ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੮)

ਸਿਕੰਦਰੀ ਫੌਜਾਂ ਨੇ ਇਥੋਂ ਦੇ ਬਾਦਸ਼ਾਹ ਨੂੰ ਕੈਦ ਕਰ ਲਿਆ ਤੇ

ਫੇਰ ਉਸ ਨੂੰ ਜਾਨੋਂ ਮਾਰ ਦਿਤਾ । ਇਸ ਦੇ ਪਿਛੋਂ ਉਸ ਨੇ ਸਿੰਧੋਮਨਾ ਦੇ ਰਾਜੇ ਸੈਬਸ ਵਿਰੁਧ ਚੜ੍ਹਾਈ ਕੀਤੀ। ਸਿਧੋਮਨਾ ਅਜ ਕਲ ਦੇ ਸਿੰਧ ਸੂਬੇ ਦਾ ਹੀ ਨਾਮ ਸੀ।

ਯੂਨਾਨੀ ਫੌਜਾਂ ਦੇ ਪਹੁੰਚਣ ਉਤੇ ਉਥੋਂ ਦਾ ਬਾਦਸ਼ਾਹ ਐਨਾ ਬਦਹਵਾਸ ਹੋਇਆ ਕਿ ਡਰਦਾ ਮਾਰਿਆ ਪਹਾੜਾਂ ਵਿਚ ਜਾਂ ਲੁਕਿਆ । ਪਰ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਸਿਕੰਦਰ ਦੇ ਦਾਖਲੇ ਲਈ ਸ਼ਹਿਰ ਦੇ ਦਰਵਾਜ਼ੇ ਖੋਹਲ ਦਿਤੇ ਅਤੇ ਆਪਣੀ ਵਲੋਂ ਸ਼ਾਨਦਾਰ ਸੁਗਾਤਾਂ ਭੇਟ ਕਰ ਕੇ ਸਿਕੰਦਰ ਦੇ ਗੁੱਸੇ ਨੂੰ ਸ਼ਾਂਤ ਕੀਤਾ। ਇਸ ਤਰ੍ਹਾਂ ਉਹਨਾਂ ਨੇ ਆਪਣੇ ਸ਼ਹਿਰ ਨੂੰ ਲੁਟ ਮਾਰ ਤੋਂ ਬਚਾ ਲਿਆ

ਬਰਾਹਮਣਾਂ ਦਾ ਇਤਿਹਾਸ

ਇਸ ਦੌਰਾਨ ਵਿਚ ਪਰਦੇਸੀ ਹਮਲਾ ਆਵਰਾਂ ਨੂੰ ਦੇਸ ਵਿਚੋਂ ਬਾਹਰ ਕਢਣ ਲਈ ਬਰਾਹਮਣਾਂ ਨੇ ਆਪੋ ਵਿਚ ਗਠ ਜੋੜ ਕਰ ਲਿਆ । ਉਹ ਸਾਰੇ ਮਿਲ ਕੇ ਆਪਣੇ ਦੇਸ਼ ਨੂੰ ਗੈਰਾਂ ਦੇ ਕਬਜ਼ੇ ਤੋਂ ਛੁਡਾਉਣਾ ਚਾਹੁੰਦੇ ਸਨ। ਇਸ ਗਠ ਜੋੜ ਵਿਚ ਸੌਗਦੀ ਦਾ ਬਾਦਸ਼ਾਹ ਮੁਸੀਕੋਨਸ ਵੀ ਸ਼ਾਮਲ ਹੋ ਗਿਆ, ਹਾਲਾਂਕਿ ਸਿਕੰਦਰ ਨੇ ਉਸ ਨੂੰ ਆਪਣੀ ਵਲੋਂ ਬੜਾ ਮਾਨ ਦਿਤਾ ਸੀ

ਹਾਰ ਤੇ ਸਜ਼ਾ

ਇਹਨਾਂ ਬਾਗੀਆਂ ਨੂੰ ਕੁਚਲ ਦੇਣ ਲਈ ਸਿਕੰਦਰ ਨੇ ਪੇਈਥੋਨ ਨਾਮੀ ਜਰਨੈਲ ਨੂੰ ਨਿਯਤ ਕੀਤਾ। ਇਸ ਯੂਨਾਨੀ ਜਰਨੈਲ ਨੇ ਬਾਗ਼ੀ ਜਾਤੀਆਂ ਨੂੰ ਹਾਰ ਦੇ ਕੇ ਬੜਾ ਕਤਲ ਆਮ ਮਚਾਇਆ ਮੁਸੀਕਨਸ ਨੂੰ ਬੇੜੀਆਂ ਪਵਾ ਕੇ ਸਿਕੰਦਰ ਦੇ ਪੇਸ਼ ਕੀਤਾ ਗਿਆ। ਸਿਕੰਦਰ ਨੇ ਉਸ ਨੂੰ ਅਤੇ ਬਹੁਤ ਸਾਰੇ ਉਹਨਾਂ ਲੀਡਰਾਂ ਤੇ ਬਰਾਹਮਣਾਂ ਨੂੰ ਫਾਂਸੀ ਉਤੇ ਲਟਕਾ ਦਿਤਾ ਜਿਨ੍ਹਾਂ ਨੇ ਇਸ ਸਾਜ਼ਸ਼ ਨੂੰ ਭੜਕੌਣ ਵਿਚ ਸਰਗਰਮ ਭਾਗ ਲਿਆ ਸੀ। ਇਹਨਾਂ ਘਟਨਾਵਾਂ ਦੇ ਮਗਰੋਂ ਉਸ ਨੇ ਆਪਣਾ ਸਮੁੰਦਰੀ ਸਫਰ ਫੇਰ ਸ਼ੁਰੂ ਕਰ ਦਿਤਾ । ਉਸ ਦੀ ਸਮੁੰਦਰੀ ਫੌਜ ਉਸ ਦਹਾਨੇ ਵਿਚ ਜਾ ਪੁਜੀ ਜਿਥੋਂ ਦਰਿਆ ਸਿੰਧ ਦੇ ਦੋ ਵਡੇ ਭਾਗ ਬਣ ਜਾਂਦੇ ਹਨ ।

ਪਾਟਲਾ ਰਾਜੇ ਦੀ ਹਾਰ

ਇਸ ਇਲਾਕੇ ਦੀ ਰਾਜਧਾਨੀ ਪਾਟਲਾ ਸੀ ਅਤੇ ਏਥੇ ਮੋਕਰ ਨਾਮੀ ਰਾਜੇ ਦਾ ਰਾਜ ਸੀ। ਇਹ ਰਾਜਾ ਆਪ ਚਲ ਕੇ ਸਿਕੰਦਰ ਦੇ ਕੈਂਪ ਵਿਚ ਆਇਆ ਅਤੇ ਆਪਣਾ ਸਾਰਾ ਖਜ਼ਾਨਾ ਤੇ ਰਾਜ ਉਸ ਦੇ ਚਰਨਾਂ ਵਿਚ ਭੇਟ ਕਰ ਦਿਤਾ । ਸਿਕੰਦਰ ਨੇ ਉਸ ਦਾ ਸਾਰਾ ਖਜ਼ਾਨਾ ਤੇ ਦੇਸ ਜੋ ਉਸ ਨੇ ਭੇਟ ਕੀਤਾ ਉਸੇ ਨੂੰ ਬਖਸ਼ ਦਿਤਾ ਅਤੇ ਬੜੀ ਇਜ਼ਤ ਨਾਲ ਉਸ ਨੂੰ ਵਾਪਸ ਮੋੜਿਆ । ਜਨਰਲ ਕਨਿੰਘਮ ਲਿਖਦਾ ਹੈ ਪਾਟਲਾ ਉਹੋ ਅਸਥਾਨ ਸੀ ਜਿਥੇ ਅਜ ਕਲ ਹੈਦਰਾਬਾਦ (ਸਿੰਧ) ਹੈ । ਇਹ ਸ਼ਹਿਰ ਕਿਲੇਬੰਦ ਸੀ । ਏਥੇ ਬੰਦਰਗਾਹ ਤੇ ਗੋਦੀਆਂ ਵੀ ਬਣਾਈਆਂ ਗਈਆਂ ਜਿਥੇ ਇਕ ਵੱਡਾ ਸਮੁੰਦਰੀ ਬੇੜਾ ਠਹਿਰ ਸਕਦਾ ਸੀ

ਸਿਕੰਦਰ ਦੀ ਹਿੰਦ ਤੋਂ ਰਵਾਨਗੀ ੩੨੬ ਪੂਰਵ ਈਸਾ

ਆਪਣੇ ਸਮੁੰਦਰੀ ਬੇੜੇ ਨੂੰ ਨੀਰਚਸ ਦੇ ਹਵਾਲੇ ਕਰ ਕੇ ਸਿਕੰਦਰ ਨੇ ਆਪਣੀ ਫੌਜ ਸਮੇਤ ਈਰਾਨ ਤੇ ਸੂਸਾ ਵਲ ਮੁਹਾਰਾਂ ਮੋੜੀਆਂ। ਇਹ – ਸਫਰ ਉਸ ਨੇ ੩੨੬ ਪੂਰਵ ਈਸਾ ਗੇਡਰੋਸ਼ੀਆ (ਮੇਕਰਾਨ)

ਅਤੇ ਕਾਰਮਾਨੀਆ (ਕਰਮਾਨ) ਦੇ ਰਸਤੇ ਧਾਰਨ ਕੀਤਾ । ਅੰਦਾਜ਼ਾ ਲਾਇਆ ਗਿਆ ਹੈ ਕਿ ਮਕਦੂਨੀਆਂ ਦ ੇ ਰਾਜਧਾਨੀ ਪੇਲਾ ਤੋਂ ਰਵਾਨਗੀ ਦੇ ਸਮੇਂ ਤੋਂ ਲੈ ਕੇ ਉਸ ਦੇ ਬਾਬਲ ਵਿਚ ਪਹੁੰਚਣ ਤੀਕ ਉਸ ਨੇ ਜਿੰਨਾ ਸਫਰ ਕੀਤਾ ਉਹ ੧੯ ਹਜ਼ਾਰ ਅੰਗਰੇਜ਼ੀ ਮੀਲਾਂ ਤੋਂ ਵਧੀਕ ਸੀ। ਉਹਨਾਂ ਦਿਨਾਂ ਵਿਚ ਐਨਾ ਸਫ਼ਰ ਕਰ ਲੈਣਾ ਇਕ ਕਰਾਮਾਤ ਤੋਂ ਘਟ ਨਹੀਂ । ਉਸ ਸਮੇਂ ਜਿੰਨੀ ਦੁਨੀਆਂ ਦਾ ਮਨੁਖ ਨੂੰ ਪਤਾ ਲਗ ਚੁਕਾ ਸੀ ਉਹਨੇ ਉਹ ਸਾਰੀ ਹੀ ਫਤਹ ਕਰ ਲਈ ਸੀ। ਉਸ ਦੀਆਂ ਫੌਜਾਂ ਦੁਨੀਆਂ ਦੇ ਜਿਸ ਹਿੱਸੇ ਵਿਚ ਵੀ ਪਹੁੰਚੀਆਂ ਉਥੇ ਹੀ ਉਸ ਨੇ ਸ਼ਾਨਦਾਰ ਸ਼ਹਿਰਾਂ ਦੀ ਨੀਂਹ ਰਖੀ, ਵੱਡੇ ਵਡੇ ਸਮੁੰਦਰੀ ਬੇੜੇ ਕਾਇਮ ਕੀਤੇ, ਤਜਾਰਤੀ ਆਵਾ ਜਾਈ ਤੇ ਮੇਲ ਜੋਲ ਦੀ ਉੱਨਤੀ ਦੇ ਸਾਧਨਾਂ ਨੂੰ ਤਰੱਕੀ ਦਿਤੀ । ਉਸ ਨੇ ਸਭ ਤੋਂ ਵਧੀਕ ਸ਼ਕਤੀ ਸ਼ਾਲੀ ਕੌਮਾਂ ਨੂੰ ਵੀ ਈਨ ਮਨਾਈ ਅਤੇ ਤਾਕਤਵਰ ਤੋਂ ਤਾਕਤਵਰ ਬਾਦਸ਼ਾਹੀਆਂ ' ਤੇ ਰਾਜਾਂ ਨੂੰ ਫਤਹ ਕੀਤਾ । ਉਸ ਨੇ ਵਡੇ ਵਡੇ ਸ਼ਹਿਰਾਂ ਦਾ ਹੰਕਾਰ ਤੋੜਿਆ ਤੇ ਉਹਨਾਂ ਨੂੰ ਸਾੜ ਕੇ ਸਵਾਹ ਕਰ ਦਿਤਾ। ਉਸ ਨੇ ਉਹਨਾਂ ਦੇ ਅਜਿਤ ਕਿਲਿਆਂ ਤੇ ਮਹਲਾਂ ਦੀ ਇੱਟ ਨਾਲ ਇੱਟ ਖੜਕਾ ਦਿਤੀ।

ਫਤਹ ਅਤੇ ਸਭਿਅਤਾ ਦੀਆਂ ਵਿਸ਼ਾਲ ਸਕੀਮਾਂ

ਦੁਨੀਆ ਵਿਚ ਸਿਕੰਦਰ ਦਾ ਹੁਣ ਕੋਈ ਵਿਰੋਧੀ ਬਾਕੀ ਨਹੀਂ ਸੀ ਰਿਹਾ। ਇਸ ਗਲ ਦੇ ਬਾਵਜੂਦ ਉਹ ਅਜੇ ਵੀ ਫਤਹ ਤੇ ਸਭਿਅਤਾ ਦੀਆਂ ਹੋਰ ਹੋਰ ਸਕੀਮਾਂ ਲਈ ਤਿਆਰੀ ਕਰ ਰਿਹਾ ਸੀ। ਇਹਨਾਂ ਸਕੀਮਾਂ ਵਿਚੋਂ ਇਕ ਸਕੀਮ ਸਾਰੇ ਭਾਰਤ ਵਰਸ਼ ਨੂੰ ਆਪਣੇ ਮਾਤਹਿਤ ਕਰਨ ਦੀ ਸੀ। ਉਹ ਅਜੇ ਇਹ ਸਕੀਮਾਂ ਘੜ ਹੀ ਰਿਹਾ ਸੀ ਕਿ ਮੌਤ ਦੇ ਜ਼ਬਰਦਸਤ ਹਬ ਨੇ ਉਸ ਨੂੰ ਗਲੋਂ ਆਨ ਦਬਾਇਆ|

ਸਿਕਦਰ ਦੀ ਮੌਤ ੩੨੩ ਪੂਰਵ ਈਸਾ

੧੩ ਜੂਨ ਸੰਨ ੩੨੩ ਪੂਰਵ ਈਸਵੀ ਵਾਲੇ ਦਿਨ ਬਾਬਲ (Babylon) ਵਿਚ ਸਿਕੰਦਰ ਦਾ ਚਲਾਣਾ ਹੋ ਗਿਆ । ਮਰਨ ਸਮੇਂ ਉਸ ਦੀ ਆਯੂ ਕੇਵਲ ੩੨ ਸਾਲ ਦੀ ਸੀ ਤੇ ਉਸ ਨੇ ਕੇਵਲ ੧੨ ਬਰਸ ੮ ਮਹੀਨੇ ਰਾਜ ਕੀਤਾ ਸੀ। ਉਸ ਦੀ ਮੌਤ ਦਾ ਕਾਰਨ ਇਹ ਸੀ ਕਿ ਉਹਨੇ ਤੇਜ਼ ਸ਼ਰਾਬਾਂ ਪੀਣ ਤੇ ਹੋਰ ਗਰਮ ਭੋਜਣਾਂ ਮਗਰੋਂ ਦਰਿਆ ਵਿਚ ਹਦੋਂ ਵਧ ਅਸ਼ਨਾਨ ਕੀਤਾ ਜਿਸ ਕਰ ਕੇ ਉਸ ਨੂੰ ਬੁਖਾਰ ਨੇ ਆਨ ਘੇਰਿਆ। ਅਸਕੰਦਰੀਆ ਦੇ ਅਸਥਾਨ ਉਤੇ ਉਸ ਦੀ ਮ੍ਰਿਤਕ ਦੇਹ ਨੂੰ ਸੁਨਹਿਰੀ ਖਫਨ ਵਿਚ ਦਫਨ ਕੀਤਾ ਗਿਆ । ਮਿਸਰ ਤੇ ਹੋਰ ਦੂਜੇ ਦਸਾਂ ਵਿਚ ਉਸ ਦੀ ਦੇਵਤਿਆਂ ਵਾਂਗ ਇਜ਼ਤ ਕੀਤੀ ਗਈ । ਮਰਨ ਤੋਂ ਪਹਿਲੇ ਉਸ ਨੇ ਆਪਣੇ ਐਡੇ ਵਿਸ਼ਾਲ ਰਾਜ ਦਾ ਕੋਈ ਵਾਰਸ ਨਿਯਤ ਨ ਕੀਤਾ। ਪਰ ਜਦ ਉਸ ਤੋਂ ਪੁਛ ਕੀਤੀ ਗਈ ਕਿ ਉਹਦੇ ਪਿਛੋਂ ਵਾਰਸ ਕੌਣ ਬਣੇਗਾ ਤਦ ਉਸ ਨੇ ਇਸ ਪੂਛ ਦਾ ਇਹ ਉਤਰ ਦਿਤਾ – “ਜਿਹੜਾ ਸਭ ਤੋਂ ਵਧੀਕ ਯੋਗ ਹੋਵੇ ।” ਇਸ ਮਹਾਨ ਵੱਡੇ ਵਿਜਈ ਦੀ, ਐਨੀ ਛੋਟੀ ਉਮਰ ਵਿਚ ਮੌਤ ਇਕ ਯਾਦ ਰਖਣ ਵਾਲੀ ਮਿਸਾਲ ਹੈ ਕਿ ਮਨੁਖਾ ਜੀਵਨ ' ਤੇ ਮਨੁਖੀ ਵਡਿਆਈ ਨਾਲ ਸਬੰਧ ਰਖਣ ਵਾਲੀ ਹਰ ਸ਼ੈ ਕਿੰਨੀ ਖਿਣ ਭੰਗਰ ਹੁੰਦੀ ਹੈ। ਉਸ ਦੀ ਮੌਤ ਦੇ ਥੋੜੇ ਹੀ ਦਿਨਾਂ ਦੇ ਅੰਦਰ ਅੰਦਰ ਉਸ ਦੀਆਂ ਪਤਨੀਆਂ, ਉਸ ਦਾ ਬੱਚਾ, ਅਤੇ ਉਸ ਦੀ ਮਾਂ, ਸਭ ਮਾਰੇ ਗਏ ਅਤੇ ਉਸ ਦਾ ਵਿਸ਼ਾਲ ਰਾਜ ਉਸ ਦੇ ਜਰਨੈਲਾਂ ਨੇ ਆਪੋ ਵਿਚ ਵੰਡ ਲਿਆ । ਛੂਟ ਨਾਮ ਦੇ ਉਸ ਦੀ ਪੈਦਾ ਕੀਤੀ ਹੋਈ ਕੋਈ ਵੀ ਸ਼ੈ ਬਾਕੀ ਨ ਰਹਿ ਗਈ।