ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/131

ਇਹ ਸਫ਼ਾ ਪ੍ਰਮਾਣਿਤ ਹੈ

ਕੁੜੀਆਂ ਨੂੰ ਸੱਦ ਕੇ ਗਿੱਧਾ ਪੁਆਈਂਂ
ਸੁੱਤੀਆਂ ਕਲਾਂ ਜਗਾਈਂ
ਸ਼ੌਕ ਨਾਲ ਨੱਚ ਕੇ ਨੀ
ਦਿਲ ਦੀਆਂ ਖੋਹਲ ਸੁਣਾਈਂ

11

ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਂਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵੱਲ ਝਾਕਾਂ
ਕੰਨੀਂ ਹੀਰ ਦੇ ਸੱਜਣ ਕੋਕਰੂ
ਪੈਰਾਂ ਦੇ ਵਿੱਚ ਬਾਂਕਾਂ
ਗਿੱਧੇ ਦੀਏ ਪਰੀਏ ਨੀ
ਤੇਰੇ ਰੂਪ ਨੇ ਪਾਈਆਂ ਧਾਕਾਂ


12

ਕਾਲਿਆਂ ਹਰਨਾਂ ਬਾਗੀਂ ਚਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ ਕੀ ਕੁਝ ਲਿਖਿਆ
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟਪਦਾ ਸੀ ਨੌ ਨੌ ਕੋਠੇ
ਹੁਣ ਨੀ ਟੱਪੀਦੀਆਂ ਖਾਈਆਂ
ਖਾਈ ਟੱਪਦੇ ਦੇ ਕੰਡਾ ਲੱਗਿਆ
ਦਿੱਤੀਆਂ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਰੇਤ ਰੁਲਾਈਆਂ
ਹੱਡੀਆਂ ਤੇਰੀਆਂ ਦਾ ਮਹਿਲ ਚੁਣਾਇਆ
ਵਿੱਚ ਰਖਾਈ ਮੋਰੀ
ਤੇਰਾ ਦੁੱਖ ਸੁਣ ਕੇ
ਹੀਰ ਹੋਗੀ ਪੋਰੀ ਪੋਰੀ

ਪੰਜਾਬ ਦੇ ਲੋਕ ਨਾਇਕ/127