ਪੰਨਾ:ਪੰਥਕ ਪ੍ਰਵਾਨੇ.pdf/112

ਇਹ ਸਫ਼ਾ ਪ੍ਰਮਾਣਿਤ ਹੈ

(੧੧੪)

ਚਾਵਾਂ ਨਾਲ ਹੋ ਹੋ ਫੌਜਾਂ ਨਾਲ ਸ਼ਾਮਲ,
ਖੜਕ ਸਿੰਘ ਘਮਸਾਨਾਂ ਵਿਚ ਜਾਨ ਲਗਾ।
ਕਿਸੇ ਰੋਜ ਨੂੰ ਤਖਤ ਦਾ ਹੋਊ ਮਾਲਕ,
ਹਰ ਇਕ ਏਹ ਲਾਉਣ ਅਨੁਮਾਨ ਲਗਾ।
[ਕੰਵਰ ਜੀ ਦੀ ਸ਼ਾਦੀ ਕਰਨੀ]
ਕੰਵਰ ਜਦੋਂ ਹੋਇਆ ਨੌ ਜੁਵਾਨ ਚੰਗਾ,
ਹੋਈ ਸ਼ਾਦੀ ਦੀ ਰਸਮ ਤਿਆਰ ਭਾਈ।
ਚੰਗੇ ਘਰਾਂ ਦਾ ਲਭਿਆ ਸਾਕ ਚੰਗਾ,
ਚੰਗੀ ਘੜੀ ਮਿਥਿਆ ਚੰਗਾ ਵਾਰ ਭਾਈ।
ਫਤਹਿ ਗੜ ਅੰਦਰ ਇਕ ਵਸਦਾ ਸੀ,
ਜੈਮਲ ਸਿੰਘ ਘਨੱਈਆ ਸਰਦਾਰ ਭਾਈ।
ਉਹਦੀ ਪੁਤਰੀ ਸੀ ਪਿਆਰੀ ਚੰਦ ਕੌਰਾਂ,
ਅਕਲ ਸ਼ਕਲ ਸੋਹਣੀ ਮੁਟਿਆਰ ਭਾਈ।
ਠਾਰਾਂ ਸੌ ਬਾਰਾਂ ਅੰਦਰ ਫਰਵਰੀ ਦੇ,
ਹੋਈਆਂ ਰੌਣਕਾਂ ਵਡੀਆਂ ਭਾਰੀਆਂ ਜੀ।
ਆਉ-ਭਗਤ ਖਾਤਰ ਦੋਹਾਂ ਧਿਰਾਂ ਵਲੋਂ,
ਗਜ ਵਜ ਕੇ ਹੋਗਈਆਂ ਤਿਆਰੀਆਂ ਜੀ।
[ਜੰਞ ਦੀ ਤਿਆਰੀ]
ਨੀਯਤ ਸਮੇਂ ਉਤੇ ਘਰ ਸਰਦਾਰ ਦੇ ਜੀ,
ਦੂਰੋਂ ਦੂਰੋਂ ਪਰਾਹੁਣੇ ਆਏ ਚੰਗੇ।
ਸਣੇ ਲੇਡੀਆਂ ਦੇ ਅੰਗਰੇਜ਼ ਦੋਸਤ,
ਸ਼ਾਮਲ ਹੋਇ ਕੇ ਸੋਭ ਸੁਭਾਏ ਚੰਗੇ।
ਫਤਹ ਸਿੰਘ ਸਾਹਿਬ ਆਹਲੂਵਾਲੀਆ ਜੀ,