ਪੰਨਾ:ਪੰਜਾਬ ਦੇ ਹੀਰੇ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਨਾਦਰ ਸ਼ਾਹ ਅਮੀਰ ਵਲਾਇਤੀ ਫੇਰ ਸੰਤ ਬੁਲਾਏ।
ਉਹ ਜਾ ਖਲੋਤਾ ਰਾਜ ਘਾਟ, ਮਲਾਹ ਸਦਾਏ।
ਕਾਸਟ ਖਬਰ ਅਮੂਰ ਦੀ ਹਜ਼ੂਰ ਪੁਚਾਏ।
ਨਵਾਬ ਖਾਨ ਬਹਾਦਰ ਮੋਰਚੇ ਕੱਢ ਅਗੋਂ ਲਾਏ।
ਚੜ੍ਹਿਆ ਲਸ਼ਕਰ ਵੇਖ ਕੇ ਉਡ ਹੈਰਤ ਜਾਏ।
ਖੁਸਰੇ ਬਧੀ ਪਗੜੀ ਕੀ ਮਰਦ ਸਦਾਏ।
ਜਿਉਂ ਕਰੋ ਮੀਰੀ ਮਰਦ ਨੂੰ, ਕਰ ਨਾਜ਼ ਵਿਲਾਏ।
ਉਹਦੇ ਖਜ਼ਾਨੇ ਵੱਢੀਆਂ ਛਹਿ ਜਾਨ ਬਚਾਏ।
ਬਹਾਦਰ ਛੋੜ ਬਹਾਦਰੀ ਲਗੇ ਕਦਮੀਂ ਲਾਏ।
ਪਰ ਡੇਰੇ ਵਿਚ ਲਾਹੌਰ ਦੇ ਆਟ ਕਟਕਾਂ ਪਾਏ।

ਸੱਯਦ ਹਾਮਦ ਸ਼ਾਹ ਅਬਾਸੀ

ਹਾਮਿਦ ਅਬਾਸੀ ਨਸਲ ਦੇ ਸੱਯਦ ਸਨ। ਆਪ ਦੇ ਪਿਤਾ ਦਾ ਨਾਮ ਸਯਦ ਅਤਾਉੱਲਾ ਸਯਦ ਆਹਜ਼ਮ ਦੇ ਪੁਤਰ ਮਾਵਰਾ ਉਨ ਨਰ ਦੇ ਵਸਨੀਕ ਸਨ। ਆਪ ਦੇ ਪਿਉ ਦਾਦਾ ਮਾਵਰਾ ਉਨਹਰ (ਬਗਦਾਦ) ਤੋਂ ਪ੍ਰਚਾਰ ਦੇ ਸਿਲਸਿਲੇ ਵਿਚ ਹਿੰਦੁਸਤਾਨ ਵਿਖੇ ਆ ਗਏ ਸਨ ਅਰ ਏਥੇ ਹੀ ਰਹਿਣ ਦਾ ਪੱਕਾ ਪ੍ਰਬੰਧ ਕਰ ਲਿਆ ਸੀ, ਪਰ ਕਿਸੇ ਇਕ ਥਾਂ ਤੇ ਪੱਕਾ ਨਿਵਾਸ ਨਹੀਂ ਕੀਤਾ। ਸਰਾਵਾਂ ਵਾਂਗ ਕੁਝ ਚਿਰ ਕਿਧਰੇ ਤੇ ਕੁਝ ਚਿਰ ਕਿਧਰੇ ਸਮਾਂ ਗੁਜਾਰਿਆ। ਹਾਮਦ ਸਾਹਿਬ ਲਿਖਦੇ ਹਨ:-

ਵਤਨ ਬਜ਼ੁਰਗਾਂ ਪਿਛਲਿਆਂ, ਮਾ ਓਨ ਹਰ ਯਕੀਨ।
ਮੂਲ ਨਾ ਵਤਨ ਸਹੇੜਿਆ, ਅੰਦਰ ਹਿੰਦ ਜ਼ਮੀਨ।
(ਅੱਖਬਾਰ ਹਾਮਦ)

ਹਾਮਦ ਦਾ ਜਨਮ ਸੰਨ ੧੧੬੧ ਹਿ: ਦਾ ਖਿਆਲ ਕੀਤਾ ਜਾਂਦਾ ਹੈ। ਕਿਉਂਕਿ ਉਹ ਆਪ ਜੰਗ ਹਾਮਦ ਵਿਚ ਲਿਖਦਾ ਹੈ:-
ਕੀਤਾ ਸੀ ਇਹ ਸ਼ਰੂ ਜਾਂ ਉਮਰ ਆਹੀ ਸੀ ਵੀਹ,
ਕੀਤਾ ਜਦੋਂ ਤਮਾਮ ਸੀ ਉਮਰ ਆਹੀ ਸੀ ਤ੍ਰੀਹ।
ਦਸਾਂ ਬਟਸਾਂ ਵਿਚ ਆਖਿਆ ਕਿੱਸਾ ਜੋੜ ਤਮਾਮ,
ਆਹਾ ਮੰਨ ਅਕਾਨਵੇਂ ਇਕ ਸੌ ਇਕ ਹਜ਼ਾਰ।
ਹਿਜਰਤ ਬੇਹਦ ਰਸੂਲ ਦੇ ਜਿਸ ਦਿਨ ਕੀਤਾ ਤਿਆਰ।
ਇਸ ਤੋਂ ਭੀ ਪਤਾ ਲਗਦਾ ਹੈ ਕਿ ਹਾਮਦ ਨੇ ੨੦ ਸਾਲ ਦੀ ਉਮਰ ਵਿਚ