(੯੬)
ਹਮਲਾਆਵਰਾਂ ਦਾ ਡਟ ਕੇ ਟਾਕਰਾ ਕੀਤਾ ਅਤੇ ਯੂਨਾਨੀ ਫੌਜਾਂ ਦੇ
ਪਹਿਲੇ ਹਲੇ ਨੂੰ ਬੜੀ ਵੀਰਤਾ ਨਾਲ ਨਿਹਫਲ ਕਰ ਦਿਤਾ। ਇਸ ਤੇ ਸਿਕੰਦਰ ਨੇ ਤੂਫਾਨੀ ਫੌਜ ਦੀ ਕਮਾਨ ਆਪਣੇ ਹੱਥ ਵਿਚ ਲਈ। ਉਹ ਸਭ ਤੋਂ ਪਹਿਲੇ ਪੌੜੀ ਲਾ ਕੇ ਆਪ ਕਿਲੇ ਦੀ ਕੰਧ ਉਪਰ ਚੜਿਆ। ਆਪਣੇ ਸਰਦਾਰ ਦੇ ਜੋਸ਼ ਤੇ ਮਿਸਾਲ ਨੂੰ ਵੇਖ ਕੇ ਯੂਨਾਨੀ ਸਿਪਾਹੀਆਂ ਨੇ ਹੌਸਲਾ ਫੜਿਆ ਅਤੇ ਇਕ ਇਕ ਕਰ ਕੇ ਕੰਧ ਉਤੇ ਚੜਨੇ ਸ਼ੁਰੂ ਹੋ ਗਏ। ਬਰਾਹਮਣਾਂ ਨੇ ਇਹ ਦੇਖ ਕੇ ਕਿ ਹੁਣ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣੀ ਆਪਣੇ ਬਚਿਆਂ ਤੇ ਤੀਵੀਆਂ ਨੂੰ ਇਕ ਥਾਂ ਇਕੱਠੇ ਕੀਤਾ ਅਤੇ ਪੁਰਾਣੇ ਰਿਵਾਜ ਅਨੁਸਾਰ ਉਸ ਮਕਾਨ ਨੂੰ ਅਗ ਲਾ ਕੇ ਉਸ ਵਿਚ ਸੜ ਮੋਏ। ਬਾਕੀ ਦੇ ਹਜ਼ਾਰਾਂ ਬ੍ਰਾਹਮਣ ਮਾਰੂਥਲ ਵਲ ਨਸ ਗਏ। ਕਈਆਂ ਨੇ ਪ੍ਰਦੇਸੀ ਹਮਲਾ ਆਵਰ ਦੀ ਈਨ ਮੰਨਣ ਦੀ ਥਾਂ ਘਣੇ ਜੰਗਲਾਂ ਵਿਚ ਜਾ ਕੇ ਛਪ ਜਾਣ ਵਿਚ ਹੀ ਸਲਾਮਤੀ ਸਮਝੀ ਮਾਲੀ ਹਿੰਦ ਦੀ ਆਜ਼ਾਦ ਕੌਮ ਸੀ।ਇਹ ਲੋਕ ਬਚੂਆਂ ਦੇ ਹਿੰਦ ਫਤਹ ਕਰਨ ਦੇ ਸਮੇਂ ਤੋਂ ਹੀ ਸੁਤੰਤਰ ਚਲੇ ਆ ਰਹੇ ਸਨ। ਪੰਜਾਬ ਦੀ ਹੋਰ ਕੋਈ ਕੌਮ ਪਰਦੇਸੀ ਗੁਲਾਮੀ ਦੀ ਵਿਰੋਧਤਾ ਕਰਨ ਵਿਚ ਮਾਲੀ ਕੌਮ ਦਾ ਟਾਕਰਾ ਨਹੀਂ ਕਰ ਸਕਦੀ! ਰਾਜਧਾਨੀ ਉਤੇ ਤੂਫਾਨੀ ਹਮਲਾ ਇਥੋਂ ਹਟ ਕੇ ਸਿਕੰਦਰ ਨੇ ਮਾਲੀ ਕੌਮ ਦੀ ਰਾਜਧਾਨੀ ਵਿਰੁਧ ਕੂਚ ਬੋਲਿਆ ਕਿਉਂਕਿ ਏਥੇ ਹੀ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੇ ਆ ਕੇ ਪਨਾਹ ਲਈ ਸੀ। ਏਥੇ ਮਾਲੀਆਂ ਨੂੰ ਫੈਸਲਾ ਕਰ ਹਾਰ ਦੇਣ ਮਗਰੋਂ ਸਿਕੰਦਰ ਨੂੰ ਆਸ ਸੀ ਕਿ ਉਹ ਇਸ ਬਹੁਗਿਣਤੀ ਵਾਲੀ ਸੂਰਬੀਰ ਜਾਤੀ ਉਤੇ ਵਿਜੇ ਪਾ ਸਕੇਗਾ। ਸਿਕੰਦਰ ਨੇ ਆਪਣੀ ਫੌਜ ਦੇ ਦੋ ਭਾਗ ਕੀਤੇ। ਇਕ ਦੀ ਅਗਵਾਈ ਪਰਡਿਕਾਸ ਨੂੰ ਸੌਂਪੀ ਗਈ ਤੇ ਦੂਜੇ ਭਾਗ ਦੀ ਕਮਾਨ ਸਿਕੰਦਰ ਨੇ ਆਪ ਸੰਭਾਲੀ। ਸਿਕੰਦਰ ਦੀ ਕਮਾਨ ਹੇਠ ਫੌਜ ਨੇ ਸ਼ਹਿਰ ਦੀਆਂ ਪੱਕੀਆਂ ਕੰਧਾਂ ਉਪਰ ਤੂਫਾਨੀ ਹੱਲਾ ਬੋਲਿਆ। ਹਮਲਾ ਆਵਰ ਫੌਜ ਸ਼ਹਿਰ ਦਾ ਇਕ ਦਰਵਾਜ਼ਾ ਤੋੜਨ ਵਿਚ ਸਫਲ ਹੋ ਗਈ। ਹਿੰਦੀਆਂ ਨੇ ਡਿੱਠਾ ਕਿ ਉਹ ਸ਼ਹਿਰ ਨੂੰ ਬਚਾ ਨਹੀਂ ਸਕਦੇ। ਇਹ ਵੇਖ ਕੇ ਉਹ ਕਿਲ੍ਹੇ ਦੇ ਅੰਦਰ ਜਾ ਵੜੇ ਅਤੇ ਇਥੋਂ ਵੈਰੀ ਦਾ ਟਾਕਰਾ ਕਰਨ ਲਗੇ। ਸਕੰਦਰੀ ਫੌਜਾਂ ਨੇ ਕਿਲੇ ਦਾ ਘੇਰਾ ਘਤ ਲਿਆ ਅਤੇ ਫ਼ੌਜ ਨੂੰ ਕਿਲ੍ਹੇ ਦੀਆਂ ਕੰਧਾਂ ਉਤੇ ਤੁਰਤ ਹਮਲੇ ਦਾ ਹੁਕਮ ਮਿਲ ਗਿਆ। ਸਿਕੰਦਰ ਦੀ ਬੇਪਨਾਹ ਵਰਿਆਮਗੀ ਸਿਕੰਦਰ ਜਿੰਨੀ ਤੇਜ਼ੀ ਨਾਲ ਕੰਧਾਂ ਉਤੇ ਚੜਨਾ ਚਹੁੰਦਾ ਸੀ ਫੌਜ ਉਨੀ ਛੇਤੀ ਕੰਧਾਂ ਉਤੇ ਹੱਲਾ ਨਾ ਬੋਲ ਸਕੀ, ਇਹ ਵੇਖ ਕੇ ਸਿਕੰਦਰ ਨੇ ਇਕ ਸਿਪਾਹੀ ਪਾਸੋਂ ਪੌੜੀ ਖੋਹ ਲਈ ਅਤੇ ਆਪ ਕਿਲੇ ਦੀ ਕੰਧ ਨੂੰ ਪੌੜੀ ਜਾਂ ਲਾਈ। ਆਪਣੀ ਢਾਲ ਨੂੰ ਢਾਲ ਬਣਾ ਕੇ ਤੁਰਤ ਕੰਧ ਉਤੇ ਚੜ੍ਹ ਗਿਆ। ਉਸ ਦੇ ਮਗਰ ਮਗਰ ਉਹਦੇ ਤਿੰਨ ਚੋਣਵੇਂ ਅਫਸਰ ਵੀ ਕੰਧ ਉਤੇ ਜਾ ਚੜੇ। ਕਿਲੇ ਦੀ ਟੀਸੀ ਉਤੇ ਚੜ ਕੇ ਸਿਕੰਦਰ ਨੇ ਆਪਣੇ ਵੈਰੀਆਂ ਨਾਲ ਲੜਾਈ ਸ਼ੁਰੂ ਕਰ ਦਿਤੀ। ਸਕੰਦਰ ਦੀ ਚਮਕਦਾਰ ਫੌਲਾਦੀ ਵਰਦੀ ਤੋਂ ਉਸ ਦੀ ਸ਼ਨਾਖਤ ਹੋ ਗਈ। ਬਾਦਸ਼ਾਹ ਨੇ ਉਹਨਾਂ ਤੀਰ ਅੰਦਾਜ਼ਾਂ ਨੂੰ ਇਸ਼ਾਰਾ ਦਿਤਾ ਜੋ ਨਾਲ ਦੀ ਛੱਤ ਉਤੇ ਠਹਿਰਾਏ ਗਏ ਸਨ। ਆਪਣੇ ਕੁਛ ਹਮਲਾਆਵਰਾਂ ਨੂੰ ਉਸ ਨੇ ਆਪਣੀ ਤਲਵਾਰ ਦੇ ਘਾਟ ਉਤਾਰਿਆ ਬਾਕੀਆਂ ਨੂੰ ਉਸ ਨੇ ਕਿਲੇ ਦੀ ਕੰਧ ਤੋਂ ਥੱਲੇ ਸੁਟ ਦਿਤਾ। ਉਸ ਦੇ ਸਿਪਾਹੀਆਂ ਨੇ ਆਪਣੇ ਬਾਦਸ਼ਾਹ ਨੂੰ ਖਤਰ ਵਿਚ ਵੇਖਕੇ ਪੌੜੀਆਂ ਲਾ ਕੇ ਕੰਧ ਉਤੇ ਚੜਨ ਦਾ ਜਤਨ ਕੀਤਾ। ਪਰ ਉਹਨਾਂ ਉਤੇ ਐਨਾ ਸਖਤ ਦਬਾ ਪਿਆ ਕਿ ਉਹ ਠਹਿਰ ਨਾ ਸਕੇ ਤੇ ਉਹਨਾਂ ਵਿਚ ਅਫੜਾ ਤਫੜੀ ਮਚ ਗਈ। ਏਸੇ ਵਿਚਕਾਰ ਸਿਕੰਦਰ ਦੇ ਭਿਆਣਕ |
ਤੇ ਨਿਧੜਕ ਸੁਭਾ ਨੇ ਉਸ ਨੂੰ ਅਤਿ-ਦਲੇਰਾਨਾ ਕਾਰਰਵਾਈ ਕਰਨ ਲਈ ਉਤਸਾਹ ਦਿਤਾ। ਅਦੁੱਤੀ ਕਾਰਨਾਮਾ ਇਹ ਗਲ ਵੇਖ ਕੇ ਕਿ ਉਹ ਕਿਲੇ ਦੀ ਛੱਤ ਉਪਰ ਆਪਣੀ ਵਰਤਮਾਨ ਪੁਜੀਸ਼ਨ ਨੂੰ ਬਰਕਾਰ ਨਹੀਂ ਰਖ ਸਕਦਾ ਉਹਨੇ ਦਲੇਰੀ ਕਰ ਕੁ ਕਿਲੇ ਦੇ ਵਿਚਕਾਰ ਛਾਲ ਮਾਰ ਦਿਤੀ। ਉਸ ਦੇ ਮਗਰੇ ਮਗਰ ਤਿੰਨੇ ਅਫਸਰ ਵੀ ਕੁਝ ਪਏ। ਹੁਣ ਇਹ ਤਿੰਨੇ ਵੈਰੀ ਦੀਆਂ ਕਤਾਰਾਂ ਨਾਲ ਲੜਾਈ ਵਿਚ ਜੁਟ ਪਏ। ਉਹਨਾਂ ਨੇ ਦਿਲ ਵਿਚ ਇਹ ਦਰਿੜ ਨਿਸ਼ਚਾ ਧਾਰ ਲਿਆ ਸੀ ਕਿ ਜਾਂ ਤੇ ਫਤਹ ਪਾ ਕੇ ਹਟਾਂਗੇ ਜਾਂ ਸੂਰਬੀਰਾਂ ਦੀ ਮੌਤ ਮਰਾਂਗੇ। ਹਿੰਦੀ ਫੌਜ ਦੇ ਕਮਾਂਡਰ ਨੇ ਇਹ ਹਾਲਤ ਵੇਖੀ ਤਦ ਉਹ ਹੱਥ ਵਿਚ ਖੜਗ ਲੈ ਕੇ ਸਿਕੰਦਰ ਉਤੇ ਵਾਰ ਕਰਨ ਲਈ ਅਗੈ ਵਧਿਆ ਪਰ ਸਿਕੰਦਰ ਦੇ ਬਰਛੇ ਨੇ ਉਸ ਦਾ ਸਰੀਰ ਵਿੰਨ੍ਹ ਦਿਤਾ। ਹੋਰ ਵੀ ਜਿਹੜੇ ਹਿੰਦੀ ਸੂਰਮਿਆਂ ਨੇ ਇਹਨਾਂ ਉਤੇ ਹਮਲੇ ਕੀਤੇ ਉਹਨਾਂ ਦਾ ਵੀ ਇਸ ਕਮਾਂਡਰ ਵਰਗਾ ਹੀ ਅੰਤ ਹੋਇਆ। ਸਿਕੰਦਰ ਅਤੇ ਉਸ ਦੇ ਸਾਥੀ ਕੰਧ ਨਾਲ ਪਿਠਾਂ ਜੋੜ ਕੇ ਖੜ ਗਏ ਅਤੇ ਇਸ ਤਰ੍ਹਾਂ ਹਰ ਹਮਲੇ ਦਾ ਟਾਕਰਾ ਕਰਨ ਵਿਚ ਸਫ਼ਲ ਹੋਏ। ਸਿਕੰਦਰ ਤੇ ਉਹਦੇ ਸਾਥੀਆਂ ਦੀਆਂ ਅੱਖਾਂ ਜੋਸ਼ ਨਾਲ ਲਾਲ ਸੂਹੀਆਂ ਹੋ ਗਈਆਂ। ਇਸ ਸਮੇਂ ਸਿਕੰਦਰ ਦੇ ਚਿਹਰੇ ਉਤੇ ਐਨੀ ਭਿਆਣਕਤਾ ਟਪਕਣ ਲਗੀ ਕਿ ਕਿਸੇ ਵੈਰੀ ਨੂੰ ਉਹਦੇ ਸਾਹਮਣੇ ਹੋਣ ਦਾ ਹੌਸਲਾ ਨਾ ਪੈਂਦਾ! ਸੂਰਬੀਰ ਐਬਰੀਆਸ ਵੀ ਬੜੀ ਬੇਜਿਗਰੀ ਨਾਲ ਆਪਣੇ ਬਾਦਸ਼ਾਹ ਦੇ ਨਾਲ ਹੀ ਹਮਲਿਆਂ ਦਾ ਟਾਕਰਾ ਕਰਦਾ ਰਿਹਾ। ਏਸੇ ਲੜਾਈ ਦੇ ਸਮੇਂ ਉਸ ਦੇ ਮਥੇ ਵਿਚ ਇਕ ਤੀਰ ਵੱਜਾ ਜਿਸ ਨਾਲ ਉਹ ਉਥੇ ਹੀ ਆਪਣੇ ਬਾਦਸ਼ਾਹ ਦੇ ਕਦਮਾਂ ਵਿਚ ਚਿਤ ਹੋ ਗਿਆ। ਸਿਕੰਦਰ ਫਟੜ ਹੋਇਆ ਇਕ ਹੋਰ ਤੀਰ ਆਇਆ, ਜੋ ਸਿਕੰਦਰ ਦੀ ਛਾਤੀ ਦੀ ਫੌਲਾਦੀ ਪਲੇਟ (reast plate) ਨੂੰ ਵਿਨਦਾ ਹੋਇਆ ਉਸ ਦੇ ਸਰੀਰ ਵਿਚ ਧਸ ਗਿਆ। ਇਸ ਤੀਰ ਨਾਲ ਸਿਕੰਦਰ ਦੀ ਛਾਤੀ ਵਿਚ ਜ਼ਖਮ ਹੋ ਗਿਆ। ਜ਼ਖਮ ਵਿਚੋਂ ਬਹੁਤ ਹੀ ਲਹੂ ਵਗਿਆ, ਪਰ ਸਿਕੰਦਰ ਨੇ ਦਿਲ ਨਾ ਛਡਿਆ ਅਤੇ ਮੌਤ ਨੂੰ ਮਖੌਲ ਕਰਦੇ ਹੋਏ ਨੇ ਪੂਰੇ ਜੋਸ਼ ਨਾਲ ਲੜਾਈ ਜਾਰੀ ਰਖੀ। ਅੰਤ ਨੂੰ ਉਸ ਦੀ ਸ਼ਕਤੀ ਜਵਾਬ ਦੇ ਗਈ, ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਅਤੇ ਉਹ ਮੂੰਹ ਦੇ ਭਾਰ ਆਪਣੀ ਢਾਲ ਉਤੇ ਡਿਗ ਪਿਆ। ਇਸ ਤੇ ਉਸ ਦੇ ਦੋਵਾਂ ਸੂਰਬੀਰ ਸਾਥੀਆਂ ਨੇ ਉਸ ਦੇ ਸਰੀਰ ਨੂੰ ਆਪਣੀਆਂ ਢਾਲਾਂ ਨਾਲ ਕਜ ਲਿਆ। ਇਹ ਦੋਵੇਂ ਸਾਥੀ ਵੀ ਬੁਰੀ ਤਰਾਂ ਫਟੜ ਹੋਏ। ਪਰ ਦੋਵੇਂ ਸੂਰਮੇ ਆਪਣੇ ਸ਼ਾਹੀ ਮਾਲਕ ਦੀ ਔਕੜ ਨੂੰ ਵੇਖ ਕੇ ਆਪਣੇ ਸਭ ਦੁੱਖ ਭੁਲ ਗਏ। ਯੂਨਾਨੀ ਸਿਪਾਹੀਆਂ ਵਿਚਾਲੇ ਜੋਸ਼ ਇਹ ਹਾਲਤ ਵੇਖ ਕੇ ਕੰਧ ਦੇ ਦੂਜੇ ਪਾਸੇ ਖੜੀ ਯੂਨਾਨੀ ਫੌਜ ਵਿਚ ਬੜੀ ਬੇਚੈਨੀ ਤੇ ਜੋਸ਼ ਫੈਲਿਆ। ਪੌੜੀਆਂ ਦੀ ਸਹਾਇਤਾ ਨਾਲ ਕੰਧਾਂ ਉਪਰ ਚੜਨ ਦੀ ਸਭ ਆਸ ਜਾਂਦੀ ਰਹੀ ਇਸ ਲਈ ਉਹਨਾਂ ਨੇ ਕੰਧਾਂ ਵਿਚ ਫੌਲਾਦੀ ਕਿਲ ਢੋਕਣੇ ਸ਼ੁਰੂ ਕੀਤੇ। ਇਸ ਤਰਾਂ ਯੂਨਾਨੀ ਸਿਪਾਹੀ ਇਕ ਦੂਜੇ ਦੇ ਮੋਢਿਆਂ ਉਤੇ ਚੜ੍ਹ ਇਹਨਾਂ ਕਿੱਲਾਂ ਦੀ ਸਹਾਇਤਾ ਨਾਲ ਕਿਲ੍ਹੇ ਉਪਰ ਜਾ ਚੜੇ। ਜਿਸ ਵੇਲੇ ਉਂਹਨਾਂ ਡਿੱਠਾ ਕਿ ਉਹਨਾਂ ਦਾ ਬਾਦਸ਼ਾਹ (ਸਿਕੰਦਰ) ਬੁਰੀ ਤਰ੍ਹਾਂ ਫਟੜ ਹੋਇਆ ਪਿਆ ਹੈ ਤਦ ਉਹਨਾਂ ਦੇ ਜੋਸ਼ ਦਾ ਕੋਈ ਪਾਰਾਵਾਰ ਨਾ ਰਿਹਾ। ਉਹ ਭਿਆਣਕ ਨਾਹਰੇ |