ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/148

ਇਹ ਸਫ਼ਾ ਪ੍ਰਮਾਣਿਤ ਹੈ

ਧਮਕ ਪਵੇ ਮੇਰੇ ਮਹਿਲ ਨੂੰ
ਕਜਲੇ ਪਏ ਰਵਾਲ
ਬਾਰੀ ਵਿੱਚ ਖੜੋਤੀਏ
ਸ਼ੀਸ਼ਾ ਨਾ ਲਿਸ਼ਕਾ
ਕਹਿਰ ਪਵੇ ਤੇਰੇ ਰੂਪ ਨੂੰ
ਗਿਆ ਕਲੇਜੇ ਨੂੰ ਖਾ
ਪੱਟੀਆਂ ਰੱਖ ਗਵਾ ਲਈਆਂ
ਨੈਣ ਗਵਾ ਲਏ ਰੋ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਮਿਲਿਆ ਨਾ ਕੋ
ਪੱਟੀਆਂ ਰੱਖ ਗੁੰਦਾ ਕੇ
ਨੈਣਾਂ ਨੂੰ ਸਮਝਾ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਹੈ ਮਹੀਂਵਾਲ
ਬੇਟਾ ਵੇ ਸੁਣ ਮੇਰਿਆ
ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੋਡ ਕੇ
ਜਾਂਦੀ ਕੋਲ਼ ਮਹੀਂਵਾਲ
ਮਾਏ ਨੀ ਸੁਣ ਮੇਰੀਏ
ਐਡੇ ਬੋਲ ਨਾ ਬੋਲ
ਦਿਨੇ ਕਢ੍ਹੇ ਕਸੀਦੜਾ
ਰਾਤੀਂ ਸੌਂਦੀ ਸਾਡੇ ਕੋਲ਼
ਨਾਰੀਆਂ ਚੰਚਲ ਹਾਰੀਆਂ
ਚੰਚਲ ਕੰਮ ਕਰਨ
ਦਿਨੇ ਡਰਨ ਥਰ ਥਰ ਕਰਨ
ਰਾਤੀਂ ਨਦੀ ਤਰਨ
ਸੱਸ ਗਈ ਘੁਮਿਆਰ ਦੇ
ਕੱਚਾ ਘੜਾ ਪਥਾ
ਛੇਤੀ ਜਾ ਕੇ ਰੱਖਿਆ
ਉਸ ਬੂਝੇ ਲਾਗੇ ਜਾ
ਆ ਸੋਹਣੀ ਲੈ ਤੁਰ ਪਈ

ਪੰਜਾਬ ਦੇ ਲੋਕ ਨਾਇਕ/144