ਪੰਨਾ:ਪੰਥਕ ਪ੍ਰਵਾਨੇ.pdf/126

ਇਹ ਸਫ਼ਾ ਪ੍ਰਮਾਣਿਤ ਹੈ

(੧੨੮)

ਤੁਸਾਂ ਨਾਲ ਅਸੀ ਗਠਜੋੜ ਕਰਕੇ,
ਮਿਟੀ ਵਿਚ ਦੋਹਾਂ ਨੂੰ ਮਲਾਣਾ ਚਾਹੁੰਦੇ।
'ਸ਼ਾਹ ਸ਼ੁਜਾਹ' ਤਾਈਂ ਅਸੀ ਬਰਕਤ ਸਿੰਘਾ,
ਤਖਤ ਕਾਬਲ ਦੇ ਉਤੇ ਬਠਾਣਾ ਚਾਹੁੰਦੇ।
ਏਹ ਓਹੋ ਹੀ 'ਸ਼ਾਹਸੁਜਾਹ' ਹੈਸੀ,
'ਕੋਹਨੂਰ' ਜਿਸ ਭੇਟਾ ਚੜਾਇਆ ਸੀ।
ਗਲ ਸਮਝਕੇ ਲਾਟ ਦੀ ਬਰਕਤ ਸਿੰਘਾ,
ਮਹਾਰਾਜ ਨੇ 'ਠੀਕ' ਫੁਰਮਾਇਆ ਸੀ।
[ ਚੜਾਈ ]
ਸ਼ਰਤਾਂ ਤੈਹ ਹੋ ਫੈਸਲਾ ਪਾਸ ਹੋਇਆ,
ਲਸ਼ਕਰ ਚੜੇ ਜੁੜਕੇ ਬੇਸ਼ੁਮਾਰ ਬੇਲੀ।
'ਨੌਨਿਹਾਲ ਸਿੰਘ' ਲਾਡਲਾ ਖੜਕ ਸਿੰਘ ਦਾ,
ਚੜਿਆ ਦਲਾਂ ਦਾ ਹੋ ਸਰਦਾਰ ਬੇਲੀ।
ਕੀਤਾ ਦੋਸਤ ਮੁਹੰਮਦ ਤੇ ਆਨ ਹਮਲਾ,
ਕੀਤੀ ਧਰਤ ਪੁਠੀ ਗੋਲੇ ਮਾਰ ਬੇਲੀ।
'ਸ਼ਾਹ ਸੁਜਾਹ' ਨੂੰ ਤਖਤ ਬੈਠਾਲ ਦਿਤਾ,
ਲੁਟ ਕਾਬਲ ਤੇ ਗ਼ਜ਼ਨੀ ਕੰਧਾਰ ਬੇਲੀ।
'ਜ਼ਾਰ' ਕੰਬਿਆ ਤੇਜ ਪਰਤਾਪ ਤਕ ਕੇ,
ਕੰਨੀ ਹਥ ਪਠਾਣ ਪਏ ਲਾਂਵਦੇ ਨੇ।
ਸੋਧ ਵੈਰੀਆਂ ਦੀ ਕਰਕੇ ਬਰਕਤ ਸਿੰਘਾ,
ਲਸ਼ਕਰ ਦੋਏ ਵਾਪਸ ਪਰਤ ਆਂਵਦੇ ਨੇ।
[ ਆਕਲੈਂਡ ਤੇ ਮਹਾਰਾਜੇ ਨੇ ਲਾਹੌਰ ਆਉਣਾ ]
ਲਦ ਐਸ਼ ਆਰਾਮ ਦੇ ਗਏ ਵੇਲੇ,