ਪੰਨਾ:ਪੰਜਾਬ ਦੇ ਹੀਰੇ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)

ਜਦੋਂ ੧ਰੰਗਪੁਰ ਦੇ ਪਿੰਡ ਜਾਵਸੇਂ ਓਏ, ਉਥੇ ਜਾ ਅਲਖ ਜਗਾਵਨਾਂ ਈ।
੨ ਵਿਹੜੇ ਖੇੜਿਆਂ ਤਿਲਕਨਬਾਜੀਆਂ ਨੇ, ਜ਼ਰਾ ਸੋਚ ਕੇ ਕਦਮ ਉਠਾਵਨਾਂ ਈ।
੩ਕੁੜੀਆਂ ਪਿੰਡ ਦੀਆਂ ਆਣ ਖਹੇੜ ਕਰਸਨ,ਝਿੜਕ ਝੰਬ ਦੇ ਕੇ ਮਗਰੋਂ ਲਾਹਵਨਾਂ ਈ। ੪ਰੰਨਾਂ ਲੁਚੀਆ ਫੱਕਰਾਂ ਨੂੰ ਦੇਨ ਗਾਲੀ, ਤੈਨੂੰ ਖਾਹ ਮਖਾਹ ਓਨਾਂ ਸਤਾਵਨਾਂ ਈ।
੫ਸਹਿਤੀ ਨਾਮ ਹੈ ਅਕਲ ਸ਼ਊਰ ਵਾਲੀ, ਓਸ ਨਾਲ ਤੇਰੇ ਮੱਥਾ ਡਾਹਵਨਾਂ ਈ।
੬ ਭੈਣ ੭ਸੈਦੜੇ ਦੀ ਨਨਦ ਹੀਰ ਦੀ ਏ, ਓਸ ਫਕਰ ਤੋਂ ਖੌਫ ਨਾਂ ਖਾਵਨਾਂ ਈ।

੧ਰੰਗ ਪੁਰ ਤੋਂ ਭਾਵ ਕਿਆਮਤ ਦਾ ਮੈਦਾਨ ਹੈ।
੨ਖੇੜਿਆਂ ਦੇ ਵੇਹੜੇ ਤੋਂ ਭਾਵ ਰਬ ਦੀ ਦਰਗਾਹ ਹੈ।
੩ਕੁੜੀਆਂ ਪਿੰਡ ਦੀਆਂ ਤੋਂ ਫਰਿਸ਼ਤੇ ਮੁਰਾਦ ਹੋ।
੪ ਰੰਨਾਂ ਲੁਚੀਆਂ ਤੋਂ ਭਾਵ ਹੈ ਸਖ਼ਤ ਫਰਿਸ਼ਤੇ ਤੇ ਨਰਕ ਦੇ ਡਿਉੜੀਬਾਨ।
੫ਸਹਿਤੀ ਤੋਂ ਓਹ ਕਤਾਬ ਮੁਰਾਦ ਹੈ, ਜਿਸ ਤੇ ਉਨ੍ਹਾਂ ਦੇ ਅਮਲ (ਕਰਮ) ਲਿਖੇ ਹੋਣਗੇ।
੬ਸੈਦੇ ਦੀ ਭੈਣ ਤੋਂ ਭਾਵ ਆਤਮਾਂ ਨੂੰ ਖਰਾਬ ਕਰਨ ਵਾਲੀ।
੭ ਸੈਦੇ ਤੋਂ ਮੁਰਾਦ ਸ਼ੈਤਾਨ ਹੈ।

(੩)

ਮੁਨਸ਼ੀ ਤਾਜ ਦੀਨ ਨੇ ਹੀਰ ਨੂੰ ਤਸੱਵਫ਼ ਅਤੇ ਮਜ਼ਹਬ ਦੇ ਮਜ਼ਮੂਨਾਂ (ਲੇਖਾਂ)ਦਾ ਅਕੱਠ ਦਸਣ ਦੀ ਵਿਰੋਧਤਾ ਕੀਤੀ ਹੈ ਅਤੇ ਸ਼ਰਹ ਭੀ ਬਹੁਤ ਸੰਖੇਪ ਕੀਤੀ ਹੈ। ਆਪ ਪਹਿਲੇ ਲਿਖਾਰੀ ਹਨ,ਜਿਨ੍ਹਾਂ ਨੇ ਵਾਰਸ ਦੀਆਂ ਕਮਜ਼ੋਰੀਆਂ ਦਾ ਵਰਨਣ ਕੀ ਕੀਤਾ ਹੈ। ਇਨ੍ਹਾਂ ਤੋਂ ਛੁੱਟ ਬਾਕੀ ਦੂਜਿਆਂ ਨੇ ਹੀਰ ਵਾਰਸ ਸ਼ਾਹ ਦੀ ਸ਼ਾਇਰੀ ਲਿਖਦਿਆਂ ਹੋਇਆਂ ਜੋ ਇਸਲਾਮੀ ਮਸਲਿਆਂ ਤੇ ਤਸੱਵਫ਼ ਨਾਲ ਸਬੰਧ ਦੱਸਿਆ ਹੈ, ਉਹ ਸਭ ਮਨਘੜਤ ਹੈ। ਹੀਰ ਦਾ ਕਿੱਸਾ ਸਾਰੀ ਪਬਲਿਕ ਵਾਸਤੇ ਹੈ ਅਤੇ ਸਾਰੇ ਪੰਜਾਬੀਆਂ ਦਾ ਲਿਟਰੇਚਰ ਹੈ, ਕਿਸੇ ਮਜ਼ਹਬ ਦੇ ਪਰਚਾਰ ਦਾ ਜ਼ਰੀਆ ਨਹੀਂ।

ਪਾਠਕ ਇਸ ਖੁਲਾਸੇ ਨੂੰ ਪੜ੍ਹ ਕੇ ਇਹ ਜਾਣ ਲੈਣਗੇ ਕਿ ਵਾਰਸ ਸ਼ਾਹ ਦੇ ਨਾਂ ਉਤੇ ਜਿੰਨੀਆਂ ਹੀਰਾਂ ਛਾਪੀਆਂ ਗਈਆਂ ਹਨ, ਉਨ੍ਹਾਂ ਨੇ ਵਾਰਸ ਦੇ ਚੰਨ ਵਰਗੇ ਚੇਹਰੇ ਉਤੇ ਕੇਵਲ ਛਾਈਆਂ ਹੀ ਨਹੀਂ ਪਾ ਦਿਤੀਆਂ ਸਗੋਂ ਪੰਜਾਬੀ ਨੂੰ ਭੀ ਭਾਰੀ ਸਟ ਮਾਰੀ ਹੈ। ਲੋੜ ਕੇਵਲ ਇਸ ਗਲ ਦੀ ਹੈ ਕਿ ਕੋਈ ਉਘਾ ਵਿਦਵਾਨ ਜਾਂ ਵਿਦਵਾਨਾਂ ਦੀ ਕੋਈ ਕਮੇਟੀ ਵਾਰਸ ਦੀ ਹੀਰ ਨੂੰ ਸੋਧ ਵਿਚਾਰ ਕੇ ਪ੍ਰਕਾਸ਼ਤ ਕਰੇ।

ਹੀਰ ਰਾਂਝਾ

ਵਾਰਸ ਸ਼ਾਹ ਦੇ ਹਾਲਾਤ ਅਤੇ ਉਸ ਦੀ ਰਚਨਾ ਦੀ ਟੀਕਾ ਟਿਪਣੀ ਉਪਰ ਆ ਚੁਕੇ ਹਨ ਪਰ ਜਿਸ ਚੀਜ਼ ਨੇ ਉਸ ਨੂੰ ਪੰਜਾਬ ਵਿਚ ਐਨਾ ਮਸ਼ਹੂਰ ਕਰਾਇਆ,ਉਹ ਉਸ ਦੀ ਰਚਨਾ ਹੀਰ ਰਾਂਝੇ ਦਾ ਕਿੱਸਾ ਹੈ। ਇਸ ਲਈ ਹੀਰ ਰਾਂਝੇ ਦੀ ਜੀਵਨੀ ਉਤੇ ਭੀ ਕੁਝ ਰੌਸ਼ਨੀ ਪਾਉਣਾ ਗੈਰ ਜ਼ਰੂਰੀ ਨਹੀਂ ਜਾਪਦਾ। ਹੀਰ ਝੰਗ ਸਿਆਲ ਦੇ ਰਈਸ ਚੂਚਕ ਦੀ ਧੀ ਤੇ ਰਾਂਝਾ ਤਖ਼ਤ ਹਜ਼ਾਰੇ ਦੇ ਮੌਜੂ ਚੌਧਰੀ ਦਾ ਪੁਤਰ ਸੀ। ਇਹ ਦੋਨੋਂ ਅਕਬਰ ਦੇ ਜ਼ਮਾਨੇ ਵਿਚ ਹੋਏ। ਦੁਹਾਂ ਦੀ ਪਾਕ ਪ੍ਰੀਤ ਲਗੀ, ਕਠਿਆਂ ਜੀਉਣ ਮਰਨ