ਪੰਨਾ:ਪੰਜਾਬ ਦੀਆਂ ਵਾਰਾਂ.pdf/39

ਇਹ ਸਫ਼ਾ ਪ੍ਰਮਾਣਿਤ ਹੈ

ਖਬਰੇ ਫੜ ਲਈ ਤੇਗ ਸੀ ਓਹਦੇ ਹਰ ਪੋਟੇ,
ਕੱਤੇ ਤੱਕਲੇ ਕਾਲ ਤੇ ਉਸ ਖਾਨ ਭੋਰੋਟੇ।
ਨਿੱਕੀ ਜਿੰਦ ਲਈ ਪੈ ਗਏ ਕਈ ਵੈਰੀ ਮੋਟੇ।
ਜ਼ਾਲਮ ਵਲ ਮੂੰਹ ਰੱਖਿਆ ਉਹ ਦੇ ਹਰ ਟੋਟੇ।

ਕੌਮ ਕਿਵੇਂ ਬਣਦੀ ਸਦਾ ਗੁਰ ਨੂੰ ਸਨ ਸਾਰਾਂ,
ਸੋਚ ਲਿਆ ਚੰਨ ਦੂਸਰਾ ਵੀ ਕਿਉਂ ਨ ਵਾਰਾਂ?
ਲਾਲੀ ਚੜ੍ਹ ਪਈ ਲਾਲ ਨੂੰ ਸੁਣ ਸੋਚ ਵਿਚਾਰਾਂ।
"ਤੋਰੋ ਮੈਨੂੰ ਵੀ ਪਿਤਾ ਤਲਵਾਰਾਂ ਮਾਰਾਂ।
ਖਿੱਚਣ ਪਈਆਂ ਦੇਰ ਤੋਂ ਸ਼ਸਤਰ ਝਣਕਾਰਾਂ।
ਅਸਲ ਵਿਚ ਇਹ ਹੈਨ ਕੀ ਹਨ ਦੇਸ-ਪੁਕਾਰਾਂ।
ਸਿਰ ਉਤੇ ਹੱਥ ਰੱਖ ਦਿਓ ਜਾ ਦੁੱਖ ਨਿਵਾਰਾਂ।"
ਸਤਗੁਰ ਜੀ ਨੇ ਚੁੰਮਿਆ ਮੁੱਖ ਨਾਲ ਪਿਆਰਾਂ।
ਲਾਇਆ ਰੰਗ ਮਦਾਨ ਨੂੰ ਨਿੱਕੇ ਹਥਿਆਰਾਂ।
ਮੜਿਆ ਮਘਦੀ ਅਗ ਚੋਂ ਕਿ ਪਿਆਸ ਉਤਾਰਾਂ।
ਕਲਗੀਧਰ ਫੁਰਮਾਇਆ ਪੀ ਤੇਗੋਂ ਧਾਰਾਂ।
ਦੇਖੀਂ ਕਾਇਰਾਂ ਵਾਲੀਆਂ ਕਰ ਬਹੀਂ ਨ ਕਾਰਾਂ।
ਦੇਣਗੀਆਂ ਜਿੱਤ ਕੌਮ ਨੂੰ ਜੋ ਦਿੱਸਣ ਹਾਰਾਂ।
ਡਿੱਗਿਆ ਕੀ ਓਹ ਮੁਲਕ ਨੂੰ ਲਾ ਗਿਆ ਬਹਾਰਾਂ।
ਹੋਂਦਾ ਵੇਦ ਵਿਆਸ ਜੇ ਤਾਂ ਗਾਂਦਾ ਵਾਰਾਂ।

੧੧.


ਸਤਗੁਰ ਸੋਚ ਦੁੜਾਈ ਸ਼ਾਮਾਂ ਪੈਂਦਿਆਂ।
ਪੂਣੀ ਵੀ ਨਹੀਂ ਪਾਈ ਕੱਤਣੀ ਗੋੜ੍ਹਿਓਂ।