ਪੰਨਾ:ਪੰਜਾਬ ਦੇ ਹੀਰੇ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੯


ਜਾਂ ਰੁੱਨਾ ਪਲੁ ਦੀ ਗੋਰ ਤੇ ਬਾਣਾ ਬੱਤਰ ਸਿਆਹ
ਅਗੋਂ ਪੀਲੁ ਮੂੰਹ ਚੜ੍ਹ ਬੋਲਿਆ ਕਾਗਾ ਮੁਸਲਮਾਨੀ ਜਾਹ।

ਇਹ ਕਾਂ ਫੇਰ ਹਾਫ਼ਜ਼ ਬਰਖੁਰਦਾਰ ਵਲ ਆਉਂਦਾ ਹੈ ਅਤੇ ਉਸ ਦੇ ਦਸਣ ਉਤੇ ਹਾਫ਼ਜ਼ ਉਸ ਕਿੱਸੇ ਨੂੰ ਲਿਖਦਾ ਹੈ । ਹਾਫ਼ਜ਼ ਜੀ ਪੀਲੂ ਦੀ ਸ਼ਾਇਰੀ ਵਲ ਇਸ਼ਾਰਾ ਕਰਦੇ ਲਿਖਦੇ ਹਨ:-

ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁਲ ਕਰੇਣ
ਜਿਸ ਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਧੀ ਦਸਤ ਧਰੇਣ

ਮਿਰਜ਼ਾ ਸਾਹਿਬਾਂ ਦਾ ਵਾਕਿਆ ਜਹਾਂਗੀਰ ਦੇ ਸਮੇਂ ਦੀ ਯਾਦ ਹੈ। ਇਸ ਤੋਂ ਪਤਾ ਯਗਦਾ ਹੈ ਕਿ ਇਹ ਵਾਕਿਆ ਪੀਲੂ ਨੇ ਸਭ ਤੋਂ ਪਹਿਲੋਂ ਲਿਖਿਆ ਅਤੇ ਇਹ ਰਚਨਾ ਤਾਜ਼ੀ ਤਾਜ਼ੀ ਹੀ ਸੀ।

ਪੀਲੂ ਤੋਂ ਪਿਛੋਂ ਬਰਖੁਰਦਾਰ ਦਾ ਨਾਂ ਹੈ, ਜਿਸ ਨੇ ੧੦੯੦ ਹਿ: ਵਿੱਚ ਯੂਸਫ਼ ਜ਼ੁਲੈਖਾਂ ਲਿਖਿਆ ਅਤੇ ਇਸ ਦੇ ਨੇੜੇ ਤੇੜੇ ਹੀ ਮਿਰਜ਼ਾ ਸਾਹਿਬਾਂ ਲਿਖਿਆ।

ਪੀਲੁ ਬਾਬਤ ਬਰਖੁਰਦਾਰ ਤੋਂ ਛੁਟ ਹੋਰ ਕਵੀਆਂ ਨੇ ਭੀ ਆਪਣੇ ਖਿਆਲ ਪ੍ਰਗਟ ਕੀਤੇ ਹਨ ਮੀਆਂ ਮੁਹੰਮਦ ਆਪਣੀ ਪੁਸਤਕ ਸੈਫੁਲ ਮਲੂਕ ਵਿੱਚ ਲਿਖਦੇ ਹਨ:-

ਛੜੀ ਫੜੀ ਗਲ ਆਖੀ ਲੋਕਨ ਜੋ ਆਖੀ ਸੋ ਅੱਛੀ

ਮੀਆਂ ਅਹਿਮਦ ਯਾਰ ਆਪਣੀ ਪੁਸਤਕ ਯੂਸਫ਼ ਜ਼ੁਲੈਖ਼ਾ ਵਿੱਚ ਲਿਖਦੇ ਹਨ:-

ਪੀਲ ਨਾਲ ਨ ਰੀਸ ਕਿਸੇ ਦੀ ਉਸ ਵਿੱਚ ਸੋਜ਼ ਅਲੈਹਦੀ।
ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫਕੀਰ ਵਲੀ ਦੀ।

ਮਸਤ ਨਿਗਾਹ ਦਾ ਇਸ਼ਾਰਾ ਗੁਰੂ ਅਰਜਨ ਦੇਵ ਦੀ ਮੁਲਾਕਾਤ ਵਲ ਹੈ।

ਪੀਲੂ ਦੀ ਬੋਲੀ ਨਿਰੋਲ ਮਾਝੇ ਦੀ ਬੋਲੀ ਹੈ। ਬਾਰ ਵਿੱਚ ਢੇਰ ਚਿਰ ਰਹਿੰਦਿਆਂ ਭੀ ਉਸ ਤੇ ਕੋਈ ਅਸਰ ਨਹੀਂ ਹੋਇਆ!

ਪੀਲੂ ਇਕ ਖੁਹ ਦਾ ਜ਼ਿਕਰ ਕਰਦਾ ਲਿਖਦਾ ਹੈ:-

ਕਾਂਜਨ ਬੱਧਾ ਤੱਕਲਾ ਤੱਕਲੇ ਬੱਧਾ ਤੀਰ
ਲਠ ਪਲਾਣਾ ਮੇਲਿਆ ਕਰੜੀ ਘਤ ਜੰਜੀਰ
ਕੁਬਿਆਂ ਮੁਢ ਧਤੂਰੀਆਂ ਜਿਉਂ ਬਾਦਸ਼ਾਹ ਮੁਢ ਵਜ਼ੀਰ
ਕੁੱਤ ਹਟ ਹਟ ਕਰ ਰਿਹਾ ਜਿਉਂ ਦਰ ਵਿਚ ਖਲਾ ਫਕੀਰ
ਟਿੰਡਾਂ ਗੇੜਨ ਗੇੜਿਆ ਭਰ ਭਰ ਡੋਲਣ ਨੀਰ।

ਵੇਖੋ ਵਨ-ਮਿਰਜ਼ਾ ਸਾਹਿਬਾਂ ਵਿਚੋਂ:-

ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ
ਡੂਮ ਸੋਹਿਲੇ ਗਾਵੰਦ ਖਾਨ ਖੀਵੇ ਦੇ ਬਾਰ
ਰੱਜ ਦੁਆਈਂ ਦਿਤੀਆਂ ਸੋਹਾਨੇ ਪਰਵਾਰ
ਰਲ ਤਦਬੀਰਾਂ ਬੰਦੀਆਂ ਛੈਲ ਹੋਈ ਮੁਟਿਆਰ