ਪੰਨਾ:ਪੰਜਾਬ ਦੇ ਹੀਰੇ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

ਤੇ ਨਾਮ ਹੀਰ ਵ ਰਾਂਝਾ ਹੀ ਰਖਿਆ। ਸੰਨ ੧੧੭੪ ਹਿ:
(੧੩)ਉਰਦੂ ਵਿਚ ਇਕ ਡ੍ਰਾਮਾ ਕ੍ਰਿਤ ਰੌਨਕ ਛਪਿਆ। ""
(੧੪) ਚੌਧਰੀ ਅਫਜ਼ਲ ਹਕ ਐਮ. ਐਲ. ਸੀ. ਨੇ ਉਰਦੂ ਵਾਰਤਕ
ਵਿਚ 'ਮਾਸ਼ੂਕਾਏ ਪੰਜਾਬ’ ਨਾਮ ਹੇਠ ਲਿਖਿਆ।

ਹੀਰ ਰਾਂਝਾ ਪੰਜਾਬੀ ਵਿਚ

(੧)ਦਮੋਦਰ ਕਵੀ ਨੇ ਅੱਖੀਂ ਡਿਠੇ ਵਾਕਿਆਤ ਲਿਖੇ। ਸੰਨ ੯੯੧ ਹਿ :
(੨) ਮੀਆਂ ਚਿਰਾਗ ਅਵਾਣ, ਸਾਕਨ ਖੇਤ੍ਰ ਜ਼ਿਲਾ ਡੇਰਾ ਗਾਜ਼ੀ ਖਾਂ
ਨੇ ਪੰਜਾਬੀ ਕਵਿਤਾ ਵਿਚ ਲਿਖਿਆ। ਸੰਨ ੧੧੨੧ ਹਿ:
(੩)ਕਾਜ਼ੀ ਫਜ਼ਲ ਹਕ ਐਮ. ਏ. ਦਾ ਬਿਆਨ ਹੈ ਕਿ ਉਨ੍ਹਾਂ ਦੇ
ਪਾਸ ਹੀਰ ਅਹਿਮਦ ਸ਼ਾਹ ਮੌਜੂਦ ਹੈ, ਜੋ ਵਾਰਸ ਤੋਂ
90 ਸਾਲ ਪੁਰਾਣੀ ਹੈ ।
(੪)ਮੁਕਬਲ ਨੇ ਮੁਹੰਮਦ ਸ਼ਾਹ ਦੇ ਅਹਿਮਦ ਵਿਚ ਪੰਜਾਬੀ
ਨਜ਼ਮ ਕੀਤਾ। ਕਰੀਬਨ ਸੰਨ ੧੧੫੦ ਹਿ:
(ਪ)ਵਾਰਸ ਸ਼ਾਹ ਨੇ ਖੁਦ ਹੀਰ ਰਾਂਝਾ ਲਿਖਿਆ।
ਸੰਨ ਯਾਰਾਂ ਸੌ ਅਸੀ ਨਬੀ ਹਿਜਰੀ ਲੰਮੇ ਦੇਸ ਦੇ ਵਿਚ ਤਿਆਰ ਹੋਈ। ਸੰਨ੧੧੮oਹਿ:

ਇਸ ਤੋਂ ਬਾਦ ਬੇਅੰਤ ਕਵੀਆਂ ਨੇ ਹੀਰ ਰਾਂਝੇ ਦੇ ਕਿੱਸੇ ਲਿਖੇ, ਜਿਨ੍ਹਾਂ ਵਿਚ, ਫਜ਼ਲ ਸ਼ਾਹ, ਭਗਵਾਨ ਸਿੰਘ, ਜੰਗ ਸਿੰਘ ਤੇ ਨਾਚੀਜ਼ ਕੁਸ਼ਤਾ ਭੀ ਹੈ। ਇਨ੍ਹਾਂ ਸਭਨਾਂ ਦਾ ਜ਼ਿਕਰ ਆਪਣੇ ਆਪਣੇ ਟਿਕਾਣੇ ਸਿਰ ਆਵੇਗਾ।

ਹਾਫ਼ਜ਼ ਸ਼ਾਹ ਜਹਾਨ

ਉਪਨਾਮ ਮੁਕਬਲ।ਆਪ ਅੱਖਾਂ ਵਲੋਂ ਹੀਣੇ ਸਨ।ਅਫਸੋਸ ਹੈ ਕਿ ਪੰਜਾਬੀ ਦੇ ਇਸ ਉਘੇ ਕਵੀ ਦੇ ਹਾਲਾਤ ਬਿਲਕੁਲ ਲੁਕੇ ਛਿਪੇ ਹਨ ਅਤੇ ਇਹ ਪਤਾ ਨਹੀਂ ਲਗ ਸਕਦਾ ਕਿ ਪੰਜਾਬੀ ਦਾ ਇਹ ਮੁਮਤਾਜ਼ ਕਵੀ ਦੁਨੀਆਂ ਵਿਚ ਕਦੋਂ ਆਇਆ ਅਤੇ ਕਦੋਂ ਗਿਆ।ਆਪ ਦੀਆਂ ਤਿੰਨ ਪੁਸਤਕਾਂ ਹੀਰ ਰਾਂਝਾ ਮੁਕਬਲ, ਜੰਗ ਨਾਮਾ ਮੁਕਬਲ ਅਤੇ ਮਦਹ ਮੁਕਬਲ ਛਪੀਆਂ ਹੋਈਆਂ ਹਨ।ਕੇਵਲ ਜੰਗ ਨਾਮਾ ਮੁਕਬਲ ਦੇ ਅੰਤ ਵਿਚ ਕਵੀ ਨੇ ਲਿਖਣ ਦਾ ਸੰਨ ਦਰਜ ਕੀਤਾ ਹੈ। ਫੇਰ ਲੁਤਫ ਇਹ ਕਿ ਪਬਲਿਸ਼ਰਾਂ ਦੀ ਲਾਪਰਵਾਹੀ ਅਤੇ ਕਾਤਬਾਂ ਦੀ ਬੇਧਿਆਨੀ ਕਾਰਨ ਉਹ ਭੀ ਗ਼ਲਤ ਹੋ ਗਿਆ ਹੈ।ਸ਼ੇਅਰ ਇਉਂ ਹੈ:-

ਸ਼ਹਰ ਜ਼ੀਕਾਦੋਂ ਪੰਜਵੀਂ ਰੋਜ਼ ਦੋ ਸ਼ੰਬਾ ਪੀਰ,

ਯਾਰਾਂ ਸੈ ਤੇ ਅਠਵੀਂ ਹਿਜਰੀ ਕਰ ਤਹਿਰੀਰ।