ਪੰਨਾ:ਪੰਥਕ ਪ੍ਰਵਾਨੇ.pdf/132

ਇਹ ਸਫ਼ਾ ਪ੍ਰਮਾਣਿਤ ਹੈ

(੧੩੪)

ਪਿਟ ਪਿਟਕੇ ਹਿਕਾਂ ਫਕੀਰ ਆਖਣ,
ਕਰਸੀ ਦਾਨੀਆਂ ਕੌਣ ਖਿਆਲ ਸਾਡਾ।
ਤੇਰੇ ਬਾਜ ਉ 'ਹਾਤਮਾਂ' ਵਿਚ ਦੁਨੀਆਂ,
ਭਰਸੀ ਕੌਣ ਖੀਸਾ ਮੋਹਰਾਂ ਨਾਲ ਸਾਡਾ।
ਤੇਰੇ ਬਾਝ ਕੇਹੜਾ ਸਿਰਤੇ ਚੁਕ ਪੰਡਾਂ,
ਸਾਡੀ ਘਰੀਂ ਪਹੁੰਚਾਵੇਗਾ ਮਾਲ ਸਾਡਾ।
ਵੰਡੂ ਦਰਦ ਕੇਹੜਾ ਮਾੜੇ ਲਿਸਿਆਂ ਦਾ,
ਸਾਨੂੰ ਜਾਪਦਾ ਆਗਿਆ ਕਾਲ ਸਾਡਾ।
ਸਜਣ ਠਗਾਂ ਦੇ ਤਾਈਂ ਬਨਾ ਤੁਰਿਓਂ,
ਏਹਨਾਂ ਪਾਲਣਾਂ ਨਹੀਓਂ ਪਿਆਰ ਤੇਰਾ।
ਨਾਂ ਏਹ ਸ਼ਾਨ ਰੈਹਣੀ ਨਾਂ ਏਹ ਆਨ ਰਹਿਣੀ,
ਰਹਿਣਾ ਨਹੀਂ ਏਹ ਰਾਜ ਪਰਵਾਰ ਤੇਰਾ।
----0----
ਮੁਸਲਮਾਨ, ਹਿੰਦੂ, ਰੋ ਰੋ ਕਹਿਣ ਸਾਰੇ,
ਤੇਰੇ ਬਾਝ ਇਨਸਾਫ ਦਸ ਕਰੇਗਾ ਕੌਣ।
ਜ਼ੁਲਮ ਹੋਂਵਦੇ ਵੇਖਕ ਆਜ਼ਜ਼ਾਂ ਤੇ,
ਹਾਮੀ ਦਰਦੀਆਂ ਉਹਨਾਂ ਦੀ ਭਰੇਗਾ ਕੌਣ।
ਸਮਝ ਬਚੀਆਂ ਜਗ ਦੀਆਂ ਬਚੀਆਂ ਨੂੰ,
ਇਜ਼ਤ ਉਹਨਾਂ ਦੀ ਵਾਸਤੇ ਮਰੇਗਾ ਕੌਣ।
ਏਹਨਾਂ ਖੂੰਨੀ ਬਘਿਆੜਾਂ ਲੁਟੇਰਿਆਂ ਤੋਂ,
ਡੁਬਾ ਵਿਚ ਤੁਫਾਨ ਦੇ ਤਰੇਗਾ ਕੌਣ।
ਅਗ ਬਲੇਗੀ ਹਸਦ ਤੇ ਲਾਲਚਾਂ ਦੀ,
ਲੁਟ ਵੈਰੀਆਂ ਨੇ ਲੈਣਾ ਦੇਸ਼ ਤੇਰਾ।