ਪੰਨਾ:ਪੰਜਾਬ ਦੇ ਹੀਰੇ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਪੁੰਨੀ ਹੀਰ ਤਮਾਮ ਥਈ ਤਾਰੀਖ, ਪੰਜਮ ਸ਼ਅਬਾਨੀ।
ਯਾਰਾਂ ਸੈ ਸੰਨ ਸਾਲ ਇਕੀਵੇਂ, ਵਿੱਚ ਸੁਣ ਮੋਮਨ ਦਿਲ ਜਾਨੀ।
ਜ਼ਮਾਨਾ ਸ਼ਾਹ ਮੁਅਜ਼ਮ ਸਚਾ, ਸਜਾਵਲ ਮਲਕ ਦੋ ਮਾਨੀ।
ਆਲਮ, ਫ਼ਾਜ਼ਲ,ਆਦਲ,ਗ਼ਾਜ਼ੀ ਰਈਅਤ ਵਿੱਚ ਅਹਸਾਨੀ।

ਇਸ ਕਿੱਸੇ ਨੂੰ ਵੇਖਣ ਤੋਂ ਪਤਾ ਲਗਦਾ ਹੈ ਕਿ ਹੀਰ ਰਾਂਝੇ ਦੇ ਇਸ਼ਕ ਮੁਹੱਬਤ ਦੇ ਹਾਲ ਦੂਰ ਦੂਰ ਤਕ ਖਿੱਲਰ ਗਏ ਸਨ। ਮੁਕਬਲ ਅਤੇ ਵਾਰਸ ਸ਼ਾਹ ਤੋਂ ਪਹਿਲਾਂ ਲੋਕ ਹੀਰ ਰਾਂਝਾ ਦੇ ਹਾਲਾਤ ਤੋਂ ਜਾਣੂ ਸਨ । ਡੇਰ੍ਹਾ ਗਾਜ਼ੀ ਖਾਂ ਜਹੀ ਦੁਰਾਡੀ ਥਾਂ ਉਤੇ ਭੀ ਇਸ ਦੀ ਸ਼ੁਹਰਤ ਪਹੁੰਚ ਗਈ ਸੀ, ਜਿਥੇ ਕਿ ਅਜ ਕਲ ਭੀ ਰੇਲ ਅਤੇ ਮੋਟਰਾਂ ਦੀ ਹੋਂਦ ਵਿੱਚ ਭੀ ਸਫਰ ਔਖਾ ਹੈ।

ਆਪ ਦਾ ਇਹ ਕਿੱਸਾ ਭਾਵੇਂ ਛੋਟਾ ਹੈ ਪਰ ਹਾਲਾਤ ਪੂਰੇ ਹਨ । ਵੇਖੋ ਵਨਗੀ:-

ਭਾਬੀ ਲਾਲ ਪਲਾਨ ਕਚਾਵੇ, ਸ਼ੁਤਰ ਸ਼ਿੰਘਾਰ ਭਰੈਂਂਦੇ।
ਜਿਤ ਝੁਲੇ ਕਰ ਹੱਥ ਮੁਹਾਰਾਂ, ਖੂਬ ਸੰਭਾਲ ਛਕੈਂਂਦੇ।
ਬੈਂਕੀ ਚਾਲ ਦਿਸਨ ਸਭ ਖੇੜੇ, ਸੂਰਾਂ ਖਾਨ ਵਲੈਂਦੇ।
ਡਿੰਗੀ ਪੇਚ ਬਧਨ ਦਸਤਾਰਾਂ, ਕਮਰ ਬੇਦ ਚਿਲਕੇਂਦੇ।
ਸ਼ਮਲੋਂ ਖੂਬ ਦੁਪਟੇ ਚੀਰੇ, ਸਹਿਜ ਕਨੋਂ ਵਲ ਦੇਂਦੇ।
ਕੰਗਣ ਦਸਤ ਭਵੱਟੇ ਅਜ਼ੋ, ਸੋਹਣੀ ੧ਵਿਗ ਚਲੈਂਦੇ। ੧ ਚਾਲ
ਸੱਦੇ ਖਾਨ ਅਮੀਰ ਮੁਸੱਦੀ ਮੁੱਲਾਂ ਮੁਫ਼ਤੀ ਕਾਜ਼ੀ।
ਮੈਹਰ ਅਸੀਲ ਅਸੀਲਾਂ ਦੇ, ਖੁਸ਼ ਰੀਤ ਬਧੋ ਨੇ ਮਾਜ਼ੀ। ਪੁਰਾਣਾ
ਵਕਤ ਸੁਬ੍ਹਾ ਪ੍ਰਭਾਤ ਨੂਰਾਨੀ,ਪੜ੍ਹਿਆ ਨਕਾਹ ਮੁਮਤਾਜ਼ੀ।
ਮਿਲ ਖੜੇ ਖਿਨ ਮਲ ਭੁੱਟੇ ਤੁਲ ਖਾਂ ਸਿਆਲ ਨਿਆਜ਼ੀ।
ਸ਼ਾਦੀ ਵਿੱਚ ਮੁਬਾਰਕ ਬਾਦੀ, ਖੇੜੇ ਝਲਨ ਤਰਾਜ਼ੀ।
ਵੇਖ ਚਰਾਗ ਘਰਾਂ ਦੀ ਸ਼ਾਦੀ ਫ਼ਲਕ ਕਰੇਂਦਾ ਬਾਜ਼ੀ।

ਸ਼ਾਹ ਸ਼ਰਫ

ਸ਼ਾਹ ਸ਼ਰਫ ਹੋਰੀਂ ਸੱਯਦ ਸਨ। ਆਪ ਵਟਾਲੇ ਦੇ ਰਹਿਣ ਵਾਲੇ ਸਨ । ਆਪ ਦਾ ਕਲਾਮ, ਖਿਆਲ ਆਦਿ ਸਭ ਸੂਫੀਆਨਾ ਸਨ । ਮੀਆਂ ਮੁਹੰਮਦ (ਸੈਫੁਲਮੁਲੂਕ ਨੂੰ ਦੇ ਲਿਖਣ ਵਾਲਾ) ਨੇ ਭੀ ਆਪ ਦਾ ਜ਼ਿਕਰ ਕੀਤਾ ਹੈ। ਲਗ ਪਗ ੬੬ ਵਰ੍ਹੇ ਦੀ ਆਯੂ ਭੋਗ ਕੇ ਆਪ ੧੧੩੭ ਹਿਜਰੀ (ਸੰਨ ੧੭੨੫ ਈ:) ਵਿਚ ਕਾਲ ਵੱਸ ਹੋ ਗਏ । ਆਪ ਦਾ ਮਜ਼ਾਰ ਲਾਹੌਰ ਵਿਚ ਬਣਿਆ ਹੋਇਆ ਹੈ।

ਆਪ ਦੇ ਕਲਾਮ ਦਾ ਜ਼ਿਕਰ ਡਾਕਟਰ ਮੋਹਣ ਸਿੰਘ ਜੀ ਦੀਵਾਨਾ ਦੀ ਰਚਨਾ "ਸੂਫੀਆਂ ਦਾ ਕਲਾਮ" ਵਿਚ ਹੈ;ਪਰ ਇਸ ਤੋਂ ਸਿਵਾਇ ਸ਼ੁਤਰ ਨਾਮਾ ਸ਼ਾਹ ਸ਼ਰਛ ਭੀ