
ਸਿੰਘ ਵਿਚ ਮੈਦਾਨ ਆ ਜਾਨ ਨਾਂ ਫਿਰ।
ਸਾਡੀ ਕੌਮ ਦੇ ਸਿੰਘ ਕਹੇ ਵੈਰ ਪੈ ਗਏ,
ਸਾਡਾ ਕੁਟ ਕੁਟ ਕੀਮਾ ਬਨਾਣ ਨਾ ਫਿਰ।
ਸਾਡਾ ਚਾਰ ਹਜ਼ਾਰ ਮਰ ਗਿਆ ਗੋਰਾ,
ਲਥ ਜਾਣ ਮੈਦਾਨ ਵਿਚ ਘਾਣ ਨਾ ਫਿਰ।
ਬਰਕਤ ਸਿੰਘ ਸਤਲੁਜ ਜੇ ਟਪ ਆਏ,
ਸਾਨੂੰ ਝਲਣਾ ਜ਼ਿਮੀਂ ਅਸਮਾਨ ਨਾ ਫਿਰ।
ਵੱਵਾ-ਵਾਪਸ ਮੈਦਾਨ ਵਿਚ ਪਰਤ ਆਏ,
ਅਗੇ ਸਿੰਘਾਂ ਤੋਂ ਸਾਫ ਮੈਦਾਨ ਡਿਠਾ।
ਪਈਆਂ ਕਿਤੇ ਰਸਦਾਂ ਪਈਆਂ ਕਿਤੇ ਤੋਪਾਂ,
ਡਿਗਾ ਜੰਗ ਦਾ ਸਾਜ਼ੋ ਸਾਮਾਨ ਡਿਠਾ।
ਮਛੀ ਵਾਂਗ ਲੇਟੇ ਚਿਟਾ ਚੰਮ ਕਿਧਰੇ,
ਲੁਛਦਾ ਕਿਧਰੇ ਪੰਜਾਬੀ ਜੁਵਾਨ ਡਿਠਾ।
ਬਰਕਤ ਸਿੰਘ ਗ਼ਦਾਰਾਂ ਦੀ ਦੋਸਤੀ ਦਾ,
ਹਥੋ ਹਥੀ ਹੀ ਨਫਾ ਮਹਾਨ ਡਿਠਾ।
[ ਸਭਰਾਵਾਂ ਦੀ ਲੜਾਈ ੧੦ ਜਨਵਰੀ ੧੮੪੬ ]
ਊੜਾ-ਓਧਰੋਂ ਸੁਣਿਆਂ ਜਾਂ ਜਿੰਦ ਕੌਰਾਂ,
ਰੋਈ ਖੂਨ ਦੇ ਅੱਥਰੂ ਵਗਾ ਵਾਰੀ।