ਪੰਨਾ:ਪੰਜਾਬ ਦੇ ਹੀਰੇ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )

ਮੌਲਾਨਾ ਅਬਦੁੱਲਾ

ਮੌਲਾਨਾ ਅਬਦੁੱਲਾ ਪਿਤਾ ਦਾ ਨਾਂ ਜਾਨ ਮੁਹੰਮਦ। ਆਪ ਹਾਂਸੀ ਇਲਾਕਾ ਮਿੰਟਗੁਮਰੀ ਦੇ ਵਸਨੀਕ ਸਨ। ਮੀਆਂ ਮੁਹੰਮਦ ਨੇ ਸੈਫੁਲਮਲੁੂਕ ਵਿਚ ਇਸ ਪੁਰਾਣੇ ਮੁਸਲਮਾਨੀ ਕਵੀ ਬਾਰੇ ਜੋ ਹਾਲ ਲਿਖੇ ਹਨ, ਉਹ ਇਓ ਹਨ :-

ਆਪ ਕੁਰਾਨ ਸ਼ਰੀਫ਼ ਦੇ ਹਾਫਿਜ਼ ਅਤੇ ਨੇਕ ਖਿਆਲ ਬਜ਼ੁਰਗ ਸਨ। ਜਵਾਨੀ ਦੀ ਅਵਸਥਾ ਵਿਚ ਆਪ ਇੱਜੜ ਚਾਰਦੇ ਰਹੇ। ਇਕ ਵਾਰੀ ਆਪ ਜੰਗਲ ਵਿਚ ਬੈਠੇ ਸਨ ਜੁ ਆਪ ਨੂੰ ਰਸੂਲ ਮਕਬੂਲ ਦੇ ਦਰਸ਼ਨ ਹੋਏ। ਹਜ਼ੂਰ ਨੇ ਆਪ ਨੂੰ ਲਾਹੌਰ ਵਿਚ ਰਹਿ ਕੇ ਲੋਕਾਂ ਵਿਚ ਗਿਆਨ ਉਪਦੇਸ਼ ਤੇ ਪ੍ਰਚਾਰ ਕਰਨ ਲਈ ਹੁਕਮ ਕੀਤਾ।

ਆਪ ਲਾਹੌਰ ਆ ਗਏ ਅਤੇ ਚੌਕ ਝੰਡਾ ਵਿਚ ਡੇਰਾ ਲਾ ਦਿਤਾ। ਏਥੇ ਆਪ ਚੱਕੀ ਪੀਹ ਕੇ ਆਪਣਾ ਅਤੇ ਆਪਣੇ ਟੱਬਰ ਦਾ ਨਿਰਬਾਹ ਕੀਤਾ ਕਰਦੇ ਅਤੇ ਬਾਕੀ ਸਮੇਂ ਵਿਚ ਉਪਦੇਸ਼ ਅਤੇ ਕੁਰਾਨ ਸ਼ਰੀਫ ਦੇ ਸਬਕ ਪੜ੍ਹਾਂਦੇ ਰਹਿੰਦੇ। ਏਥੇ ਆ ਕੇ ਹੀ ਆਪ ਨੇ ਆਪਣੀ ਉਘੀ ਪੁਸਤਕ ਬਾਰਾਂ ਅਨਵਾਅ ਨੂੰ ਜੋ ਬਾਰਾਂ ਕਿਸਮ ਦੇ ਵੱਖ ਵੱਖ ਦੀਨੀ ਰਸਾਲਿਆਂ ਦਾ ਇਕੱਠ ਹੈ, ਸੋਧ ਕੇ ਲਿਖਵਾਇਆ।

ਇਕ ਵਾਰੀ ਇਕ ਆਦਮੀ ਆਪ ਪਾਸ ਆਪਣੀ ਪੁਸਤਕ ਦੀ ਸੁਧਾਈ ਲਈ ਆਇਆ। ਆਪ ਉਸ ਵੇਲੇ ਆਪਣੇ ਨਿਜੀ ਕੰਮ ਵਿਚ ਰੁੱਝੇ ਚੱਕੀ ਪੀਹ ਰਹੇ ਸਨ। ਆਪ ਬਾਹਰ ਆਏ ਤਾਂ ਆਪ ਦੇ ਚੇਹਰੇ ਅਤੇ ਦਾੜੀ ਨੂੰ ਆਟੇ ਨਾਲ ਭਰਿਆ ਵੇਖ ਕੇ ਉਹੀ ਪੁਰਸ਼ ਆਖਣ ਲੱਗਾ ਕਿ ਆਪ ਕੀ ਕਰ ਰਹੇ ਸੀ? ਆਪ ਨੇ ਉਤਰ ਦਿੱਤਾ ਕਿ ਮੈਂ ਆਪਣੇ ਰੁਜ਼ਗਾਰ ਖਾਤਰ ਚੱਕੀ ਪੀਸਿਆ ਕਰਦਾ ਹਾਂ। ਉਹ ਪੁਰਸ਼ ਸੁਣ ਕੇ ਹੈਰਾਨ ਹੋਇਆ ਅਤੇ ਕਹਿਣ ਲਗਾ ਕਿ ਮੈਂ ਆਪ ਨੂੰ ਇਕ ਅਜਿਹਾ ਵਜ਼ੀਫ਼ਾ ਦਸਦਾ ਹਾਂ, ਜਿਸ ਦੇ ਪੜ੍ਹਨ ਨਾਲ ਦੋ ਰੁਪੈ ਆਪ ਨੂੰ ਰੋਜ਼ ਸਹਿਜ ਹੀ ਹੱਥ ਆ ਜਾਇਆ ਕਰਨਗੇ। ਆਪ ਨੇ ਇਨਕਾਰ ਕਰਦੇ ਹੋਏ ਆਖਿਆ, ਇਹ ਬੰਦਗੀ ਬੰਦਗੀ ਨਹੀਂ ਸਗੋਂ ਵਪਾਰ ਹੈ,ਜਿਸ ਨਾਲ ਪੈਸਿਆਂ ਦੀ ਆਸ ਰਖੀ ਜਾਏ। ਇਸ ਲਈ ਮੈਂ ਇਸ ਨੂੰ ਯੋਗ ਨਹੀਂ ਸਮਝਦਾ। ਆਪ ਦੇ ਬਚਿਆਂ ਨੇ ਜਦ ਵਜ਼ੀਫ਼ਾ ਸਿਖਣ ਲਈ ਜਿੱਦ ਕੀਤੀ ਤਾਂ ਆਪ ਨੇ ਫੁਰਮਾਇਆ:- ਜ਼ਬਾਨੀ ਮੀਆਂ ਮੁਹੰਮਦ

ਕਹਿਣ ਲਗੇ ਅਬਦੁੱਲਾ ਹੋਰੀ ਸੁਣੋਂ ਮੇਰੇ ਦਿਲਬੰਦੋ
ਮੈਨੂੰ ਸ਼ਰਮ ਰਬੇ ਥੀ ਆਇਆਂ ਪੜ੍ਹਿਆ ਨਾ ਫ਼ਰਜ਼ੰਦੋਂ
ਇਤਨੀ ਉਮਰ ਗੁਜ਼ਸ਼ਤਾ ਹੋਈ ਰੋਜ਼ੀ ਰਿਹਾ ਪੁਚਾਂਦਾ
ਰੋਜ਼ੀ ਕਾਰਨ ਕਰਾਂ ਨਾ ਸਿਜਦੇ ਇਹ*ਰਿਆ ਹੋ ਜਾਂਦਾ #ਫਰੰਬ

ਮੌਲਵੀ ਸਾਹਿਬ ਦੇ ਇਕ ਸਪੁੱਤ ਨੂਰ ਮੁਹੰਮਦ ਨਾਮੀ ਸਨ,ਜੋ ਆਪਣੇ ਪਿਤਾ ਦੀ ਤਰ੍ਹਾਂ ਸਿਆਣੇ ਅਤੇ ਆਲਮ ਸਨ। ਇਸ ਨੇ ਫ਼ਾਰਸੀ ਦੀਆਂ ਕਈ ਪੁਸਤਕਾਂ ਉਤੇ ਆਪਣੇ ਨੋਟ ਆਦਿ ਚਾੜ੍ਹੇ ਹਨ। ਆਪ ਦੀ ਇਸ ਲਿਆਕਤ ਨੂੰ ਵਡਿਆਂਦੇ ਹੋਏ, ਔਖੀਆਂ ਗੱਲਾਂ ਨੂੰ ਸਾਦੇ ਲਫ਼ਜ਼ਾਂ ਵਿਚ ਵਰਨਨ ਕਰਨ ਦੀ ਖ਼ੂਬੀ ਕਾਰਨ ਆਪ ਨੂੰ