ਪੰਨਾ:ਪੰਥਕ ਪ੍ਰਵਾਨੇ.pdf/146

ਇਹ ਸਫ਼ਾ ਪ੍ਰਮਾਣਿਤ ਹੈ

(੧੪੮)

ਫੌਜਾਂ ਉਠ ਨਠੀਆਂ ਬੇਮੁਹਾਰ ਬੇਲੀ।
ਰੋ ਰੋ ਦਰਦੀ ਪੰਜਾਬ ਦੇ ਆਖਦੇ ਨੇ,
ਗੰਦੇ ਲੀਡਰਾਂ ਨੂੰ ਧ੍ਰਿਗਕਾਰ ਬੇਲੀ।
ਜੀਊਂਦਾ ਅਜ ਜੇ ਸ਼ੇਰੇ ਪੰਜਾਬ ਹੁੰਦਾ,
ਵੇਂਹਦਾ ਖੜਕਦੀ ਸਾਡੀ ਤਲਵਰ ਬੇਲੀ।
ਵਾਗਾਂ ਘਰਾਂ ਨੂੰ ਮੋੜਦੇ ਬਰਕਤ ਸਿੰਘਾ,
ਕਢ ਵੈਰੀ ਸਮੁੰਦਰੋਂ ਪਾਰ ਬੇਲੀ।
[ (੨) ਫੇਰੂ ਦੀ ਜੰਗ ੨੧ ਦਸੰਬਰ ੧੮੪੫ ਨੂੰ ]
ਤਤਾ-ਤਉ ਮੁਛੀਂ ਦੇਕੇ ਸਿੰਘ ਕੈਂਹਦੇ,
ਅਸੀ ਫੇਰ ਮੈਦਾਨ ਵਿਚ ਲੜਾਂਗੇ ਜੀ।
ਅਸੀ ਦੇਸ਼ ਪਿਆਰੇ ਦੀ ਸ਼ਮਾਂ ਉਤੋਂ,
ਹਸ ਹਸ ਵਾਂਗ ਪਰਵਾਨਿਆਂ ਸੜਾਂਗੇ ਜੀ।
ਅਸੀ ਟਪਕੇ ਸਤਾਂ ਸਮੁੰਦਰਾਂ ਨੂੰ,
ਜਾ ਵਿਚ ਇੰਗਲੈਂਡ ਦੇ ਵੜਾਂਗੇ ਜੀ।
ਅਸਾਂ ਵਸਣਾਂ ਵੈਰੀ ਤੇ ਬਰਕਤ ਸਿੰਘਾ,
ਬਦਲ ਗੜੇ ਵਾਲਾ ਬਣਕੇ ਚੜਾਂਗੇ ਜੀ।
ਤਥਾ-ਥਾਓਂ ਥਾਈਂ ਲਿਖੇ ਹੁਕਮ ਨਾਮੇ,
ਜਾ ਲਾਹੌਰ ਵਿਚ ਛੌਣੀਆਂ ਸਾਰੀਆਂ ਨੂੰ।
ਬਜੇ ਮੋਰਚੇ ਫੇਰੂ ਮੈਦਾਨ ਅੰਦਰ,
ਪੁਜੋ ਲਦਕੇ ਭਾਰ ਬਰਦਾਰੀਆਂ ਨੂੰ।
ਮੰਗ ਮਾਫੀਆ ਨਾਲ ਗਦਾਰ ਰਲ ਪਏ,
ਮਰਵਾਉਣ ਲਈ ਫੌਜਾਂ ਪਿਆਰੀਆਂ ਨੂੰ।
ਬਿਗਲ ਵਜ ਪਏ ਤੇ ਹੋਗਈ ਲਾਲ ਝੰਡੀ,