ਪੰਨਾ:ਪੰਜਾਬ ਦੇ ਹੀਰੇ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਇਸ ਦੇ ਪਿਛੋਂ ਆਪ ਦਾ ਕਥਨ ਹੈ:-

ਓਸੇ ਰੋਜ਼ ਤੋਂ ਦਿਲ ਮੇਰੇ ਸ਼ੌਕ ਪਿਆ, ਐਸੀ ਕਥਾ ਦਾ ਤਦੋਂ ਅਰੰਭ ਚਾਇਆ।
ਸਨ ਬਾਰਾਂ ਸੌ ਹੈਸੀ ਜਾਣ ਪੂਰਾ, ਜਦੋਂ ਇਹ ਕਿੱਸਾ ਮੁਢੋਂ ਲਿਖਣ ਲਾਇਆ[

ਕਵਿਤਾ ਵਿਚ ਸਿਰਲੇਖ ਲਿਖਣ ਤੋਂ ਛੁਟ ਹਾਮਦ ਨੇ ਹੀਰ ਵਿਚ ਇਕ ਹੋਰ ਖੁੂਬੀ ਪੈਦਾ ਕੀਤੀ ਹੈ । ਹਰ ਚੌਥੇ ਮਿਸਰੇ ਤੋਂ ਪਿਛੋਂ ਕਾਫੀਆ ਰਦੀਫ਼ ਬਦਲ ਦੇਂਦੇ ਹਨ। ਮਿਸਾਲ ਦੇ ਤੌਰ ਤੇ ਅੰਤਲਾ ਬੰਦ ਵੇਖੋ:-

ਸਿਰਲੇਖ:-

ਇਹ ਵਿਚ ਚੋੜੇ ਪਿੰਡ ਦੇ ਕੀਤਾ ਕੁਲ ਖਿਆਲ।
ਹੀਰ ਰਾਂਝੇ ਦਾ ਆਖਿਆ ਕਿੱਸਾ ਹੈ ਖੁਸ਼ਹਾਲ।
ਫੈਜ਼ ਅਲਹ ਸਰਦਾਰ ਹੈ ਤਿਸ ਪਿੰਡ ਖੁੂਬੀ ਨਾਲ
ਹਾਮਦ ਕਰੇ ਦੁਆ ਤਿਸ ਬਰਕਤ ਹੋਸ ਕਮਾਲ।

ਕਿਹਾ ਇਹ ਕਿੱਸਾ ਚੋੜੇ ਪਿੰਡ ਹੈਗਾ, ਵਲੇ ਪ੍ਰਗਨਾਂ ਕੋਟ ਪਠਾਨ ਜਾਨੋ।
ਤਿਸ ਦੇ ਵਿਚ ਸਰਦਾਰ ਹੈ ਨੇਕ ਤਾਲਿਆ, ਉਹਦਾ ਨਾਂ ਫੈਜ਼ ਅਲਹ ਖਾਂ ਜਾਨੋ।
ਜਿਹੜਾ ਆਨ ਪਹੁੰਚੇ ਭੁਖਾ ਪਾਸ ਤਿਸ ਦੇ, ਰੋਟੀ ਦੇਂਵਦਾ ਨਾਉਂ ਸੁਬਹਾਨ ਜਾਨੋ।
ਉਹਦੀ ਵਿਚ ਔਲਾਦ ਸ਼ਹਾਬ ਖਾਂ ਹੈ, ਕਾਬਲ ਕਾਰ ਉਹ ਵਿਚ ਜਹਾਨ ਜਾਨੋ।

ਮਸ਼ਹੂਰ ਫੈਜ਼ ਅਲਹ ਖਾਂ ਮੁਲਕ ਅੰਦਰ, ਸਖੀ ਅਤੇ ਦਿਲਾਵਰੀ ਵਿਚ ਕਾਮਲ।
ਯਾਦ ਰਬ ਦੀ ਵਿਚ ਹੈ ਦਿਹ ਰਾਤੀਂ, ਪੰਜ ਵਕਤ ਨਮਾਜ਼ ਦੇ ਵਿਚ ਸ਼ਾਮਲ।
ਰੋਟੀ ਨਾਮ ਅੱਲਾਹ ਦੇ ਵੰਡ ਖਾਏ, ਕੰਮ ਹਰ ਕਿਸੇ ਦੇ ਕਰਨੇ ਵਿਚ ਸ਼ਾਗਲ।
ਮੁਸ਼ਕਲ ਕਰੇ ਆਸਾਨ ਹਰ ਕਿਸੇ ਦੀ ਓਹ, ਅਮਲਾਂ ਵਿਚ ਹੈ ਦੀਨ ਦੇ ਓਹ ਆਮਲ।

ਸਨ ਬਾਰਾਂ ਸੌ ਵੀਹ ਸੀ ਖਾਸ ਹਿਜਰੀ, ਅਤੇ ਵਾਰ ਜਾਨੋ ਵੀਰ ਵਾਰ ਮੀਆਂ ।
ਰਜੱਬ ਸਤਵੀਂ ਜਾਨ ਤਾਰੀਖ ਆਹੀ, ਪਰਨ ਕਬਾ ਦੀ ਜਾਂ ਹੋਈ ਕਾਰ ਮੀਆਂ।
ਸੰਮਤ ਜਾਨ ਬਾਹਠ ਅਠਾਰਾਂ ਸੈਂਕੜੇ ਸਾ, ਮੱਘਰ ਮਾਹ ਸੂਰਜ ਦੀ ਕਾਰ ਮੀਆਂ।
ਉੱਨੀ ਜਾਨ ਪੋਸੀਸਟੇ ਸੀ ਮਾਘ ਦੀ ਜੋ, ਲਗਾ ਕਥਾ ਦਾ ਰੰਗ ਬਹਾਰ ਮੀਆਂ।

ਹਾਮਦ ਦੇ ਬਿਆਨ ਤੋਂ ਮਲੂਮ ਹੁੰਦਾ ਹੈ ਕਿ ਉਸ ਨੇ ਕਿਤਾਬ ਲਿਖਣ ਤੋਂ ਪਹਿਲੋਂ ਮੁਕਬਲ, ਅਹਿਮਦ ਸ਼ਾਹ ਅਰ ਗੁਰਦਾਸ ਦੀਆਂ ਹੀਰ ਦੀਆਂ ਪੁਸਤਕਾਂ ਨੂੰ ਪੜ੍ਹ ਕੇ ਅਰ ਓਹਨਾਂ ਵਿਚੋਂ ਕੁਝ ਵਾਕਿਆਤ ਲੈ ਕੇ ਆਪਣੀ ਕਿਤਾਬ ਹੀਰ ਹਾਮਦ ਲਿਖੀ।

ਫਰਮਾਂਦੇ ਹਨ:-

ਚਾਵਲ ਆਪਨੇ ਮੰਗ ਕੇ ਮੁਕਬਲੋ ਤੋਂ, ਲੂਨ ਆਹਮਦੇ ਦਾ ਵਿਚ ਪਾਵਸਾਂ ਮੈਂ।
ਘਿਓ ਹੱਟ ਗੁਰਦਾਸ ਦਾ ਵਿਚ ਪਾਵਾਂ, ਖਿਚੜੀ ਜੋੜ ਕੇ ਦੇਸ ਰਿਝਾਵਸਾਂ ਮੈਂ।