ਪੰਨਾ:ਪੰਥਕ ਪ੍ਰਵਾਨੇ.pdf/114

ਇਹ ਸਫ਼ਾ ਪ੍ਰਮਾਣਿਤ ਹੈ

(੧੧੬)

ਹਰਮੰਦਰ ਭੇਟਾਂ ਚਾਹੜੀਆਂ, ਦੂਲੇ ਨੂੰ ਖੜਕੇ।
[ ਤਥਾ ]
ਕਰ ਅਰਦਾਸਾ ਜੰਞ ਨੇ, ਕਰ ਲੀਤੀ ਧਾਈ।
ਤੋਪਾਂ ਦੇਣ ਸਲਾਮੀਆਂ, ਕਿਤੇ ਚੜੇ ਹਵਾਈ।
ਜਾਂਦੇ ਹਾਥੀ ਝੂਲਦੇ, ਜਸ ਕਰੇ ਲੁਕਾਈ।
ਇੰਦਰਪੁਰੀ ਚੋਂ ਦੇਵਦੇ, ਜਿਉਂ ਕਰਨ ਚੜਾਈ।
ਮਾਂਗਤ ਪਾਲਾਂ ਬੰਨ ਬੰਨ, ਆ ਦੇਣ ਵਧਾਈ।
ਜਾਂਦੇ ਸੋਹਲੇ ਗਾਂਵਦੇ, ਭਖ ਰਹੇ ਨਾਂ ਰਾਈ।
ਏਦਾਂ ਕਰਦੇ ਦਾਨ ਪੁੰਨ, ਸਭ ਵਾਟ ਮੁਕਾਈ।
ਆਨ ਫਤਹਿ ਗੜ ਅਪੜੇ, ਦਿਨ ਲਥੇ ਭਾਈ।
[ਸਰਦਾਰ ਜੈਮਲ ਸਿੰਘ ਜੀ ਵਲੋਂ ਸਵਾਗਤ]
ਵਿਚ ਫਤੇ ਗੜ ਕੀਤੀਆਂ, ਹਰ ਤਰਫ ਸਫਾਈਆਂ।
ਕਰਨ ਸੁਵਾਗਤ ਸੰਗਤਾਂ, ਸਜ ਧਜਕੇ ਆਈਆਂ।
ਤੋਪਾਂ ਗੂੰਜਾਂ ਘਤੀਆਂ, ਜਦ ਜਫੀਆਂ ਪਾਈਆਂ।
ਫੜੀਆਂ, ਡਾਚੀਆਂ, ਘੋੜੀਆਂ, ਵਧ ਡੂੰਮਾਂ ਨਾਈਆਂ।
ਲਗੇ ਤੰਬੂ ਕੀਮਤੀ, ਵਿਚ ਕੁਰਸੀਆਂ ਲਾਈਆਂ।
ਜਾਂਞੀ ਸਾਰੇ ਸਜਦੇ, ਪਾਵਨ ਵਡਿਆਈਆਂ।
ਫੇਰ ਛਕਾਏ ਸਭਸ ਨੂੰ, ਦੁਧ ਤੇ ਮਠਿਆਈਆਂ।
ਖਾਣੇ ਛਤੀ ਭਾਂਤ ਦੇ, ਸਾਜੇ ਹਲਵਾਈਆਂ।
ਮਿਹਮਾਨਾਂ ਨੇ ਖਾਣ ਲਈ, ਫਿਰ ਪੰਗਤਾਂ ਲਾਈਆਂ।
ਜਾਂਞੀ ਫੇਰ ਬਰਾਜ ਗਏ, ਕਰ ਦੇਣ ਵਛਾਈਆਂ।
[ ਅਨੰਦ ਕਾਰਜ ]
ਅੰਮ੍ਰਤ ਵੇਲੜੇ ਕੀਰਤਨ ਹੋਣ ਲਗਾ,