ਪੰਨਾ:ਪੰਜਾਬ ਦੀਆਂ ਵਾਰਾਂ.pdf/73

ਇਹ ਸਫ਼ਾ ਪ੍ਰਮਾਣਿਤ ਹੈ

੯.


ਆਖੇ "ਸਭ ਰਾਹ ਬੰਦ ਜੇ ਦਿੱਲੀ ਵਲ ਧਾਵੋ।
ਵੈਰੀ ਚਾਲ ਚਲਾ ਗਏ ਨ ਚਿੱਤ ਤੇ ਲਾਵੋ।
ਚੜ੍ਹ ਪੌ ਤੇਗ਼ਾਂ ਚੁੰਮ ਕੇ ਹੜ੍ਹ ਰੋਕ ਦਖਾਵੋ।
ਦੁਸ਼ਮਨ ਦੀ ਤਲਵਾਰ ਤੋਂ ਬਾਣੇ ਰੰਗਵਾਵੋ।
ਵਰ ਲੌ ਲਾੜੀ ਮੌਤ ਨੂੰ ਨ ਪੈਰ ਹਟਾਵੋ।
ਮਰਦੇ ਦਮ ਤਕ ਆਪਣੀ ਤਦਬੀਰ ਚਲਾਵੋ,
ਬੰਦੇ ਵਾਂਗ ਮੈਦਾਨ ਵਿਚ ਤਲਵਾਰਾਂ ਵਾਹਵੋ।
ਹਰੀ ਸਿੰਘ ਦੇ ਨਾਮ ਨੂੰ ਨ ਦਿਲੋਂ ਭੁਲਾਵੋ।
ਰੱਖਣਾ ਨਾਂ ਰਣਜੀਤ ਦਾ ਨ ਆਪ ਮਟਾਵੋ।
ਧਰਤੀ ਕੂਕਾਂ ਦੇ ਰਹੀ ਝਟ ਆਨ ਬਚਾਵੋ।
ਹਿੰਦੂ ਮੁਸਲਮ ਵੀਰ ਦੀ ਨ ਪੱਗ ਲੁਹਾਵੋ।
ਪੰਜ ਪਿਆਰੇ ਪੰਜ ਵਹਿਣ ਜੇਨ ਹੱਥੋਂ ਗਵਾਵੋ।
ਉੱਠੇ ਘਾਲਾਂ ਘਾਲ ਕੇ ਇਤਹਾਸ ਬਣਾਵੋ।
ਬਿੱਲੇ ਨੂੰ ਜਿੱਤ ਭਾ ਪਵੇ ਭਾਵੇਂ ਹਰ ਜਾਵੋ।"

੧੦.


ਤਪ ਗਏ ਸੂਰਜ ਵਾਂਗਰਾਂ ਸਿੰਘ ਪੈਂਦੀ ਸੱਟੇ।
ਕੱਟੇ ਵੱਟ ਕਚੀਚੀਆਂ ਕਈ ਹੱਟੇ ਕੱਟੇ।
ਗੜ ਗੜ ਗੋਲੇ ਪੈ ਰਹੇ ਨਹੀਂ ਮੂਲੋਂ ਹੱਟੇ।
ਸਿੰਘਾਂ ਤੇਗਾਂ ਨਾਲ ਹੀ ਕੀਤੇ ਦੰਦ ਖੱਟੇ।

੧੧.


ਸ਼ਾਮ ਸਿੰਘ ਸਰਦਾਰ ਨੂੰ ਲਗਦੀ ਹੈ ਗੋਲੀ।
ਜਾਣੇ ਰਾਧਾ ਅਣਖ ਦੀ ਨੇ ਖੇਡੀ ਹੋਲੀ।

੫੯