ਪੰਨਾ:ਪੰਜਾਬ ਦੇ ਹੀਰੇ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

"ਵਾਰਸ ਸ਼ਾਹ ਸੁਖਨ ਦਾ ਵਾਰਸ, ਕਿਸੇ ਨਾ ਹਟਕਿਆਂ ਵਲਿਆਂ।
ਮੰਦਰਾਹੀ ਹੋਈ ਚੱਕੀ ਵਾਂਗੂੰ, ਨਿੱਕਾ ਮੋਟਾ ਦਲਿਆ!

ਇਹ ਬਹੁਤ ਹਦ ਤਕ ਸਹੀ ਰਾਇ ਕਾਇਮ ਕੀਤੀ ਹੈ। ਬਾਜ਼ੀ ਥਾਈਂ ਵਾਰਸ ਨੇ ਅਸੂਲ ਅਤੇ ਫ਼ਨ ਦੇ ਵਿਰੁਧ ਕਈ ਸ਼ਬਦ ਆਪ ਹੀ ਘੜ ਲਏ ਹਨ, ਯਥਾ-

ਬਲੋਚਨ-ਬਲੋਚੇਟੀ, ਤ੍ਰਖਾਣੀ-ਤ੍ਰਖੇਟੀ, ਚੁਗਤਾਈ-ਚੁਗਤਾਸੀ,
ਖੋਜਾ- ਖੋਜਾਸੀ, ਮਲਵਾਣਾ-ਮਲਵਾਸੀ,
ਕਾਫ਼ੀਆਬੰਦੀ ਵਿਚ ਭੀ ਹਦ ਤੋਂ ਲੰਘ ਜਾਂਦੇ ਰਹੇ ਰਹੇ ਹਨ-

ਬੰਦਾ,ਸੰਦਾ ਦੇ ਨਾਲ ਲੰਡਾ, ਗੰਡਾ।
ਸ਼ੋਰ, ਮੋਰ ਦੇ ਨਾਲ ਜੋੜ, ਬੋੜ!
ਚੀਕ ਦੇ ਨਾਲ ਪੀਤ, ਆਦਕ।
ਏਸੇ ਤਰ੍ਹਾਂ ਤਲਵਾਰ ਦੀ ਥਾਂ ਤਲਵਾਰੀ ਵਰਤਿਆ ਹੈ:-

"ਭਾਵੇਂ ਵੱਢ ਤੂੰ ਨਾਲ ਤਲਵਾਰੀਆਂ ਦੇ"

ਘਸੁੱਨ ਸ਼ਬਦ ਦੀ ਥਾਂ ਸੰਨੀਏ ਲਿਖਿਆ ਹੈ। ਗਲ ਕੀ ਇਸ ਤਰ੍ਹਾਂ ਹੋਰ ਕਈ ਥਾਂ ਕੁਝ ਦੇ ਕੁਝ ਸ਼ਬਦ ਵਰਤੇ ਹਨ। ਜੋ ਸ਼ਾਇਰੀ ਫ਼ਨ ਅਤੇ ਅਸੂਲ ਦੇ ਲਿਹਾਜ਼ ਨਾਲ ਕਦੀ ਜਾਇਜ਼ ਨਹੀਂ ਹੋ ਸਕਦੇ ਪਰ ਵਾਰਸ ਦੀ ਆਜ਼ਾਦ ਤਬੀਅਤ ਨੇ ਓਨ੍ਹਾਂ ਨੂੰ ਜਾਇਜ਼ ਸਮਝ ਲਿਆ ਹੈ। ਇਨ੍ਹਾਂ ਤੋਂ ਛੁਟ ਤਿੰਨ ਵਡੀਆਂ ਖਾਮੀਆਂ ਹੋਰ ਹਨ-

੧. ਤਜਾਵੇਜ਼ ਅਰਥਾਤ ਹਵੇਂ ਲੰਘ ਜਾਣਾ।
੨. ਬਰਬਤੀ-ਬੇਸੰਬੰਧ, ਨਾ ਫਬਦੀਆਂ ਲਿਖ ਮਾਰਨੀਆਂ।
੩. ਉਰਯਾਨੀ-(ਨੰਗੀ ਕਵਿਤਾ)

ਕਈ ਥਾਈਂ ਵਾਰਸ ਸ਼ਾਹ ਕਿਸੇ ਵਾਕਿਆ ਨੂੰ ਵਰਣਨ ਕਰਦਿਆਂ ਹੋਇਆਂ ਹੱਦੋਂ ਭੀ ਲੰਘ ਜਾਂਦੇ ਰਹੇ ਹਨ। ਯਥਾ ਹੀਰ ਦੀ ਸ਼ਾਦੀ ਦੇ ਮੌਕੇ ਤੇ ਚਾਵਲ, ਗੈਹਣੇ ਕਪੜੇ ਆਦਕ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਵਿਚ ਕੁਝ ਅਜਿਹੇ ਨਾਂ ਭੀ ਲਿਖ ਮਾਰੇ ਹਨ, ਜਿਨ੍ਹਾਂ ਦਾ ਪ੍ਰਾਪਤ ਹੋਣਾ ਚੂਚਕ ਵਰਗੇ ਰਈਸ ਲਈ ਭੀ ਅਸੰਭਵ ਹੈ ਅਰ ਏਨੀਆਂ ਭਾਂਤਾਂ ਦਾ ਹੋਣਾ ਵਾਕਿਆ ਦੇ ਵਿਰੁਧ ਹੈ। ਚਾਵਲਾਂ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਦੇ ਹਨ-

ਮੁੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਨਪਤੀ ਦੇ ਝੋਨੜੇ ਛੜੀਦੇ ਨੀ।
ਬਾਸਮਤੀ, ਮੁਸਾਫਰੀ ਬੇਗਮੀ ਸੋਨ, ਹਰ ਚੀਜ਼ ਤੇ ਜ਼ਰਦ ਭੀ ਹਰੀ ਦੇ ਨੀ।
ਬਾਰੀਕ ਸਫੈੈਦ ਕਸ਼ਮੀਰ ਚਾਵਲ, ਖ਼ੁਰਸ਼ ਜੇਹੜੇ ਹੂਰ ਤੇ ਪਰੀ ਦੋ ਨੀ।
ਸਠੀ,ਕ੍ਰਿਚਕਾ,ਸਿਉਲਾ ਕਰਤ ਕੇਵਲ,ਅੱਲ ਖੋਖਲਾ ਮਥਰਾ ਸਰੀ ਦੇ ਨੀ।
ਗੁਲ ਬਿੰਦਿਆ ਰਤੂੂਆ ਖੁਬ ਚਾਵਲ, ਸੁਖਦਾਸ ਨਾਲੇ ਪਏ ਛੜੀ ਦੇ ਨੀ।
ਗੁਲੀਆਂ ਸੂਚੀਆਂ ਨਾਲ ਹਥੌੜਿਆਂ ਦੇ,ਮੋਤੀ ਚੂਨ ਬਨੋਹੀਆਂ ਜੜੀਦੇ ਨੀ।

ਦੁਸਰੀ ਖਾਮੀ ਕਲਾਮ ਦੀ ਬੇਰਬਤੀ ਹੈ-ਮਸਨਵੀ ਵਾਸਤੇ ਜ਼ਰੂਰੀ ਹੈ ਕਿ ਕਲਾਮ