ਪੰਨਾ:ਪੰਥਕ ਪ੍ਰਵਾਨੇ.pdf/143

ਇਹ ਸਫ਼ਾ ਪ੍ਰਮਾਣਿਤ ਹੈ

(੧੪੫)

ਅੰਦਰੋਂ ਅੰਦਰ ਲਿਆ ਫਰੰਗੀਆਂ ਨੂੰ,
ਕਬਜ਼ਾ ਦੇਸ ਦੇ ਉਤੇ ਕਰਾਵਨੇ ਨੂੰ।
ਬਜੇ ਮੋਰਚੇ ਮੁਦਕੀ ਵਿਚ ਬਰਕਤ ਸਿੰਘਾ,
ਚਲੇ ਖਾਲਸੇ ਖੰਡੇ ਖੜਕਾਵਨੇ ਨੂੰ।
ਘਘਾ-ਘਰ ਸਾਡੇ ਆ ਫਰੰਗੀਆਂ ਨੇ,
ਪਾਇਆ ਪੈਰ ਕਿਉਂ ਸਿੰਘ ਭੜਕ ਉਠੇ।
ਦੋਹਾਂ ਥਾਵਾਂ ਤੋਂ ਮੋਰਚੇ ਕਾਇਮ ਹੋ ਗਏ,
ਮਾਰੂ ਵਿਚ ਮੈਦਾਨ ਦੇ ਖੜਕ ਉਠੇ।
ਮੂੰਹ ਤੋਪਾਂ ਦੇ ਖੁਲ ਗਏ ਦੋਹੀਂ ਪਾਸੀਂ,
ਬਦਲ ਅਗ ਤੇ ਧੂੰਏਂ ਦੇ ਗੜਕ ਉਠੇ।
ਯਾਰ ਬਣ ਦੁਸ਼ਮਨ ਆਏ ਬਰਕਤ ਸਿੰਘਾ,
ਅਲੇ ਫਟ 'ਰਣਜੀਤ' ਦੇ ਰੜਕ ਉਠੇ।
ਚਚਾ-ਚਤਰ ਸਿੰਘ,ਰਾਮ ਸਿੰਘ, ਬੁਧ ਸਿੰਘ ਜੀ,
ਚੰਗੇ ਖਾਲਸੇ ਦੇ ਖੈਰ ਖਾਹ ਹੈਸਨ।
'ਤੇਜਾ ਸਿੰਘ' ਤੇ 'ਲਾਲ ਸਿੰਘ' ਵਡੇ ਆਗੂ,
ਵਰਤ ਗੋਰਿਆਂ ਦੀ ਰਹੇ ਸਲਾਹ ਹੈਸਨ।
ਦੇਂਦੇ ਭੇਦ ਫਸਾਕੇ ਮੈਦਾਨ ਅੰਦਰ,
ਕਰਨਾ ਫੌਜਾਂ ਨੂੰ ਚਾਹੁੰਦੇ ਤਬਾਹ ਹੈਸਨ।
'ਅੰਨੀ ਪੀਹੇ ਕੁਤਾ ਚਟੇ' ਬਰਕਤ ਸਿੰਘਾ,
ਬੇੜੀ ਕਾਗਜ਼ ਦੀ ਬਾਂਦਰ ਮਲਾਹ ਹੈਸਨ।
ਛਾਛ-ਛੋਲਿਆਂ ਨੂੰ ਦਲਨ ਚੱਕੀਆਂ ਜਿਉਂ,
ਸੂਰੇ ਦਲੀਦੇ ਸਨ ਏਦਾਂ ਦਲਾਂ ਅੰਦਰ।
ਘਾਣ ਮਚ ਗਏ ਲਹੂ ਮਿੱਝ ਵਾਲੇ,