ਪੰਨਾ:ਪੰਜਾਬ ਦੀਆਂ ਵਾਰਾਂ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਲੋਕਾਂ ਨੂੰ ਸਮਝਾਵੇ ਖੋਲ੍ਹਣ ਅੱਖੀਆਂ
ਖੂਬ ਹਥਿਆਰ ਬਣਾਵੋ ਆਇਆ ਵਕਤ ਹੈ
ਵੱਡਾ ਵਹਿਣ ਵਗਾਵੇ ਮੈਨੂੰ ਮਿਲਦਿਆਂ।
ਗੁੱਝੀ ਅੱਗ ਮਚਾਵੋ ਸਾਰੇ ਦੇਸ ਤੇ।
... ... ... ... ...
ਮਿਹਨਤ ਸਫਲ ਕਰਾਵੋ ਦੋ ਸੌ ਸਾਲ ਦੀ।"

ਇਨ੍ਹਾਂ ਪਦਾਂ ਵਿਚ ਕਵੀ ਨੇ ਇਤਿਹਾਸ ਤੇ ਲੋਕ-ਸ਼ਕਤੀ ਦੀ ਪੂਰਨ
ਸੂਝ ਦਾ ਸਬੂਤ ਦਿੱਤਾ ਹੈ।
'ਅਣੋਖੀ ਵਾਰ’ ਛੋਟੇ ਘੱਲੂਘਾਰੇ ਦਾ ਨਕਸ਼ਾ ਖਿਚਦੀ ਹੈ। ਇਹ
ਵਾਰ ਛੋਟੀ ਹੈ ਪਰ ਬੜੀ ਕਾਮਯਾਬ। ਠੀਕ ਇਨਾਂ ਘੱਲੂਘਾਰਿਆਂ ਨੇ
ਹੀ ਪੰਜਾਬੀ ਸ੍ਵੈਰਾਜ ਦੀ ਨੀਂਹ ਰੱਖੀ ਸੀ।

ਗੱਲ ਕੀ ਸੱਭੇ ਤੰਗ ਸਨ ਤੇ ਪਿੱਛੇ ਹੋਏ।
ਸਾਥੀ ਲਖਪਤ ਰਾਏ ਦੇ ਨੱਸੇ ਤੇ ਮੋਏ।
ਸਿੰਘ ਬਿਆਸਾ ਚੀਰ ਕੇ ਥਲ ਵਿਚ ਖਲੋਏ।
ਹਿੰਮਤ ਪਧਰੇ ਕਰ ਗਈ ਸਭ ਟਿੱਬੇ ਟੋਏ।
... ... ... ... ...

ਓੜਕ ਹੀਲੇ ਕਰਦਿਆਂ ਲੰਘੇ ਦੁਖ ਭਾਰੇ।
ਇਉਂ ਪੰਜਾਬੀ ਰਾਜ ਦੇ ਗਏ ਥੰਮ ਖਲ੍ਹਾਰੇ।

'ਅਖ਼ੀਰੀ' ਵਾਰ ਸਿਖ ਰਾਜ ਦੀ ਅਖ਼ੀਰੀ ਵਾਰ ਹੈ। ਕਵਿਤਾ
ਦੇ ਪੱਖੋਂ ਇਹ ਵਾਰ ਸ਼ਾਇਦ ਸਭ ਤੋਂ ਵਧੀਆ ਹੈ। ਇਸ ਵਿਚ ਕਵੀ