ਪੰਨਾ:ਪੰਥਕ ਪ੍ਰਵਾਨੇ.pdf/100

ਇਹ ਸਫ਼ਾ ਪ੍ਰਮਾਣਿਤ ਹੈ

(੧੦੨)


ਚਿਠੀ ਵੇਖ ਲੈ ਸਾਥੀ ਬੁਲਾ ਸਾਰੇ।
ਉਤੇ ਲਿਖਿਆ ਸਾਡਾ ਕੀ ਵੈਰ ਸਿੰਘਾਂ,
ਇਕੋ ਪਿਤਾ ਦੇ ਪੁਤ ਭਰਾ ਸਾਰੇ।
[ਤਥਾ]
ਤੁਸੀ ਦਿਲੋਂ ਮਿਲਾਪ ਜੇ ਚਾਹੁੰਦੇ ਹੋ,
ਪੰਥ ਚਾਂਹਵਦਾ ਕਦੇ ਅਜੋੜ ਨਾਹੀਂ।
ਏਹ ਹੈ ਸਮਾਂ ਮੁਸੀਬਤ ਦਾ ਸਿੰਘ ਜੀਓ,
ਫੁਟ ਪਾਵਣੇ ਦੀ ਸਾਨੂੰ ਲੋੜ ਨਾਹੀਂ।
ਚਾਰੋਂ ਵਰਣ ਖਾਤਰ ਖੁਲੇ ਬੂਹੇ ਚਾਰੇ,
ਕਿਸੇ ਸਮੇਂ ਆਵੋ ਕੋਈ ਮੋੜ ਨਾਹੀਂ।
ਬਰਕਤ ਸਿੰਘ ਆਵੋ ਨੀਯਤ ਰਾਸ ਕਰਕੇ,
ਦਿਲ ਵਿਚ ਰਖਣੇ ਖਾਰ ਦੇ ਰੋੜ ਨਹੀਂ।
ਭੁਲਾਂ ਸਭ ਕੋਲੋਂ ਸਦਾ ਹੁੰਦੀਆਂ ਨੇ,
ਮੰਨੇ ਭੁਲ ਜੋ ਭੁਲਿਆ ਜਾਣੀਏਂ ਨਾਂ।
ਬਾਂਹੀਂ ਬਲ ਦੇਵੇ ਪਰਮਾਤਮਾਂ ਜੇ,
ਛਾਤੀ ਉਤੇ ਭਰਾਵਾਂ ਦੇ ਤਾਣੀਏ ਨਾਂ।
[ਤਥਾ]
ਹਾਲ ਵੇਖ ਮਲਾਪ ਦੀ ਖੁਸ਼ੀ ਹੋਈ,
ਟੁਰੇ ਰਾਤ ਸਾਮਾਨ ਉਠਾ ਸਭੇ।
ਰਸਦ ਬਸਦ ਜੋ ਆਪਣੇ ਕੋਲ ਹੈਸੀ,
ਲੈਕੇ ਵੜੇ ਕਿਲੇ ਵਿਚ ਆ ਸਭੇ।
ਸਜਣ ਵੇਖ ਹੋਈ ਖੁਸ਼ੀ ਸਜਣਾਂ ਨੂੰ,
ਮਿਲੇ ਨਾਲ ਚਾ ਜਫੀਆਂ ਪਾ ਸਭੇ।