ਪੰਨਾ:ਪੰਜਾਬ ਦੇ ਹੀਰੇ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੯ )

ਦਸਤਾਂ ਨਾਲ ਪਲੇਵੇ ਸੁਟੇ, ਥਣੀਂ ਸੀ ਦੁਧ ਪਿਲਾਇਆ।
ਵੇ ਲੋਕੋ ਪਾਲ ਪੋਸ ਕੇ ਵੱਡਾ ਕੀਤਾ, ਹੁਣ ਜਮ ਪਕੜ ਚਲਾਇਆ।

ਹਕੀਕਤ ਕਹਿੰਦਾ ਮਾਤਾ ਨੂੰ, ਤੂੰ ਨਾ ਕਰ ਏਡ ਵਖੋਇਆ।
ਤੰ ਕੌਣ ਕਮੀਣੀ ਪਾਲਣ ਵਾਲੀ, ਸਾਹਿਬ ਆਪ ਪਲੋਇਆ।
ਇਸ ਦੁਨੀਆਂ ਤੋਂ ਸਭ ਚਲ ਜਾਣਾ, ਰਹਿਣ ਕਿਸੇ ਨਾ ਹੋਇਆ।
ਮਾਤਾ ਜਿੰਨ੍ਹੀਂ ਥਣੀ ਤੂੰ ਦੁਧ ਪਿਲਾਇਆ ਕਢ ਵਿਖਾ ਇਕ ਚੋਇਆ।

ਅਗਰਾ ਜੀ ਭਾਵੇਂ ਸ੍ਰੀ ਰਾਮ ਚੰਦ ਜੀ ਦੇ ਸੇਵਕ ਸਨ ਪਰ ਸਿਖੀ ਘੱਰ ਦੇ ਭੀ ਸ਼ਰਧਾਲੂ ਸਨ। ਗੁਰੂ ਨਾਨਕ ਦੇਵ ਜੀ ਨਾਲ ਆਪ ਨੂੰ ਬਹੁਤ ਪ੍ਰੇਮ ਸੀ।

ਆਪ ਦੀ ਇਹ ਵਾਰ ਪੰਜਾਬੀ ਕਵਿਤਾ ਦੀ ਸੋਹਣੀ ਵਨਗੀ ਹੈ। ਵਾਰ ਨੂੰ ਇਉਂ ਸਮਾਪਤ ਕਰਦੇ ਹਨ। ਵੇਖੋ:-ਦੋਹਿਰਾ:-

ਅਤ ਉਤਮ ਅਸਥਾਨ ਹੈ, ਗੁਰ ਸਿੱਖਨ ਕੀ ਠੋਰ।
ਚਾਰ ਕੁੰਟ ਪ੍ਰਗਟ ਭਇਓ ਗੁਰ ਕਾ ਸਿਖ ਲਾਹੌਰ।

ਮੌਲਵੀ ਲੁਤਫ ਅਲੀ ਬਹਾਵਲ ਪੁਰੀ

ਆਪ ਮੁਲਤਾਨ ਦੇ ਜੰਮ ਪਰ ਬਹਾਵਲ ਪੁਰ ਦੇ ਵਸਨੀਕ ਸਨ। ਆਪ ਮੌਲਵੀ ਅਬਦੁਲ ਹਕੀਮ ਬਹਾਵਲ ਪੁਰੀ ਦੇ ਸਾਥੀ ਅਤੇ ਅਲੀ ਹੈਦਰ ਮੁਲਤਾਨੀ ਪਾਸੋਂ ਫੈਜ਼ ਯਾਫ਼ਤਾ ਸਨ।

ਮੌਲਵੀ ਅਬਦੁਲ ਹਕੀਮ ਅਤੇ ਆਪ ਦੋਵੇਂ, ਮੌਲਵੀ ਨੂਰ ਮੁਹੰਮਦ ਸਾਹਿਬ ਦੇ ਚੇਲੇ ਸਨ। ਲਿਖਦੇ ਹਨ:-

ਰਹਿਣ ਸਦਾ ਮੁਲਤਾਨ ਅੰਦਰ ਪੁਰ ਨੂਰ ਮੁਹੰਮਦ ਦੀਵੇ

ਮੋਲਵੀ ਅਬਦੁਲ ਹਕੀਮ ਫਰਮਾਂਦੇ ਹਨ:-

ਅਜਬ ਨੂਰੇ ਮੁਹੰਮਦ ਪੀਰ ਮੇਰਾ,

ਜਿਸ ਦੇ ਇਸ਼ਕ ਦਿਲ ਕੀਤਾ ਹੈ ਡੇਰਾ।

ਆਪ ਦੀ ਇਕ ਪੁਸਤਕ ਸੈਫ਼ੁਲ ਨਾਮਾ ੧੨੦੯ ਹਿ: ਦੀ ਛਪੀ ਹੋਈ ਹੈ, ਵਿਚ ਫਰਮਾਂਦੇ ਹਨ:-

ਰੋਜ਼ ਖਮੀਸ ਖਤਮ ਥੀਆ, ਦਫਤਰ ਸੰਨ ਤਾਰੀਖ ਲਖੀਵੇ।
ਬਾਰਵੀਂ ਸਖ਼ਤ ਸਦੀ ਤੋਂ ਜੋ, ਹਿਕ ਪੰਜਕ ਚਾਰ ਘਨੀਵੇ।
ਮਾਂਹ ਮੁਬਾਰਕ ਰੱਜਬ ਦੇ, ਸੈਂਤੀਵੀਂ ਗਿਰਾ ਘਣੀਵੇ।
ਥੀਆ ਫੈਸਲ ਉਹ ਸੈਫ਼ੁਲ ਨਾਮਾ, ਯਾਰੋ ਖੋਲ ਲਖੀਵੇ ।

ਨਵਾਬ ਬਹਾਵਲ ਖਾਂ ਵਾਲੀਏ ਬਹਾਵਲ ਪੁਰ ਦੀ ਉਪਮਾ ਕਰਦੇ ਹੋਏ ਲਿਖਦੇ ਹਨ:-