ਪੰਨਾ:ਪੰਥਕ ਪ੍ਰਵਾਨੇ.pdf/110

ਇਹ ਸਫ਼ਾ ਪ੍ਰਮਾਣਿਤ ਹੈ

(੧੧੨)

ਨਹੀਂ ਨਾਲ ਬਣਿਆਂ ਇਟਾਂ ਗਰਿਆਂ ਦੇ।
ਬੰਦ ਏਸਦੇ ਵਿਚ ਲਗਾਏ ਗਏ ਨੇ,
ਦੁਧ ਚੁੰਘਦੇ ਰਾਜ ਦੁਲਾਰਿਆਂ ਦੇ।
ਡਾਟਾਂ ਏਦ੍ਹੀਆਂ ਵਿਚ ਚੂਨੇ ਹੈਨ ਲਾਏ,
ਹੱਡ ਪੀਸਕੇ ਸਿੰਘਾਂ ਨੂੰ ਪਿਆਰਿਆਂ ਦੇ।
ਅੰਗ ਅੰਗ ਕਟਕੇ ਲਗੇ ਹੈਨ ਪੱਥਰ,
ਮਨੀ ਸਿੰਘ ਵਰਗੇ ਅਣਖੀ ਤਾਰਿਆਂ ਦੇ।
'ਮਤੀਦਾਸ' ਜਹੇ ਚੀਰ ਸਰੀਰ ਚੰਦਨ,
ਛਤ ਏਸ ਮਹੱਲ ਤੇ ਪਾਇਆ ਗਿਆ।
ਤਾਰੂ ਸਿੰਘ ਦਾ ਲਾਹ ਅਨੰਦ ਖੋਪਰ,}
ਉਚਾ ਏਸਤੇ ਕਲਸ ਚੜਾਇਆ ਗਿਆ।
--0--
ਲਗੀ ਨਹੀਂ ਸੁਰਖੀ ਇਟਾਂ ਪਿਲੀਆਂ ਦੀ,
ਹੋਈ ਖੂਨ ਦੇ ਨਾਲ ਲਪਾਈ ਏਹਦੀ।
ਤੇਲ ਨਹੀਂ ਏਹ ਚਰਬੀਆਂ ਜਗਦੀਆਂ ਨੇ,
ਹੁੰਦੀ ਸੂਰਜੋਂ ਵਧ ਰੁਸ਼ਨਾਈ ਏਹਦੀ।
ਲਗੀ ਖਲ 'ਸੁਬੇਗ' ਸ਼ਾਹਬਾਜ' ਜੀ ਦੀ,
ਏਹ ਜੋ ਝੁਲਦੀ ਦਿਸੇ ਵਡਿਆਈ ਏਹਦੀ।
ਝਾੜੂ ਪਕੜ ਮਾਸੂਮਾਂ ਦੀਆਂ ਆਂਦਰਾਂ ਦੇ,
ਅਣਖੀ ਦੇਵੀਆਂ ਕਰਨ ਸਫਾਈ ਏਹਦੀ।
ਨੀਹਾਂ ਏਹਦੀਆਂ ਹੈਨ ਪਤਾਲ ਤੀਕਰ,
ਕੋਈ ਨਹੀਂ ਜੰਮਿਆਂ ਏਹਨੂੰ ਗਰਾਨ ਵਾਲਾ।
ਕਈ ਹੋਏ ਕਈ ਹੋਣਗੇ ਬਰਕਤ ਸਿੰਘਾ,