ਪੰਨਾ:ਪੰਜਾਬ ਦੇ ਹੀਰੇ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਸਰਪਰਸਤੀ

ਕੋਈ ਜ਼ਬਾਨ ਉਸ ਵੇਲੇ ਤਕ ਪੂਰੀ ਉੱਨਤ ਤੇ ਨਰੋਈ ਨਹੀਂ ਹੋ ਸਕਦੀ ਜਦ ਡਾ ਤਕ ਉਸ ਦੇ ਸਿਰ ਤੇ ਸਰਕਾਰ ਜਾਂ ਦੇਸੀ ਰਜਵਾੜਿਆਂ ਦਾ ਹਥ ਨਾ ਹੋਵੇ। ਪੰਜਾਬੀ ਵਤ ਬੋਲੀ ਇਕ ਐਸੇ ਖੁਦਰੋਂ ਫੁੱਲ ਵਰਗੀ ਹੈ, ਜੋ ਜੰਗਲ ਵਿਚ ਉਗਿਆ ਹੋਵੇ ਅਰ ਉਸ ਦੀ ਨਾ ਕਿਸੇ ਨੇ ਰਾਖੀ ਕੀਤੀ ਹੋਵੇ ਨਾ ਸਿੰਜਾਈ । ਹਿੰਦਸਤਾਨ ਦੇ ਸੂਬਿਆਂ ਵਿਚੋਂ ਪੰਜਾਬ ਇਕ ਹਰਿਆ ਭਰਿਆ ਸੂਬਾ ਹੈ । ਵਾਰਸਸ਼ਾਹ ਨੇ ਇਸ ਦੀਆਂ ਸਾਰੀਆਂ ਸਿਫਤਾਂ ਨੂੰ ਇਕੋ ਸ਼ਿਅਰ ਵਿਚ ਸੰਖੇਪ ਨਾਲ ਬਿਆਨ ਕੀਤਾ ਹੋਇਆ ਹੈ:-

ਫੁੱਲ, ਡਾਲ ਤੇ ਬਾਗ ਬਹਾਰ ਨਹਿਰਾਂ, ਛਾਵਾਂ ਠੰਢੀਆਂ ਨਾਲ ਸੁਹਾਇਆ ਨੀ
ਅਕਲਮੰਦ ਤੇ ਲੋਕ ਸਲੂਕ ਵਾਲੇ, ਰਾਠ ਜੱਗ ਦੇ ਵਿਚ ਸਦਾਇਆਂ ਨੀ।

ਪੰਜਾਬ, ਸਰਸਬਜ਼ੀ ਦੇ ਲਿਹਾਜ਼ ਨਾਲ, ਜ਼ਬਾਨ ਉਪਜਾਉ ਹੋਣ ਦੇ ਲਿਹਾਜ਼ ਨਾਲ ਅਤੇ ਆਪਣੀ ਪਿਆਰੀ ਤੇ ਮਿੱਠੀ ਜ਼ਬਾਨ ਦੇ ਲਿਹਾਜ਼ ਨਾਲ ਹਿੰਦੁਸਤਾਨ ਵਿਚ ਇਕ ਅਨੋਖਾ ਦਰਜਾ ਰਖਦਾ ਹੈ । ਪੰਜਾਬ ਦੀ ਉੱਨਤ ਹੋਈ ਬੋਲੀ ਤੋਂ ਭੀ ਵਧ ਕੇ ਉਨਾਂ ਲੋਕਾਂ ਦੀ ਜ਼ਬਾਨ ਵਿਚ ਮਿੱਠਤ, ਲਚਕ ਤੇ ਖਿਚ ਮੌਜੂਦ ਹੈ, ਜੋ ਖ਼ਾਲਸ ਪੇਂਡੂ ਤੇ ਜਾਂਗਲੁੂ ਆਖੇ ਜਾਂਦੇ ਹਨ ਅਤੇ ਜਿਨ੍ਹਾਂ ਤਕ ਨਵੀਂ ਰੌਸ਼ਨੀ ਦੀ ਵਬਾ ਭੀ ਨਹੀਂ ਅਪੜੀ। ਪੰਜਾਬੀ ਜ਼ਬਾਨ ਦੀ ਇਹ ਹਾਲਤ, ਇਹ ਮਿਠਾਸ ਤੇ ਇਹ ਕਸ਼ਸ਼, ਐਸੇ ਹਾਲਾਤ ਵਿਚ ਵੀ ਮੌਜੂਦ ਹੈ, ਜਦ ਕਿ ਇਸ ਨੂੰ ਕਿਸੇ ਦੀ ਸਰਪਰਸਤੀ ਨਹੀਂ ਜੁੜੀ। ਕੁਝ ਕੁਝ ਸਰਪਰਸਤੀ ਇਸ ਦੀ ਮੁਗਲਾਂ (ਸ਼ਾਹ ਜਹਾਨ, ਔਰੰਗਜ਼ੇਬ) ਦੇ ਵੇਲੇ ਕੀਤੀ ਗਈ ਸੀ। ਸ਼ਾਹ ਜਹਾਨ ਦੇ ਵਜ਼ੀਰ ਨਵਾਬ ਸਾਦੁਲਾ ਖਾਂ ਨੇ ਬਾਜ਼ੇ ਬਾਜ਼ੇ ਪੰਜਾਬੀ ਸ਼ਾਇਰਾਂ ਦਾ ਹੌਸਲਾ ਵਧਾਇਆ । ਹਾਫਜ਼ ਮੁਅਜ਼ੁਦੀਨ ਨਾਬਾਨੇ ਨੇ ਇਸ ਕਦਰਦਾਨੀ ਦਾ ਜ਼ਿਕਰ ਕੀਤਾ ਹੈ, ਕਿ ਨਵਾਬ ਨੇ ਕਸੀਦਾ ਅਮਾਲੀ ਨੂੰ ਅਰਬੀ ਤੋਂ ਪੰਜਾਬੀ ਵਿਚ ਤਰਜਮਾ ਕਰਨ ਦੀ ਫਰਮਾਇਸ਼ ਕੀਤੀ । ਔਰੰਗਜ਼ੇਬ ਦੇ ਅਹਿਦ ਵਿਚ ਨਵਾਬ ਖਾਂ ਦੀ , ਫਰਮਾਇਸ਼ ਨਾਲ ਹਾਫਜ਼ ਬਰਖੁਰਦਾਰ ਨੇ ਯੂਸਫ਼ ਜ਼ੁਲੈਖਾਂ ਦਾ ਕਿੱਸਾ ਲਿਖਿਆ ਤੇ ਇਨਾਮ ਪ੍ਰਾਪਤ ਕੀਤਾ । ਉਹ ਲਿਖਦਾ ਹੈ:-

“ਨਵਾਬ ਜਾਫਰ ਖਾਂ ਫੁਰਮਾਇਸ਼ ਕੀਤੀ ਤਾਂ ਇਹ ਕਿੱਸਾ ਬਣਿਆ,
ਜ਼ਾਹਰ ਬਾਤਨ ਰਾਜ਼ੀ ਹੋਇਆ, ਜਾਂ ਇਹ ਪੜ੍ਹਿਆ ਸੁਣਿਆ ।
ਇੱਕ ਜ਼ਮੀਨ ਅਨਾਇਤ ਕੀਤੀ ਵਿਘੇ ਸੱਤ ਪਛਾਣਾੀ,
ਜੋੜਾ ਘੋੜਾ ਨਕਦ ਦਿਵਾਇਆ, ਸੌ ਰੁਪੱਯਾ ਜਾਈਂ”

ਔਰੰਗਜ਼ੇਬ ਦੇ ਅਹਿਦ ਵਿੱਚ ਹਕੁਮਤ ਵਲੋਂ ਬਹੁਤ ਸਾਰੇ ਪੰਜਾਬੀ ਰਸਾਲੇ । ਲਿਖਵਾਉਣ ਦਾ ਜ਼ਿਕਰ ਹੁਣੇ ਜਿਹੇ ਆਂ ਚੁਕਾ ਹੈ।

-੯-