ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੯)

ਪੰਜਾਬ ਵਿਚ ਉਸ ਦੀ ਪਾਲਿਸੀ

ਉਪਰੋਕਤ ਵਾਰਤਾ ਤੋਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਸਿਕੰਦਰ ਨੇ ਪੰਜਾਬ ਵਿਚ ਕੋਈ ਰਾਜ ਪ੍ਰਬੰਧ ਕਾਇਮ ਨਾ ਕੀਤਾ। ਇਸ ਦੇਸ ਬਾਰੇ ਉਸ ਨੇ ਜਿਹੜੀ ਪਾਲਿਸੀ ਧਾਰਨ ਕੀਤੀ ਉਹ ਸੀ ਦੇਸ ਦੇ ਬਾਦਸ਼ਾਹਾਂ ਨਾਲ ਮਿਤਰਤਾ ਕਰਨਾ, ਆਪਣੇ ਵੈਰੀਆਂ ਫੌਜਾਂ ਦੇ ਬਲ ਨਾਲ ਈਨ ਮਨੌਣਾਂ, ਉਹਨਾਂ ਦੇ ਇਲਾਕਿਆਂ ਨੂੰ

ਆਪਣੇ ਮਿਤਰ ਰਾਜਿਆਂ ਵਿਚ ਵੰਡਣਾ, ਉਸ ਨੇ ਕਈ ਨਵੇਂ ਸ਼ਹਿਰਾਂ ਦੀ ਨੀਂਹ ਰਖੀ। ਪੰਜਾਬ ਵਿਚ ਦਰਿਆ ਸਿੰਧ ਦੇ ਨਾਲ ਨਾਲ ਫੌਜੀ ਅਤੇ ਸਮੁੰਦਰੀ ਚੌਕੀਆਂ ਕਾਇਮ ਕੀਤੀਆਂ । ਪੰਜਾਬ ਅਤੇ ਸਿੰਧ ਵਿਚ ਉਹ ਵਖ ਵਖ ਥਾਵਾਂ ਉਪਰ ਆਪਣੇ ਪਿਛੇ ਆਪਣੀਆਂ ਫੌਜਾਂ ਛਡ ਗਿਆ, ਜਿਸ ਤੋਂ ਮਲੂਮ ਹੁੰਦਾ ਹੈ ਉਸ ਦਾ ਇਰਾਦਾ ਛੇਤੀ ਹੀ ਵਾਪਸ ਮੁੜਨ ਦਾ ਸੀ, ਪਰ ਕਿਸਮਤ ਨੇ ਉਸ ਨੂੰ ਆਪਣੇ ਇਰਾਦੇ ਪੂਰੇ ਕਰਨ ਦਾ ਅਵਸਰ ਹੀ ਨਾ ਦਿਤਾ।



ਪਰਕਰਨ-੧੦

ਸਿਕੰਦਰ ਦੀ ਮੌਤ ਤੋ ਲੈ ਕੇ ਮੁਸਲਮਾਨੀ ਹਮਲੇ ਤੀਕ


ਸਿਲੀਯੁਕਸ ਨਿਕੇਟਰ

ਮਹਾ ਸਿਕੰਦਰ ਦੀ ਮੌਤ ਮਗਰੋਂ ਉਸ ਦੇ ਵਿਸ਼ਾਲ ਰਾਜ ਦੀਆਂ ਵੰਡੀਆਂ ਪੈ ਚਕਣ ਤੇ ਬਾਬਲ ਦੇ ਗਵਨਰ ਸਲੀਯੂਕਸ ਨਿਕਟਰ ਨੇ ਨਾ ਕੇਵਲ ਉਸ ਦੇਸ ਤੇ ਬਾਖਤਰ (Bactia) ਨੂੰ ਹੀ ਮੁੜ ਆਪਣੇ ਅਧੀਨ ਕਰ ਲਿਆਂ ਸਗੋਂ ਫਰਾਤ (Euphates) ਦੇ ਪਾਰਲਾ ਸਾਰਾ ਦੇਸ ਫਤਹ ਕਰ ਕੇ ੩੦੫ ਪੂਰਬ ਈਸਵੀ ਵਿਚ ਦਰਿਆ ਸਿੰਧ ਪਾਰ ਕੀਤਾ ਤਾਂ ਜੁ ਮਗਧ [ਬਿਹਾਰ] ਦੇ ਬਾਦਸ਼ਾਹ ਚੰਦਰ ਗੁਪਤ [ਸੁੰਦਰਾ ਕੋਟਾਸ) ਉਪਰ ਹਮਲਾ ਕਰੇ, ਕਿਉਂਕਿ ਉਸ ਨੇ ਪੰਜਾਬ ਦੇ ਇਲਾਕਿਆਂ ਵਿਚੋਂ ਯੂਨਾਨੀ ਦਸਤਿਆਂ ਨੂੰ ਪਹਿਲੇ ਹੀ ਬਾਹਰ ਨਸ਼ਾ ਦਿਤਾ ਸੀ ਅਤੇ ਪੰਜਾਬ ਵਾਸੀਆਂ ਨੂੰ ਆਪਣੇ ਅਧੀਨ ਕਰ ਲਿਆ ਸੀ।

ਯੁਨਾਨੀਆਂ ਵਿਰੁਧ ਹਿੰਦੀਆਂ ਦੀ ਬਗਾਵਤ

ਸਿਕੰਦਰ ਦੇ ਭਾਰਤੀ ਧਰਤੀ ਤੋਂ ਰਵਾਨਾ ਹੁੰਦੇ ਸਾਰ ਹੀ ਹਿੰਦੀਆਂ ਨੇ ਉਸ ਵਿਰੁਧ ਬਗਾਵਤ ਖੜੀ ਕਰ ਦਿਤੀ ।‘ਸਿਕੰਦਰ ਆਪਣੇ ਪਿੱਛੇ ਜਿਸ ਮਦੂਨੀ ਗਵਨਰ ਨੂੰ ਛਡ ਗਿਆ ਉਸ ਨੂੰ ਕਤਲ ਕਰ ਦਿਤਾ ਗਿਆ ਅਤੇ ਉਸ ਦੀ ਯੂਨਾਨੀ ਤੇ ਹਿੰਦੀ ਮਿਲੀ ਜੁਲੀ ਫੌਜ ਜਾਂ ਤੇ ਤਲਵਾਰ ਦੇ ਘਾਟ ਉਤਾਰੀ ਗਈ ਜਾਂ ਮਾਰ ਮਾਰ ਕੋ ਨਸ਼ਾ ਦਿਤੀ । ਇਸ ਕਾਰਵਾਈ ਦਾ ਸਿੱਟਾ ਇਹ ਹੋਇਆ ਕਿ ਮਕਦੂਨੀ ਫੌਜ ਨੇ ਹਿੰਦੀਆਂ ਦੀ ਕਤਲਿਆਮ ਮਚਾ ਦਿਤੀ, ਸਿਕੰਦਰ ਦੇ ਭੇਜੇ ਹੋਏ ਨਵੇਂ ਗਵਰਨਰ ਨੇ ਸ਼ਾਹ ਪੋਰਸ ਪਹਿਲੇ ਨੂੰ ਮੌਤ ਦੇ ਘਾਟ ਉਤਾਰ ਦਿਤਾ ਅਤੇ ਇਸ ਗਲ ਦਾ ਕੋਈ ਲਿਹਾਜ਼ ਨ ਕੀਤਾ ਕਿ ਸਿਕੰਦਰ ਦੇ ਹਮਲੇ ਸਮੇ ਉਸ ਨੇ ਮਕਦੂਨੀਆ ਦੀ ਫੌਜ ਨਾਲ ਕਈ ਅਵਸਰਾਂ ਉਤੇ ਮਿਤਰਤਾ ਦਾ ਸਬੂਤ ਦਿਤਾ ਸੀ ।

ਚੰਦਰ ਗੁਪਤ ੩੨੬ ਪੂਰਬ ਈਸਾ

ਪਰ ਗਰਵਰ ਨੂੰ ਵੀ ਆਪਣਾ ਬੋਰੀਆ ਬਿਸਤਰਾ ਚੰਦਰ ਗੁਪਤ

ਦੇ ਆਉਣ ਤੇ ਗੋਲ ਕਰਨਾ ਪਿਆ। ਚੰਦਰ ਗੁਪਤ ਨੇ ਭਾਰਤ ਵਿਚ ਆਪਣੀ ਨਵੀਂ ਬਾਦਸ਼ਾਹੀ ਕਾਇਮ ਕਰ ਲਈ ਸੀ। ਇਹ ਉਹੋ ਮਨਚਲਾ ਨੌਜਵਾਨ ਸੀ ਜੋ ਗੰਗਾ ਦੀ ਵਾਦੀ ਤੋਂ ਜਲਾਵਤਨ ਹੋਣ ਮਗਰੋਂ ਸਿਕੰਦਰ ਨੂੰ ਪੰਜਾਬ ਵਿਚ ਇਸ ਆਸ ਤੇ ਮਿਲਣ ਗਿਆ ਸੀ ਕਿ ਆਪਣੇ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਉਸ ਪਾਸੋਂ ਸਹਾਇਤਾ ਦੀ ਮੰਗ ਕਰੇ । ਸਿਕੰਦਰ ਦੇ ਇਥੋਂ ਚਲੇ ਜਾਣ ਮਗਰੋਂ ਉਸ ਨੇ ਨਾ ਕੇਵਲ ਗੰਗਾ ਵਾਦੀ ਦਾ ਇਲਾਕਾ ਹੀ ਮੁੜ ਪ੍ਰਾਪਤ ਕਰ ਲਿਆ ਸਗੋਂ ਪੁਰਾਣੇ ਨੰਦ ਪਰਿਵਾਰ ਨੂੰ ਦੇਸੋਂ ਬਾਹਰ ਕਢ ਕੇ ਪਾਲੀ ਪੁਤਰ (ਪਾਟਲੀ ਪੁਤਰ) ਉਪਰ ਕਬਜ਼ਾ ਕਰ ਲਿਆ ਸੀ। ਪਾਟਲੀ ਪੁਤਰ ਉਹੋ ਸ਼ਹਿਰ ਸੀ ਜਿਸ ਨੂੰ ਅਜ ਕਲ ਪਟਨਾ ਆਖਿਆ ਜਾਂਦਾ ਹ । ਸਲਯੂਕਸ ਨੇ ਦਰਿਆ ਸਿੰਧ ਪਾਰ ਕਰ ਕੇ ਚੰਦਰ ਗੁਪਤ ਨੂੰ ਕਈ ਹਾਰਾਂ ਦਿਤੀਆਂ । ਏਨੇ ਨੂੰ ਬਾਬਲ ਵਿਚ ਬਗਾਵਤ ਉਠ ਖੜੀ ਹੋਈ ਜਿਸ ਕਰ ਕੇ ਉਸ ਨੂੰ ਮਜਬੂਰਨ ਪੰਜਾਬ ਛਡਣਾ ਪੈ ਗਿਆ ਤਾਂ ਜੁ ਪਿਛੇ ਜਾ ਕੇ ਆਪਣ ਰਾਜ ਨੂੰ ਬਚਾ ਸਕੇ ।

ਯੂਨਾਨੀ ਤੇ ਹਿੰਦੀ ਬਾਦਸ਼ਾਹ ਵਿਚਾਲੇ ਸੰਧੀ

ਪਿਛਾਂਹ ਵਾਪਸ ਮੁੜਨ ਤੋਂ ਪਹਿਲੇ ਉਸ ਨੇ ਇਕ ਅਮਨ ਸੰਧੀ ਉਤੇ ਦਸਖਤ ਕਰ ਦਿਤੇ। ਇਸ ਸੰਧੀ ਦੇ ਅਨੁਸਾਰ ਸਿੰਧ ਦੀ ਵਾਦੀ ਸਮੇਤ ਪਸ਼ਵਰ ਤੀਕ ਦਾ ਸਾਰਾ ਪੰਜਾਬ ਹਿੰਦੀ ਬਾਦਸ਼ਾਹ (ਚੰਦਰ ਗੁਪਤ) ਦੇ ਹਵਾਲੇ ਕੀਤਾ ਗਿਆ, ਜਿਸ ਨੇ ਇਸ ਦੇ ਬਦਲੇ ਯੂਨਾਨੀ ਜਰਨੈਲ ੇਨੂੰ ੫੦੦ ਹਾਥੀ ਤੇ ੧੦੦ ਜੰਗੀ ਰਬ ਭੇਟਾ ਕੀਤੇ । ਭਾਰਤੀ ਬਾਦਸ਼ਾਹ ਨਾਲ ਆਪਣੇ ਸੰਬੰਧ ਹੋਰ ਗੂਹੜੇ ਕਰਨ ਲਈ ਸਲਯੂਕਸ ਨੇ ਆਪਣੀ ਪੁਤਰੀ ਦੀ ਸ਼ਾਦੀ ਚੰਦਰ ਗੁਪਤ ਨਾਲ ਕਰ ਦਿਤੀ . ਉਸ ਨੇ ਇਕ ਯੂਨਾਨੀ ਵਿਦਵਾਨ ਮੈਗਸਥੇਨੀਜ਼ ਨੂੰ ਮਗਧ ਦੇ ਦਰਬਾਰ ਵਿਚ ਆਪਣਾ ਰਾਜ ਦੂਤ ਬਣਾ ਕੇ ਭੇਜਿਆ। ਇਸੇ ਮੈਗਸਥੇਨੀਜ਼ ਨੇ ਪਿਛੋਂ ਹਿੰਦ ਦਾ ਹਾਲ ਬੜੇ ਵਿਸਥਾਰ ਨਾਲ ਲਿਖਿਆ ਸੀ । ਭਾਵੇਂ ਇਸ ਸਮੇਂ ਤੋਂ ਮਗਰੋਂ ਪੰਜਾਬ ਵਿਚ