ਪੰਨਾ:ਪੰਜਾਬ ਦੀਆਂ ਵਾਰਾਂ.pdf/62

ਇਹ ਸਫ਼ਾ ਪ੍ਰਮਾਣਿਤ ਹੈ

ਮੁੜ੍ਹਕਾ ਪੀਣਾ ਚਾਹੁੰਦੇ ਸਨ ਦੇਸ-ਪਿਆਰੇ।
ਖੁਲ ਦੀ ਸੱਸੀ ਲੱਭਣੋਂ ਪੁੰਨੂੰ ਨ ਹਾਰੇ।
ਤਲੀਆਂ ਕੋਲੇ ਹੋਈਆਂ ਸਿੰਘਾਂ ਦਸਤਾਰੇ,
ਸਿਰ ਤੋਂ ਲਾਹ ਲਾਹ ਬੰਨ੍ਹ ਲਏ ਸਨ ਪੈਰ ਵਿਚਾਰੇ।
ਓੜਕ ਹੀਲੇ ਕਰਦਿਆਂ ਲੰਘੇ ਦੁੱਖ ਭਾਰੇ।
ਇਉਂ ਪੰਜਾਬੀ ਰਾਜ ਦੇ ਗਏ ਥੰਮ੍ਹ ਖਲ੍ਹਾਰੇ।

੪੮