ਪੰਨਾ:ਪੰਜਾਬ ਦੇ ਹੀਰੇ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਸਾਡੇ ਦੇਖਣ ਵਿਚ ਆਇਆ ਹੈ, ਜੋ ਹੇਠ ਦਿਤਾ ਜਾਂਦਾ ਹੈ-

ਜੇਕਰ ਸ਼ੁਤਰ ਕਬੂਲ ਨ ਕਰਦਾ, ਸੱਤੇ ਰੋਜ਼ ਅਕਲ।
ਵਾਕਫ ਰਮਜ਼ ਨ ਹੁੰਦਾ ਮੁੜ ਕੇ, ਇਸ਼ਕ ਹਮਲ ਨ ਪਾਂਦਾ ਗਲ।
ਸ਼ੌਕ ਨਕੇਲ ਅਲਫ ਵਿਚ ਬੀਨੀ, ਸੀਸ ਸਦ ਝੁਕਾਂਦਾ ਦਿਲ!
ਇਸ਼ਕ ਮੁਰਾਦ ਮੁਹਾਰ ਹਿਜਰ ਦੀ, ਪਕੜੀ ਲਈ ਜਾਵੇ ਜਿਤ ਵਲ।
ਸਾਲਕ ਤੀਰ ਚਲਾਉਣ ਮੁਹਕਮ, ਨਾਲ ਇਰਾਦਤ ਚੈਨ ਮਜ਼ਲ।
ਦੇਵੇ ਕਦਮ ਨ ਮੁੜੇ ਪਿਛਾਹਾਂ, ਮਸਤੀ ਥਾਂ ਨਹੀਂ ਕਰੇ ਅਮਲ।
ਭਾਰੇ ਭਾਰ ਸਿੰਗਾਰ ਕਰਾਵੇ, ਪੀੜ ਪਲਾਣ ਧਰੇ ਮਖਮਲ।
ਸ਼ੁਗਲ ਪਹਾੜ ਸਫਰ ਦੇ ਸਿਰ ਤੇ, ਰੋਗ ਜਾੜੀ ਰੋਦ ਜਬਲ।
ਜਾਨੂੰ ਮਾਰ ਬਹੇ ਝੁਕ ਨੀਵਾਂ, ਹਰਦਮ ਵਹਦਤ ਵਿਚ ਅਮਲ।
ਚੜ੍ਹ ਮਹਬੂਬ ਕਚਾਵੇ ਬਹਿੰਦਾ, ਮੁਕੇ ਜਿਵੇਂ ਖਦੀਬ ਅਦਲ।
ਦਿਲ ਦਾ ਖੂਨ ਪਿਲਾਵਣ ਆਸ਼ਕ,ਲਾ ਨਾ ਜਿਕਰ ਕਰਨ ਚਾ ਫਲ!
ਓਹ ਕਿਉਂ ਕਰੇ ਹਵਾ ਜੀਂ ਮਸਤੀ, ਚੁਕਦਾ ਚੰਦਨ ਬੂਰ ਸੰਦਲ!
ਵਿਚੇ ਛੁਰੇ ਉਜਾੜਾਂ ਬਾਰਾਂ, ਵਿਚੇ ਵਸਦਿਆਂ ਮਾਰੂ ਥਲ।
ਪਰ ਜਿਤ ਵਲ ਛਿੱਕੇ ਸ਼ਰਫ਼ ਮੁਹਾਰਾਂ,ਹਰ ਜਾ ਦਿਸਦਾ ਯਾਰ ਮਿਸਲ।

ਸਦੀਕ ਲਾਲੀ

ਪਤਾ ਨਹੀਂ ਲਗ ਸਕਿਆ ਕਿ ਆਪ ਕਿਥੋਂ ਦੇ ਵਸਨੀਕ ਅਤੇ ਕੀ ਕੰਮ ਕਰਦੇ ਸਨ ਤੇ ਆਪ ਦੇ ਜਨਮ ਅਤੇ ਚਲਾਣੇ ਦਾ ਸੰਨ ਕੀ ਸੀ। ਹਾਂ ਏਨਾ ਪਤਾ ਲਗਾ ਹੈ ਕਿ ਆਪ ਨੇ ਮੁਹੰਮਦ ਸ਼ਾਹ ਬਾਦਸ਼ਾਹ ਦੇ ਸਮੇਂ ਕਿੱਸਾ ਯੂਸਫ਼ ਜ਼ੁਲੈਖਾਂ ੧੧੩੮ ਹਿ: ਵਿੱਚ ਲਿਖਿਆ। ਪੰਜਾਬੀ ਕਵਿਤਾ ਵਿਚ ਯੂਸਫ਼ ਜ਼ੁਲੈਖਾਂ ਦਾ ਸਭ ਤੋਂ ਪੁਰਾਣਾ ਕਿੱਸਾ ਇਹ ਹੀ ਹੈ! ਬੋਲੀ ਨਿਹਾਇਤ ਸਾਦੀ, ਠੇਠ ਅਤੇ ਦਿਲ ਖਿਚਵੀਂ ਹੈ।

ਮੌਲਵੀ ਅਹਿਮਦ ਯਾਰ ਆਪਣੇ ਕਿੱਸਾ ਯੂਸਫ਼ ਜ਼ੁਲੈਖਾਂ ਵਿੱਚ ਸਦੀਕ ਲਾਲੀ ਦਾ ਜ਼ਿਕਰ ਕਰਦੇ ਹੋਏ ਫਰਮਾਂਦੇ ਹਨ:-

ਸਦੀਕ ਲਾਲੀ ਯੂਸਫ ਦਾ ਕਿੱਸਾ ਸਿਰਫ਼ ਤਸੱਵਫ ਕਹਿਆ।
ਕਿੱਸਾ ਖੋਲ ਸੁਨਾਵਨ ਦਿਲ ਦਾ, ਉਸ ਨੇ ਫਿਕਰ ਨ ਰਹਿਆ।
ਜੋ ਕਲਾਮ ਉਸ ਮਰਦ ਖੁਦਾ ਦੇ, ਕੀਤੀ ਅਦਾ ਜ਼ਬਾਨੋਂ।
ਖਬਰ ਸਲੂਕ ਫਿਕਾ ਤਫ਼ਸੀਰੋ, ਅਯਾਤੋਂ ਕੁਰਆਨੋਂ।
ਬੈਂਤ ਬਨਾਵਣ ਦੀ ਉਸ ਮੁਢੋਂ, ਮੂਲ ਸਲਾਹ ਨ ਕੀਤੀ!
ਨਿਕੇ ਮੋਟੇ ਮਾਰੇ ਡੰਗੇ ਗਲ ਦੀ ਕਰਨੀ ਸੀਤੀ।

ਮੀਆਂ ਮੁਹੰਮਦ ਕਰਤਾ ਸੈਫੁਲ ਮਲੂਕ ਫ਼ਰਮਾਂਦੇ ਹਨ:-