ਪੰਨਾ:ਪੰਜਾਬ ਦੇ ਹੀਰੇ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਸੁਖ ਰਾਜੇ ਹਰੀ ਚੰਦ ਘਰ ਨਾਰਿ ਸੁ ਤਾਰਾ ਲੋਚਨ ਰਾਣੀ
ਸਾਧ ਸੰਗਤਿ ਮਿਲ ਗਾਂਵਦੇ ਜਾਤੀ ਜਾਇ ਸੁਣੈ ਗੁਰਬਾਣੀ
ਪਿਛੋਂ ਹਾਜਾ ਜਾਗਿਆ ਅੱਧੀ ਦਾਤ ਨਿਖੰਤ੍ਰ ਵਿਹਾਣੀ
ਰਾਣੀ ਦਿਸ ਨ ਆਂਵਦੀ ਮਨ ਵਿਚ ਵਰਤ ਗਈ ਹੈਤਾਣੀ
ਹੋਰਤ ਰਾਤੀ ਉਠ ਕੇ ਚਲਿਆ ਪਿਛੇ ਤਰਲ ਜੁਆਣੀ
ਰਾਣੀ ਪਹੁਤੀ ਸੰਗਤੀ ਰਾਜੇ ਖੜੀ ਖੜਾਉਂ ਨਿਮਾਣੀ
ਸਾਧ ਸੰਗਤਿ ਅਰ ਧਿਆ ਜੋੜੀ ਜੁੜੀ ਖੜਾਉਂ ਪੁਰਾਣੀ
ਰਾਜੇ ਡਿੱਠੇ ਚਲਿਤ ਇਹ ਇਹ ਖੜਾਂਵ ਹੈ ਚੋਜ ਵਿਡਾਣੀ
ਸਾਧ ਸੰਗਤ ਵਿਟਹੁ ਕੁਰਬਾਣੀ।

ਮਦ ਵਿੱਚ ਰਿੱਧਾ ਪਾਇ ਕੈ ਕੁੱਤੇ ਦਾ ਮਾਸ
ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ
ਰਤੂ ਭਰਿਆ ਕਪੜਾ ਕਰ ਕੱਜਣ ਤਾਸ
ਢਕ ਲੈ ਚਲੀ ਚੂਹੜੀ ਕਰ ਭੋਗ ਬਿਲਾਸ
ਆਖ ਸੁਣਾਏ ਪਛਿਆ ਲਾਹੈ ਵਿਸਵਾਸ
ਨਦਰੀ ਪਵੈ ਅਕਿਰਤਘਣ ਮੁੜ ਹੋਇ ਵਿਣਾਸ਼

ਬਿਹਾਰੀ ਜੀ !

ਸ੍ਰ: ਬਹਾਦਰ ਸ੍ਰ: ਕਾਹਨ ਸਿੰਘ ਜੀ ਆਤ ਨਾਭਾ ਨੇ ਆਪਣੇ ਕੋਸ਼ ਵਿਚ ਜਿਥੇ ਦਸਮੇਸ਼ ਗੁਰੂ ਦੇ ੫੨ ਕਵੀਆਂ ਦਾ ਹਾਲ ਲਿਖਿਆ ਹੈ, ਓਥੇ ਬਿਹਾਰੀ ਜੀ ਦਾ ਕੋਈ ਜ਼ਿਕਰ ਨਹੀਂ ਕੀਤਾ। ਏਸੇ ਤਰ੍ਹਾਂ, ਭਾਈ ਗਿਆਨ ਸਿੰਘ ਜੀ ਗਿਆਨੀ ਨੇ ਤਵਾਰੀਖ ਗੁਰੂ ਖਾਲਸਾ ਸਤ ਜਿਲਦਾਂ ਵਿਚ ਮੁਕੰਮਲ ਲਿਖੀ ਹੈ, ਓਸ ਵਿਚ ਗੁਰੂ ਸਾਹਿਬ ਦੇ ਕਵੀਆਂ ਦਾ ਜਿਥੇ ਤਜ਼ਕਰਾ ਕੀਤਾ ਹੈ, ਬਿਹਾਰੀ ਜੀ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਭਾ: ਸਾ: ਭਾ: ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੀ ਸਾਖੀ ਇਬਰਾਹੀਮ ਅਜਮੇਰ ਸਿੰਘ ਵਿਚ ਲੱਖੀ ਜੰਗਲ ਦੇ ਹੋਏ ਕਵੀ ਦਰਬਾਰ ਵਿਚ ਹੋਰਨਾਂ ਕਵੀਆਂ ਦੇ ਨਾਲ ਬਿਹਾਰੀ ਦਾ ਨਾਂ ਵੀ ਕਈ ਵਾਰੀ ਆਂਦਾ ਹੈ ।

ਸ੍ਰ: ਤੇਜਾ ਸਿੰਘ ਜੀ ਐਮ. ਏ. ਪ੍ਰੋਫੈਸਰ ਖਾਲਸਾ ਕਾਲਜ ਨੇ ਭੀ ਚੋਣਵੀਂ ਪੰਜਾਬੀ ਕਵਿਤਾ ਪੁਸਤਕ ਵਿਚ ਕਲਗੀਧਰ ਦੇ ਕਵੀਆਂ ਵਿਚ ਬਿਹਾਰੀ ਦਾ ਨਾਂ ਲਿਆ ਕੇ ਕਵਿਤਾ ਦਾ ਨਮੂਨਾ ਭੀ ਦਿਤਾ ਹੈ ।

ਡਾਕਟਰ ਮੋਹਣ ਸਿੰਘ ਜੀ ਦੀਵਾਨਾ ਐਮ. ਏ. ਨੇ ਆਪਣੀ ਅੰਗਰੇਜ਼ੀ ਪੁਸਤਕ 'ਹਿਸਟਰੀ ਆਫ ਪੰਜਾਬੀ ਲਿਟਰੇਚਰ' ਵਿਚ ਬਿਹਾਰੀ ਕਵੀ ਦਾ ਨਾਮ ਤੇ ਉਸ ਦੀ ਕਵਿਤਾ ਦਾ ਨਮੂਨਾ ਦਿਤਾ ਹੈ। ਇਹ ਨਹੀਂ ਦਸਿਆ ਕਿ ਉਹ ਕੌਣ ਸਨ ਅਤੇ