ਪੰਨਾ:ਪੰਜਾਬ ਦੀਆਂ ਵਾਰਾਂ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਹੇ ਚੰਨਾ ਸ਼ਾਹ ਚਾਤਾਂ ਦਿਆ।
ਹੇ ਇੰਦਰਾ ਬਰਸਾਤ ਦਿਆਂ ।
ਹੇ ਘਟਾ ਝੁਲਾਉਣ ਵਾਲਿਆ,
ਕੂਲ੍ਹਾਂ ਲਹਿਰਾਉਣ ਵਾਲਿਆ।
ਹੇ ਮੋਰ ਨਚਾਵਣ ਵਾਲਿਆ,
ਪੰਛੀ ਪਰਚਾਵਣ ਵਾਲਿਆ।
ਕਿਰਸਾਨਾਂ ਦਿਆ ਸਹਾਰਿਆ।
ਉੱਚੇ ਇਕਬਾਲ ਪਿਆਰਿਆ।
ਮੈਂ ਇਕੋ ਗੱਲ ਹਾਂ ਭਾਲਦਾ,
ਮਹਿਰਮ ਕਰ ਆਪਣੇ ਹਾਲ ਦਾ ।


ਪੰਜਾਬ ਦੀ ਜ਼ਬਾਨੀ-



ਤੈਨੂੰ ਆਪਣੇ ਜਨਮ ਦਾ ਕੀ ਹਾਲ ਸੁਣਾਵਾਂ,
ਜੁੁੱਗਾਂ ਦੇ ਵਿਚ ਰਬ ਨੇ ਸਭ ਖਿੱਚ ਤਣਾਵਾਂ ।
ਗੁੁੱਡੀ ਮੇਰੀ ਹੋਂਦ ਦੀ ਆਕਾਸ਼, ਚੜ੍ਹਾਈ,
ਟਿੱਕੀ ਹੋਏ ਆਣ ਕੇ ਪਰਦੇਸੀ ਭਾਈ ।
ਮੇਰੇ ਪੁਤਰ ਆਰੀਆਂ ਨੇ ਬਹੁਤ ਦਬਾਏ,
ਬੇਟੇ ਚਤਰ ਸਿਆਣਿਆਂ ਤੋਂ 'ਦੈੈਂਤ` ਕਹਾਏ ।
ਜਿਸ ਦਮ ਰਲ ਕੇ ਆਰੀਏ ਸਨ ਯਗ ਰਚਾਂਦੇ,
ਪੁਤਰ ਖਿਝਦੇ ਆਣ ਕੇ ਹਡ ਹੈਸਨ ਪਾਂਦੇ।
ਬਾਜ਼ੀਗਰ ਸਾਂਹਸੀ ਸਭੇ ਨੇ ਓਹੋ ਪਿਆਰੇ,
ਹਨ ਇਤਿਹਾਸਕ ਅਰਸ਼ ਦੇ ਟੁਟੇ ਹੋਏ ਤਾਰੇ ।

-੨-