ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/130

ਇਹ ਸਫ਼ਾ ਪ੍ਰਮਾਣਿਤ ਹੈ

ਲੰਬੀ ਲਾਈਂਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ
ਤੇਰੇ ਦਿਲ ਦੀ ਹੀਰ
ਤੈਂ ਮੈਂ ਮਨੋ ਵੇ ਵਸਾਰੀ
ਪਹਾੜੀਂ ਨਾ ਜਾਈਏ
ਖੱਟੇ ਮਿੱਠੇ ਨਾ ਖਾਈਏ
ਇਹ ਨੂੰ ਰੋਗ ਨਾ ਲਾਈਏ
ਪਹਾੜਾਂ ਦੀਆਂ ਕੁੜੀਆਂ
ਹੱਥੀਂ ਲੌਂਗਾਂ ਦੀਆਂ ਪੁੜੀਆਂ
ਰੱਖਦੀਆਂ ਜਾਦੂੜੇ ਪਾ ਕੇ
ਪਹਾੜਾਂ ਦੀਆਂ ਰੰਨਾਂ
ਕੁਟਦੀਆਂ ਚੂਰੀ ਦਾ ਛੰਨਾਂ
ਰੱਖਦੀਆਂ ਦਿਲ ਪਰਚਾ ਕੇ

9

ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਗਈ ਪਟਿਆਲ਼ੇ
ਦਿੱਲੀ ਆਲ਼ੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲ਼ੇ ਆਲ਼ੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲ਼ੀਏਂ ਰੁਲਦੇ
ਗੰਨੇ ਨਾ ਮਿਲਦੇ ਭਾਲ਼ੇ
ਮੋਤੀ ਚੁਗ ਲੈ ਨੀ
ਕੂੰਜ ਪਤਲੀਏ ਨਾਰੇ

10

ਰਾਂਝੇ ਦਾ ਕਹਿਣਾ ਮਨ ਲੈ ਹੀਰੇ
ਹਾਰ ਸ਼ਿੰਗਾਰ ਲਗਾਈਂ
ਪੁੰਨਿਆਂ ਦਾ ਚੰਦ ਆਪੇ ਚੜ੍ਹ ਜੂ
ਰੂਪ ਦੀ ਛਹਿਬਰ ਲਾਈਂ

ਪੰਜਾਬ ਦੇ ਲੋਕ ਨਾਇਕ/126