ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/127

ਇਹ ਸਫ਼ਾ ਪ੍ਰਮਾਣਿਤ ਹੈ

ਅੰਤਿਕਾ-1

ਲੋਕ ਗੀਤ

ਹੀਰ ਰਾਂਝਾ

1

ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖ਼ਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕੀਂ ਮੁਟਿਆਰੇ

2

ਕੁੜੀਏ ਨੀ ਧਨੀਆਂ ਨੀ ਬੀਜੀਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆ ਵੇ ਬੰਸਰੀ ਵਾਲ਼ਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ

3

ਵਗਦੀ ਰਾਵੀ ਵਿੱਚ
ਦੁੰਬ ਵੇ ਜਵਾਰ ਦਾ
ਮੈਂ ਅੰਗਰੇਜਣ ਬੂਟੀ
ਰਾਂਝਾ ਫੁੱਲ ਵੇ ਗ਼ੁਲਾਬ ਦਾ

4

ਉਭਿਓਂ ਤੁਰਿਆ ਤੇ ਲੰਮੇ ਜਾਣਾ
ਜੰਮਿਆ ਤਖ਼ਤ ਹਜ਼ਾਰਾ
ਆਈ ਦਾਹੜੀ ਰਖਾਏ ਦੁਪੱਟੇ[1]


  1. ਦੁਪੱਟੇ : ਬੋਦੇ, ਪਟੇ।

ਪੰਜਾਬ ਦੇ ਲੋਕ ਨਾਇਕ/123