ਪੰਨਾ:ਪੰਜਾਬ ਦੇ ਹੀਰੇ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੨)

ਬਦਨ ਮਿਆਰ ਲਿਖਿਆ, ਜੋ ਛਪ ਚੁਕਾ ਹੈ। ਵੇਖੋ ਵਨਗੀ:- ਕਿੱਸੇ ਦੇ ਅੰਤ ਵਿਚ ਇਉਂ ਲਿਖਦੇ ਹਨ:-

ਮੁਸ਼ਕਲ ਸ਼ੇਅਰ ਕਮਾਵਣਾ, ਜਾਨਣ ਆਮ ਆਸਾਨ
ਪੀਵਣ ਖੂਨ ਸਰੀਰ ਦਾ, ਸ਼ਾਇਰ ਸੁਘੜ ਸੁਜਾਨ।
ਦਿਲ ਦਰਯਾ ਸਮੁੰਦ੍ਰੋੰ ਡੂੰਘਾ, ਲਹਿਰ ਤੁਫ਼ਾਨ।
ਤੇ ਮੋਤੀੀ ਸੁਖਨ ਬੇ ਕੀਮਤ, ਵਿੱਚ ਸਮੰਦ੍ਰ ਖਾਣ।
ਸ਼ਾਇਰ ਗੋਤੇ ਮਾਰਦੇ, ਨਾਲ ਪਾਣੀ ਦੇ ਜਾਣ।
ਤੇ ਮੋਤੀ ਕੱਢ ਲਿਆਂਵਦੇ, ਰੰਗਾ ਰੰਗ ਪਛਾਣ।
ਅੰਨ੍ਹੇ ਅਗੇ ਰੋਵਣਾ ਅਖੀਆਂ ਦਾ ਜ਼ਿਆਨ।
ਤੇ ਡੋਰੇ ਪੇਸ਼ ਹਕਾਇਤਾਂ, ਸਿਰ ਦਰਦੀ ਨੁਕਸਾਨ।
ਨੂਰ ਮੁਹੰਮਦ ਆਖ ਤੰ, ਕਲਮਾਂ ਦਿਲੋਂ ਬਜਾਨ।

ਬੇਹਬਲ

ਆਪ ਲਾਹੌਰ ਦੇ ਇਲਾਕੇ ਦੇ ਰਹਿਣ ਵਾਲੇ ਜਾਪਦੇ ਹਨ। ਆਪ ਪੀਰ ਫ਼ਤਹ ਅੱਲਾ ਚਿਸ਼ਤੀ ਦੇ ਮੁਰੀਦ ਸਨ, ਜਿਹੜੇ ਬਾਵਾ ਫਰੀਦ ਗੰਜ ਸ਼ਕਰ ਦੇ ਸਿਲਸਲੇ ਵਿਚੋਂ ਸਨ।

ਆਪ ਦਾ ਲਿਖਿਆ ਕਿੱਸਾ ਹੀਰ ਰਾਂਝਾ ਤੇ ਸੱਸੀ ਪੁੰਨੂੰ ਛਪੇ ਹੋਏ ਮਿਲਦੇ ਹਨ। ਸੱਸੀ ਪੁਨੂੰ ੧੧੯੨ ਹਿਜਰੀ ਦਾ ਲਿਖਿਆ ਹੋਇਆ ਹੈ। ਇਸ ਦੇ ੫੫੦ ਬੈਂਤ ਹਨ।

ਬੋਲੀ ਸਾਦਾ ਤੇ ਸਾਫ ਹੈ। ਇਉਂ ਜਾਪਦਾ ਹੈ ਕਿ ਆਪ ਨੇ ਇਹ ਕਿੱਸਾ ਹਾਫ਼ਜ਼ ਬਰਖ਼ੁਰਦਾਰ ਦੇ ਕਿੱਸਾ ਸੱਸੀ ਪਨੂੰ ਨੂੰ ਵੇਖ ਕੇ ਲਿਖਿਆ। ਕਿੱਸੇ ਨੂੰ ਅਰੰਭ ਇਸ ਤਰ੍ਹਾਂ ਕਰਦੇ ਹਨ:-

ਇਕ ਅਜਾਇਬ ਬਾਦਸ਼ਾਹ ਆਹਾ ਆਦਮ ਜਾਮ। ਖਲਕਤ ਤਾਬੇ ਓਸ ਦੀ ਕਰਦੀ ਬਹੁਤ ਸਲਾਮ।
ਵਾਲੀ ਸ਼ਹਿਰ ਭੰਬੋਰ ਦਾ ਆਹਾ ਸ਼ੇਰ ਜਵਾਨ। ਸਾਨੀ ਆਦਮ ਜਾਮ ਦਾ ਨਾਕਈ ਸੁਲਤਾਨ।
ਹੁੰਦੀ ਨਾ ਸੀ ਓਸ ਘਰ ਹੁਕਮ ਰੱਬੀ ਔਲਾਦ। ਕਰੇ ਹਮੇਸ਼ਾ ਬੇਨਤੀ ਰੱਬ ਅੱਗੇ ਫਰਿਆਦ।
ਬਾਝ ਔਲਾਦ ਜਹਾਨ ਤੇ ਨਾਉਂ ਨਾ ਲੈਂਦਾ ਕੋ। ਹੋਵੇ ਨਾ ਕੀਤਾ ਕਿਸ ਦਾ ਅੱਲਾ ਕਰੇ ਸੋ ਹੋ।
ਦਿਨ ਆਹਾ ਕੋਈ ਚੰਦਰਾ ਸਾਅਤ ਸਖ਼ਤ ਬਰੀ। ਜੰਮੀ ਆਦਮ ਜਾਮ ਘਰ ਸੱਸੀ, ਮਿਸਲ ਪਰੀ।

ਹੀਰ ਬਹੇਬਲ ਵਿਚੋਂ:

ਸਵਾਦ-ਸਫਾਈ ਦਿਲ ਦੀ ਬਾਝੋਂ ਨਾਹੀਂ ਕੁਰਬ ਹਜ਼ੂਰੀ ਤੇ ਮਨਜ਼ੂਰੀ।
ਬੇਸਬਰਾਂ ਨੂੰ ਹਾਸਲ ਹੀਰੇ ਨਾਹੀਂ ਅਜਰ ਜ਼ਰੂਰੀ ਰੇੁਤਬਾ ਨੂਰੀ। ਅੱਵਲ ਅੱਖਰ ਜ਼ਾਹਰ ਬਾਤਨ ਹੀਰੇ ਪਵੈ ਨ ਪੂਰੀ ਬਾਝ ਸਬੂਰੀ। ਕਰੀ ਮੁਤਾਬਤ ਹੀਰੇ ਬੇਹਬਲ ਨਾ ਕਰੋ ਬੇ ਸ਼ਊਰੀ ਤੇ ਮਗਰੂਰੀ।

ਨੂਨ-ਨਜ਼ਰ ਕਰ ਦੇਖੀਂ ਮੇਰੇ ਰਾਂਝਾ ਵਿਚ ਸਿਆਲਾਂ ਸ਼ਾਹ ਜਮਾਲਾਂ। ਮਾਰੀ ਆ ਦਰਦ ਫਰਾਕ ਸਾਡੇ ਫਿਰਨੀਆਂ ਖੁਲਿਆਂ ਵਾਲਾਂ ਮੰਦਿਆਂ ਹਾਲਾਂ। ਇੰਨਾਂ ਵਾਹਦੁਲਾਹ ਹੈਕੁਨ ਕੌਲ ਤੁਸਾਡੇ ਪਾਲਾਂ ਜੰਗਲ ਭਾਲਾਂ। ਮਾਂ ਪਿਓ ਹੀਰ ਵਿਸਾਰੇ ਬੇਹਬਲ ਵਾਗੂੰ ਖਾਬ ਖਿਆਲਾਂ ਪਈ ਆਂ ਜੰਜਾਲਾਂ।