(੧੦੦)
ਯੁਨਾਨੀਆਂ ਦਾ ਗਲਬਾ ਖਤਮ ਹੋ ਗਿਆ ਫੇਰ ਵੀ ਨਿਰਸੰਦੇਹ ਦੋਹਾਂ
ਵਿਚਾਲੇ ਕੁਛ ਨਾ ਕੁਛ ਤਜਾਰਤੀ ਤੇ ਵਪਾਰਕ ਸੰਬੰਧ ਕਾਇਮ ਰਹੇ। ਬਲ਼ਖ਼ ਅਤੇ ਬੁਖ਼ਾਰੇ ਵਿਚੋਂ ਸਲਯੂਕਸ ਨਿਕਟਰ ਦੇ ਸਿਕੇ ਪਰਾਪਤ ਹੋਏ ਹਨ। ਐਂਟੀਓਕਸ ਦਾ ਪੰਜਾਬ ਉਤੇ ਹਮਲਾ ੨੦੬ ਪੂਰਵੀ ਈਸ ਪੂਰਬ ਈਸਾ ਵਿਚ ਪੰਜਾਬ ਉਤੇ ਸਲਯੂਕਸ ਨਿਕੇਟਰ ਦੇ ਪੋਤੇ ਐਂਟੀਓਕਸ ਨੇ ਹਮਲਾ ਕੀਤਾ ਸੀ। ਹਿੰਦੀ ਉਸ ਨੂੰ ਐਂਟੀਯਾਕੋ ਯੋਨਾਂ ਰਾਜਾ[1] ਆਖਦੇ ਸਨ। ਉਸ ਸਮੇਂ ਪੰਜਾਬ ਉਪਰ ਚੰਦਰ ਗੁਪਤ ਦਾ ਪੋਤਾ, ਅਸ਼ੋਕ ਰਾਜ ਕਰਦਾ ਸੀ। ਅਸ਼ੋਕ ਬੁਧ ਮਤ ਦਾ ਜੋਸ਼ੀਲਾਂ ਪੈਰੋਕਾਰ ਸੀ। ਪੱਥਰ ਉਤੇ ਲਿਖੇ ਹੋਏ ਉਸ ਦੇ ਹੁਕਮ ਨਾਮੇ (ਸ਼ਿਲਾ ਲੇਖ) ਸ਼ਾਹਬਾਜ਼ ਗੜੀ (ਜ਼ਿਲਾ ਪਸ਼ਾਵਰ) ਵਿਚੋਂ ਮਿਲੇ ਹਨ, ਜਿਸ ਦਾ ਪੁਰਾਤਨ` ਨਾਮ ' ਸੁਧਾਨਾ ਸੀ ਤੇ ਜੋ ਬੜਾ ਪੁਰਾਤਨ ਬੋਧੀ ਸ਼ਹਿਰ ਸੀ। ਇਹ ਸ਼ਹਿਰ ਬੋਧੀ ਰਾਜੇ ਦੇ ਨਾਮ ਉਪਰ ਵਸਾਇਆ ਗਿਆ ਸੀ। ਉਸ ਦੇ ਉਸਾਰੇ ਹੋਏ ਸ਼ਿਲਾ ਮੁਨਾਰੇ ਤੇ ਚੂਨੇ ਦੇ ਥੰਮ ਜਿਨ੍ਹਾਂ ਉਤੇ ਪਾਲੀ ਜ਼ਬਾਨ ਵਿਚ ਉਸ ਦੇ ਹੁਕਮ ਨਾਮੇ ਦਰਜ ਹਨ ਉੜੀਸੇ ਤੇ ਕੱਛ ਤੋਂ ਲੈ ਕੇ ਕਾਬਲ ਦੇ ਪਰੇ ਤੀਕ ਦੇ ਇਲਾਕੇ' ਵਿਚੋਂ ਮਿਲੇ ਂ ਹਨ। ਇਹਨਾਂ ਦਾ ਪਤਾ ਲਾਉਣ ਵਾਲਾ ਤੋਂ ਪਾਲੀ ਜ਼ਬਾਨ ਨੂੰ ਪੜ੍ਹਨ ਵਾਲਾ ਵਿਦਵਾਨ ਮਿਸਟ ਜੇਮਜ਼ ਪ੍ਰਿਨਸਪ ਨਾਮੀ ਪ੍ਰਸਿਧ ਪੂਰਬੀ ' ਜ਼ਬਾਨਾਂ ਾ ਦਾ ਮਾਹਰ ਹੈ। ਏਸੇ ਨੇ ਸਭ ਤੋਂ ਪਹਿਲੇ ਪੁਰਾਤਨ ਪਾਲੀ ਬੋਲੀ ਨੂੰ ਪੜਨ ਦੀ ਕੁੰਜੀ ਦਾ ਪਤਾ ਲਾਇਆ ਸੀ। ਐਂਟੀਊਕਸ ਨੇ ਅਸ਼ੋਕ ਨਾਲ ਸੰਧੀ ਕੀਤੀ ਸੀ ਜਿਸ ਕਰ ਕੇ ਪੰਜਾਬ ਵਿਚ ਯੂਨਾਨੀ ਅਸਰ ਬਰਕਰਾਰ ਰਿਹਾ। ਇਸ ਦਾ ਹੋਰ ਸਬੂਤ ਉਹਨਾਂ ਯੂਨਾਨੀ ਸਿਕਿਆ (ਮੁਦਰਾ) ਤੋਂ ਮਿਲਦ ਹੈ ਜੋ ਪੰਜਾਬ ਅਤੇ ਅਫਗਾਨਿਸਤਾਨ ਦੀ ਸਰਹਦ ਉਤੋਂ ਪ੍ਰਾਪਤ ਹੋਏ ਹਨ| ਅਸ਼ੋਕ ਦੇ ਸ਼ਿਲਾਲੇਖ ਵਰਤਮਾਨ ਪਿੰਡ ਸ਼ਾਹਬਾਜ਼ ਗੜ੍ਹੀ ਦੇ ਉੱਤਰ ਪੱਛਮ ਵਲ ਜਿਹੜੀ ਬੜੀ ਵੱਡੀ ਸਾਰੀ ' ਚਿਟਾਨ ਹੈ ਉਸ ਉਤੇ ਅਸ਼ੋਕ ਦਾ ਬੜਾ ਵੱਡਾ ਸ਼ਿਲਾ-ਲੇਖ ਦਰਜ ਹੈ। ਉਸ ਵਿਚ ਪੰਜ ਯੂਨਾਨੀ ਬਾਦਸ਼ਾਹਾਂ ਦੇ ਨਾਮ ਦਰਜ ਹਨ ਯਥਾ ਸ਼ਾਮ ਦਾ ਐਂਟੀਓਕਸ, ਕੀਰੀਨੀ ਦਾ ਮਾਗਸ, ਐਪੀਰਸ ਦਾ ਸਿਕੰਦਰ: ਦੂਜਾ। ਸੁਭਾਨਾ (ਸ਼ਾਹਬਾਜ਼ ਗੜੀ) ਦਾ ਸਾਰਾ ਦਾਇਰਾ, ਏਰੀਅਨ ਦੇ ਬਾਜ਼ਾਰੀ ਸਮੇਤ ਚਾਰ ਮੀਲ ਹੈ। ਅਜ ਦਿਨ ਤੀਕ ਲੋਕ ਦਸਦੇ ਹਨ . ਕਿ ਉਹ ਅਸਥਾਨ ਸ਼ਹਿਰ ਦੇ ਪੂਰਬੀ ਦਰਵਾਜ਼ੇ ਦੇ ਬਾਹਰ ਵਾਰ ਹੈ ਜਿਥੇ ਅਸ਼ੋਕ ਨੇ ਆਪਣੀ ਪੁਤਰੀ ਤੇ ਪੁਤਰ ਇਕ ਬਰਾਹਮਣ ਨੂੰ ਦਾਨ ਕੀਤੇ ਸਨ ਤੇ ਜਿਨ੍ਹਾਂ ਨੂੰ ਬਰਾਹਮਣ ਨੇ ਦਾਸ ਬਣਾ ਕੇ ਵੇਚ ਦਿਤਾ ਸੀ। ਚੀਨੀ ਸੈਲਾਨੀ ਫਾਹੀਅਨ ਅਤੇ ਹਿਊਨ ਸਾਂਗ ਨੇ ਇਸ ਅਸਥਾਨ ਨੂੰ ਜਨਰਲ ਕਨਿੰਘਮ ਦੇ ਕਥਨ ਅਨੁਸਾਰ ਪੋਲੂਸ਼ਾ ਅਥਵਾ ਫ਼ੋਸ਼ਾ ਲਿਖਿਆ ਹੈ ਬਾਖਤਰੀ ਬਾਦਸ਼ਾਹ ਅਨੇਰਾਡਾਈਟਸ ਦਾ ਪੰਜਾਬ ਉਤੇ ਹਮਲਾ ੧੬੫ ਪੂਰਵ ਈਸਾ |
ਅਨੇਰਾਡਾਈਟਸ ਨੇ ੧੬੫ ਪੂਰਵ ਈਸਾ ਵਿਚ ਪੰਜਾਬ ਉਤੇ ਹਮਲਾ ਕੀਤਾ ਅਤੇ ਪਟਾਲਾ ਤੀਕ ਦਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ। ਪਾਟਾਲਾ ਉਹੋ ਸ਼ਹਿਰ ਹੈ ਜਿਸ ਨੂੰ ਅਜ ਕਲ ਹੈਦਰਾਬਾਦ ਆਖਦੇ ਹਨ ਤੇ ਜੋ ਸਿੰਧ ਵਿਚ ਹੈ। ਕਿਹਾ ਜਾਂਦਾ ਹੈ ਉਸ ਬਾਦਸ਼ਾਹ ਨੇ ਕੱਛ, ਅਤੇ 'ਗੁਜਰਾਤ ਵਿਚ ਵੀ ਇਕ ਮੁਹਿੰਮ ਭੇਜੀ ਸੀ ਉਸ ਦੀ ਔਲਾਦ · ਮੇਨਾਂਦਰ ਅਤੇ ਅਪੋਲੋਡੋਟਸ ਨੇ ਪੰਜਾਬ ਉਤੇ ੧੨੬ ਪੂਰਬ ਈਸਾ ਤੋਂ ੧੧੦ ਪੂਰਬ ਈਸਾ ਤੀਕ ਰਾਜ ਕੀਤਾ। ਮੇਨਾਂਦਰ ਦੇ ਸਿਕੇ ਕਾਬਲ ਤੋਂ ਲੈ ਕੇ ਮਥਰਾ ਤੀਕ ਮਿਲੇ ਹਨ ਜੋ ਦਰਿਆ ਜਮਨਾ ਦੇ ਕਿਨਾਰੇ ਵਸਦਾ ਹੈ। ਰਾਜ ਦਾ ਅੰਤ ੧੨੭ ਪੂਰਬ ਈਸਾ ਵਿਚ ਹੋਇਆ ਸੀ। ਇਸ ਗਲ ਦੇ ਬਾਵਜੂਦ ਉਸ ਰਾਜ ਦੀਆਂ ਸ਼ਾਖਾਂ ਪੰਜਾਬ, ਸਿੰਧ ਦੀ ਵਾਦੀ ਅਤੇ ਕਾਬਲ ਉਪਰ ਰਾਜ ਕਰਦੀਆਂ ਰਹੀਆਂ ਅਤੇ ਉਹਨਾਂ ਦਾ ਇਹ ਰਾਜ ਸੰਨ ੧੨੭: ਪੂਰਬ ਈਸਾ' ਤੀਕ ਜਾਰੀ ਰਿਹਾ, ਜਿਹਾ ਕੇ ਪਿਛੋਂ ਪ੍ਰਾਪਤ ਹੋਏ ਏ। ਉਸ ਯੂਨਾਨੀ ਟਕਸਾਲ ਦੇ ਸਿਕਿਆਂ ਤੋਂ ਪਤਾ ਚਲਦਾ ਜਾ ਵਿਚ ਯੂਨਾਨੀ—ਬੈਕਟਰੀਆ ਹੈ ਜਿਸ ਦੇ ਦੂਜੇ ਪਾਸੇ ਆਰੀਆਈ ਜ਼ਬਾਨ ਅੰਕਿਤ ਹੈ। ਪੰਜਾਬ ਵਿਚੋਂ ਪ੍ਰਾਪਤ ਹੋਏ ਪਾਰਥੀਅਨ ਬਾਦਸ਼ਾਹਾਂ ਦੇ ਸਿਕਿਆਂ ਉਪਰ ਦਰਜ ਲਿਖਤ ਤੋਂ ਪਰੋਫੈਸਰ ਲਾਸਨ ਅਤੇ ਵਿਲਸਨ ਨੇ ਜੋ ਸਿਟੇ ਕਢੇ ਉਹਨਾਂ ਤੋਂ ਸਪਸ਼ਟ ਹੈ ਕਿ ਪੰਜਾਬ ਉਪਰ ਉਹਨਾਂ ਬਾਦਸ਼ਾਹਾਂ ਦਾ ਰਾਜ ਸੰਨ ੯੦ ਤੋਂ ੬੦ ਪੂਰਬ ਈਸਾ ਤੀਕ ਤੋਂ ਰਿਹਾ। ਪਾਰਥੀ ਬਾਦਸ਼ਾਹ 'ਮਿਥਰੀਡੇਟਸ ਦਾ ਹਮਲਾ ਇਸ ਗਲ ਦੀ ਪਢਤਾ ਇਤਿਹਾਸ ਵਿਚ ਦਰਜ ਇਸ ਗਲ ਵੀ ਹੁੰਦੀ ਹੈ ਕਿ ਮਹਾਨ ਵਡੇ ਐਨਰੇਡਾਈਟਸ ਦੇ ਵਿਸ਼ਾਲ ਰਾਜ ਦੀਆਂ ਵੰਡੀਆਂ ਸਮੇਂ, ਜੋ ਉਸ ਦੀ ਮੌਤ ਦੇ ਤੁਰਤ ਮਗਰੋਂ ਪੈ ਗਈਆਂ ਸਨ, ਭਾਰਤ ਉਤੇ ਮਿਥਰਾਡੇਟਸ ਨਾਮੀ ਇਕ ਪਾਰਬ ਬਾਦਸ਼ਾਹ ਨੇ ਸੰਨ ੧੪੦ ਪੂਰਬ ਈਸਵੀ ਵਿਚ ਹਮਲਾ ਕੀਤਾ। ਪੰਜਾਬ ਵਿਚ ਸੀਬੀਅਨਜ਼ ਦਾ ਪ੍ਰਭਾਵ ੧੧੭ ਪੂਰਬ ਈਸਾ ਸੰਨ ੧੧੦ ਪੂਰਵ ਈਸਾ ਦੇ ਲਗ ਪਗ ਪੰਜਾਬ ਵਿਚ ਸੀਬੀਅਨਜ਼ ਪ੍ਰਭਾਵ ਦਾ ਗਲਬਾ ਸੀ। ਚੀਨੀ ਇਤਿਹਾਸ ਕਾਰ ਯਊ-ਤੀ (ਗੰਟਸ ਅਥਵਾ ਜੀਤਸ) ਜਿਸ ਦਾ ਚੀਨ ਤੇ ਤੀਨਸ਼ਾਨ (ਪਵਿਤਰ ਪਰਬਤਾਂ) ਵਿਚਲੇ ਵਿਸ਼ਾਲ ਇਲਾਕੇ ਵਿਚ ਰਾਜ ਸੀ, ਹੁਨਾਂ ਨਾਲ ਕਈ ਖੂਨੀ ਲੜਾਈਆਂ ਮਗਰੋਂ ਆਪਣੇ ਦੇਸ਼ ਤੋਂ ਜਲਾਵਤਨ ਹੋਣਾ ਪਿਆ। ਇਹ ਹੂਨ ਵਡੇ ਵਡੇ ਟੋਲਿਆਂ ਵਿਚ ਅਫਗਾਨਿਸਤਾਨ ਅਤੇ ਪੰਜਾਬ ਦੀਆਂ ਸਰਹਦਾਂ ਵਿਚ ਦਾਖਲ ਹੋਏ ਅਤੇ ਦੇਸ਼ ਦੇ ਉਹਨਾਂ ਇਲਾਕਿਆਂ ਵਿਚ ਪੱਕੀ ਤਰ੍ਹਾਂ ਪੈਰ ਜਮਾ ਕੇ ਬੈਠ ਗਏ। ਸੰਨ ੧੦੫ ਪੂਰਬ ਈਸਵੀ ਵਿਚ ਇਹਨਾਂ ਨੇ ਮਾਨਾਸਾਂ ਪਾਸੋਂ ਟੈਕਸਲਾ ਦਾ ਰਾਜ ਖੋਹ ਲਿਆ ਸੀ। ਉਹਨਾਂ ਨੇ ਬਾਦਸ਼ਾਹ ਆਏਸ ਅਤੇ ਅਜੀਲੀਸੇਸ ਪੰਜਾਂ ਦਰਿਆਵਾਂ ਦੇ ਸਾਰੇ ਦੇਸ਼ ਦੇ ਮਾਲਕ ' ਥਣ ਗਏ ਸਨ, ਜਿਹਾ ਕਿ ਹੁਣੇ ਹੁਣੇ ਪ੍ਰਾਪਤ ਹੋਏ ਸਿਕਿਆਂ ਤੋਂ ਪਤਾ ਚਲਦਾ ਹੈ ਹਿੰਦ ਦਾ ਚਕਰਵਰਤੀ ਰਾਜਾ ਵਿਕਰਮਾ ਦਿਤ ੫੬ ਪੂਰਵ ਈਸਾ ਸੰਨ ੫੬ ਪੂਰਬ ਈਸਾ ਵਿਚ ਮਹਾਨ ਵਡੇ ਭਾਰਤੀ ਬਾਦਸ਼ਾਹ |
- ↑ *ਅਰਥਾਤ ਟੀਓ ਸ ਸ਼ਾਹ ਯੂਨਾਨ