ਪੰਨਾ:ਪੰਥਕ ਪ੍ਰਵਾਨੇ.pdf/145

ਇਹ ਸਫ਼ਾ ਪ੍ਰਮਾਣਿਤ ਹੈ

(੧੪੭)

ਛੇੜ ਨਾਂਗ ਸੁਤੇ ਗਲੇ ਪਾ ਲਏ ਨੇ,
ਮੰਗਣ ਸੁਖ ਟੋਪੀ ਲਾਹ ਕਪਤਾਨ ਅਪਨੀ।
ਲਾਲ ਸਿੰਘ ਗ਼ਦਾਰ ਨੇ ਵੇਖਿਆ ਜਾਂ
ਦਿਸੀ ਰੈਂਹਦੀ ਨਾਂ ਉਸਨੂੰ ਸ਼ਾਨ ਅਪਨੀ।
ਬਰਕਤ ਸਿੰਘ ਮੈਦਾਨ ਚੋਂ ਉਠ ਭਜਾ,
ਲੈਕੇ ਚਾਰ ਹਜ਼ਾਰ ਕਮਾਨ ਅਪਨੀ।
ਠਠਾ-ਠੈਹਰ ਜਾਓ ਸਿੰਘੋ ਠੈਹਰ ਜਾਓ,
ਭੁਲ ਪਿਛੇ ਗਦਾਰਾਂ ਦੇ ਨਸਣਾ ਨਹੀਂ।
ਨਸ ਗਏ ਨੇ ਡੋਗਰੇ ਪਿਠ ਦੇਕੇ,
ਪਿਛਾ ਵੈਰੀਆਂ ਨੂੰ ਤੁਸਾਂ ਦਸਣਾ ਨਹੀਂ।
ਸਾਡੀ ਹੋਈ ਏ ਫਤੇ ਮੈਦਾਨ ਅੰਦਰ,
ਤੁਸਾਂ ਸਿੰਘਾਂ ਦਾ ਨਾਮਨਾ ਖਸਣਾ ਨਹੀਂ।
ਬਰਕਤ ਸਿੰਘਾ ਪੰਜਾਬ ਜੇ ਗਿਆ ਉਜੜ,
ਸਦੀਆਂ ਤੀਕਰਾਂ ਫੇਰ ਏ ਵਸਣਾ ਨਹੀਂ।
ਡਡਾ-ਡੌਲਿਆਂ ਨੂੰ ਚਤਰ ਸਿੰਘ ਸੂਰੇ,}
ਫਿਰ ਮੋਰਚਿਆਂ ਵਿਚ ਜਮਾ ਦਿਤਾ।
ਟੁੰਡੀ ਲਾਟ ਆ ਪਿਆ ਲੈ ਫੌਜ ਤਾਜ਼ਾ,
ਤੋਪਾਂ ਅਗ ਦਾ ਮੀਂਹ ਬਰਸਾ ਦਿਤਾ।
ਸਿੰਘੋ ਨਸ ਚਲੋ ਸਿੰਘੋ ਨਸ ਚਲੋ,
ਰੌਲਾ ਫੇਰ ਗ਼ਦਾਰਾਂ ਮਚਾ ਦਿੱਤਾ।
ਬਰਕਤ ਸਿੰਘ ਅਣਖੀ ਲੜ ਲੜ ਹੋਏ ਟੋਟੇ,
ਪਿਛਾ ਪਾਜ਼ੀਆਂ ਫੇਰ ਦਿਖਾ ਦਿਤਾ।
ਢਢਾ-ਢਾਹ ਢੇਰੀ ਬਾਜ਼ੀ ਹਾਰ ਦਿੱਤੀ,