(੯੪)
ਦਿਤੀ। ਸ਼ਹਿਰ ਸੰਘਾਲਾ ਬਾਰੇ ਏਰੀਅਨ ਇਉਂ ਲਿਖਦਾ ਹੈ—“ਇਹ
ਸ਼ਹਿਰ ਉੱਚੀ ਥਾਂ ਉਤੇ ਸੀ ਭਾਵੇਂ ਇਹ ਥਾਂ ਬਹੁਤ ਉੱਚੀ ਨਹੀਂ ਸੀ। ਇਸ ਦੇ ਇਕ ਪਾਸੇ ਵਲ ਬੜੀ ਵੱਡੀ ਝੀਲ (ਛੰਭ) ਅਤੇ ਦੂਜੇ ਪਾਸੇ ਇਸ ਦੀ ਰਖਿਆ ਲਈ ਉਚੀਆਂ ਉਚੀਆਂ ਪੰਜ ਪਾਸੀਆ ਕਿਲੇ ਵਰਗੀਆਂ ਕੰਧਾਂ ਸਨ।” ਸਿਕੰਦਰ ਨੇ ਤੁਰਤ ਫੁਰਤ ਇਸ ਸ਼ਹਿਰ ਵਲ ਆਪਣੀਆਂ ਫੌਜਾਂ ਲੈ ਆਂਦੀਆਂ। ਛੰਭ ਦੀ ਹਦ ਉਤੇ ਉਸ ਨੇ ਬਹੁਤ ਸਾਰੀ ਘੁੜ ਸਵਾਰ ਫੌਜ ਨਿਯਤ ਕਰ ਦਿਤੀ। ਉਸ ਦੇ ਕੰਧਾਂ ਤੋੜ ਯੰਤਰਾਂ ਨੇ ਂ ਸ਼ਹਿਰ ਦੀਆਂ ਕੰਧਾਂ ਨੂੰ ਨੀਹਾਂ ਤੋਂ ਹਿਲਾ ਦਿਤਾ। ਇਸ ਦੇ ਮਗਰੋਂ ਯੂਨ ਨੀ ਫੌਜ ਨੇ ਸ਼ਹਿਰ ਉੱਤੇ ਤੂਫਾਨੀ ਹੱਲਾ ਬੋਲਿਆ ਇਸ ਲੜਾਈ ਵਿਚ ਹਿੰਦੀਆਂ ਨੇ ਜਿਨਾਂ ਜੰਗੀ ਹਥਿਆਰਾਂ ਦੀ ਵਰਤੋਂ ਕੀਤੀ ਉਹ ਸਨ ਤੀਰ ਕਮਾਨ (ਧਨਸ਼ ਬਾਨ) ਅਤੇ ਦਸਤੀ ਗੋਲੇ ਜਿਨ੍ਹਾਂ ਦਾ ਚੰਗੇ ਜ਼ਬਤ ਵਾਲੇ ਵੈਰੀ ਉਤੇ ਕੋਈ ਅਸਰ ਨ ਪਿਆ ਕਿਉਂਕਿ ਉਹਨਾਂ ਜ਼ੋਰਾ ਬਕਤਰ ਪਾਏ ਹੋਏ ਸਨ। ਏਰੀਅਨ ਦੇ ਕਥਨ ਅਨੁਸਾਰ ਇਸ ਦਾ ਫਲ ਇਹ ਹੋਇਆ ਕਿ ਜੰਗ ਵਿਚ ੧੭ ਹਜ਼ਾਰ ਹਿੰਦੀ ਮਾਰੇ ਅਤੇ ੭੦ ਹਜ਼ਾਰ ਕੈਦ ਕੀਤੇ ਗਏ| ਸੰਘਾਲਾ ਉਤੇ ਕਬਜ਼ਾ ਇਸ ਤੋਂ ਛੁਟ ਵਿਜਈਆਂ ਦੇ ਹਥ ਬਹੁਤ ਸਾਰਾ ਲੁੱਟ ਦਾ ਮਾਲ ਲਗਾ। ਇਸ ਲੁਟ ਦੇ ਮਾਲ ਵਿਚ ਤਿੰਨ ਸੌ ਰਥ ਅਤੇ ਪੰਜ ਸੌ ਘੋੜੇ ਵੀ ਸਨ। ਸੰਘਾਲਾ ਸ਼ਹਿਰ ਢਹਿ ਢੇਰੀ ਕਰ ਦਿਤਾ ਗਿਆ ਤੇ ਇਸ ਦੀ ਇੱਟ ਨਾਲ ਇੱਟ ਖੜਕਾਈ ਗਈ। ਇਸ ਤਰ੍ਹਾਂ ਸਿਕੰਦਰ ਨੇ ਜੋ ਅਲਾਕਾ ਫ਼ਤਹ ਕੀਤਾ, ਉਹ ਸਾਰਾ ਪੋਰਸ ਦੇ ਹਵਾਲੇ ਕੀਤਾ ਗਿਆ ਜੋ ਆਪਣੀ ਪੰਜ ਹਜ਼ਾਰ ਸਹਾਇਕ ਫੌਜ ਲੈ ਕੇ ਸਿਕੰਦਰ ਦੀ ਮਦਦ ਲਈ ਆਇਆ ਹੋਇਆ ਸੀ। ਸੰਘਾਲਾ ਦੇ ਨਾਲ ਲਗਦੇ ਦੋ ਹੋਰ ਸ਼ਹਿਰ ਵੀ ਲੋਕੀ ਖਾਲ਼ੀ ਕਰ ਕੇ ਨਸ ਗਏ। ਜਿਹੜੇ ਪੰਜ ਹਜ਼ਾਰ ਵਸਨੀਕ ਪਿਛੇ ਰਹਿ ਗਏ ਉਹਨਾਂ ਨੂੰ ਮਕਦੂਨੀ ਸਿਪਾਹੀਆਂ ਨੇ ਬੜੀ ਨਿਰਦਇਤਾ ਨਾਲ ਕਤਲ ਕਰ ਦਿਤਾ। ਰਾਵੀ ਤੇ ਬਿਆਸ ਵਿਚਲਾ ਦੇਸ ਸਿਕੰਦਰ ਨੇ ਰਾਵੀ ਅਤੇ ਬਿਆਸ ਵਿਚਕਾਰਲਾ ਸਾਰਾ ਦੇਸ ਫਤਹ ਕਰ ਲਿਆ। ਕਰਟੀਅਸ ਦੇ ਕਥਨ ਅਨੁਸਾਰ ਬਿਆਸ ਦੇ ਨਾਲ ਲਗਦੇ ਅਲਾਕੇ ਵਿਚ ਵਸਣ ਵਾਲੇ ਲੋਕ ਆਪਣੀ ਸੁੰਦਰਤਾ ਲਈ ਬੜੇ ਪ੍ਰਸਿਧ ਸਨ। ਲੇਖਕ ਨੇ ਉਹਨਾਂ ਦੀ ਕਾਨੂੰਨ ਸਾਜ਼ੀ ਦੀ, ਅਕਲ ਵੰਦੀ ਦੀ ਤੇ ਉਹਨਾਂ ਦੇ ਉਚੇ ਚਲਣ ਦੀ ਬੜੀ ਪ੍ਰਸੰਸਾ ਕੀਤੀ ਹੈ। ਉਹਨਾਂ ਦਾ ਬਾਦਸ਼ਾਹ ਉਹਨਾਂ ਦੇ ਬਾਦਸ਼ਾਹ ਦਾ ਨਾਮ ਸੋਫਾਈਟਸ ਸੀ, ਜਿਸ ਨੇ ਸਿਕੰਦਰ ਦੇ ਆਉਣ ਤੇ ਆਪਣੇ ਵਡੇ ਸ਼ਹਿਰ ਦੇ ਦਰਵਾਜ਼ੇ ਖੁਲ੍ਹੇ ਛਡ ਦਿਤੇ ਅਤੇ ਆਪਣੇ ਦੋ ਅਤਿ-ਅੰਤ ਸੁੰਦਰ ਸ਼ਾਹਜ਼ਾਦਿਆਂ ਨੂੰ ਲੈ ਕੇ ਉਸ ਨਾਲ ਮੁਲਾਕਾਤ ਲਈ ਬਾਹਰ ਨਿਕਲ ਆਇਆ। ਉਹਨਾਂ ਦੇ ਨਾਲ ਬਾਦਸ਼ਾਹ ਦੇ ਬਹੁਤ ਸਾਰੇ ਦਰਬਾਰੀ ਤੇ ਵਜ਼ੀਰ ਵੀ ਸਨ। ਬਾਦਸ਼ਾਹ ਦਾ ਈਨ ਮੰਨਣਾ ਵਿਜਈ ਸਿਕੰਦਰ ਨੂੰ ਵੇਖਦੇ ਸਾਰ ਬਾਦਸ਼ਾਹ ਨੇ ਸ਼ਾਹੀ ਤਾਜ ਉਸ ਦੇ ਪੈਰਾਂ ਵਿਚ ਰਖ ਦਿਤਾ। ਇਹ ਸ਼ਾਹੀ ਤਾਜ ਹੀਰਿਆਂ ਜੜਤ ਸੀ। ਬਾਦਸ਼ਾਹ ਨੇ ਉਹ ਲੰਮਾ ਚੋਗਾ ਪਾਇਆ ਹੋਇਆ ਸੀ ਜਿਸ ਦੇ ਕਿਨਾਰ ਤਿਲੇ ਨਾਲ ਕਢੇ ਹੋਏ ਸਨ ਤੇ ਜੋ ਉਸ ਦੇ ਪੈਰਾਂ ਤੀਕ ਲਮਕਿਆ ਹੋਇਆ ਸੀ। ਉਸ ਦੇ ਸੈਂਡਲ (ਜੂੜੇ) ਸੁਨਹਿਰੀ ਤਿਲੇ ਦੇ ਕਢੇ ਹੋਏ ਤੇ ਹੀਰੇ ਮੋਤੀਆਂ ਜੜਤ ਸਨ ਤੇ ਉਸ ਦੇ ਕੰਨਾਂ ਵਿਚ ਵਡੇ ਵਡੇ ਮੋਤੀਆਂ |
ਜੜਤ ਲਟਕਨ ਪਏ ਹੋਏ ਸਨ। ਸਿਕੰਦਰ ਨੇ, ਬਾਦਸ਼ਾਹ ਦਾ ਬੜੇ ਸਤਕਾਰ ਨਾਲ ਸੁਵਾਗਤ ਕੀਤਾ ਅਤੇ ਆਪਣੇ ਹਥ ਨਾਲ ਸ਼ਾਹੀ ਪੇਟੀ ਉਸ ਦੇ ਗਲ ਵਿਚ ਪਾਈ ਸਿਕੰਦਰ ਦਾ ਬਿਆਸ ਵਲ ਧਾਵਾ ਇਸ ਰਾਜੇ ਦੀ ਰਾਜਧਾਨੀ ਵਿਚ ਆਪਣੀ ਫੌਜ ਨੂੰ ਸਾਹ ਦਵਾ ਕੇ ਸਿਕੰਦਰ ਨੇ ਆਪਣਾ ਕੂਚ ਹਾਈਫੇਸਸ (ਬਿਆਸ) ਵਲੋਂ ਸ਼ੁਰੂ ਕਰ ਦਿਤਾ। ਡਿਯੋਡਰਸ ਦੇ ਕਥਨ ਅਨੁਸਾਰ ਇਥੋਂ ਦੇ ਰਾਜੇ ਦਾ ਨਾਮ ਫੋਗਸ ਸੀ। ਉਹ ਰਾਜਾ ਇਸ ਦਰਿਆ ਦੇ ਪੱਛਮੀ ਕਿਨਾਰੇ ਦੇ ਦੇਸ ਉਤੇ ਰਾਜ ਕਰਦਾ ਸੀ। ਰਾਜਾ ਕੀਮਤੀ ਸੁਗਾਤਾਂ ਲੈ ਕੇ ਵਿਜਈ ਸਿਕੰਦਰ ਨੂੰ ਆਣ ਮਿਲਿਆ। ਸਿਕੰਦਰ ਨੂੰ ਰੋਜ਼ਾਨਾ ਖੁਫੀਆਂ ਖਬਰਾਂ ਪੁੱਜਦੀਆਂ ਸਨ ਕਿ ਦਰਿਆ ਗੰਗਾ ਦੇ ਇਲਾਕੇ ਬੜੇ ਸਰ ਸਬਜ਼ ਹਨ ਤੇ ਉਬੇ ਬੇਅੰਤ ਧਨ ਮੌਜੂਦ ਹੈ। ਇਥੋਂ ਦੀਆਂ ਬਾਦਸ਼ਾਹੀਆਂ ਮਾਲਾ ਮਾਲ ਹਨ ਤੇ ਉਨ੍ਹਾਂ ਦੇ ਖਜ਼ਾਨੇ ਸਦੀਆਂ ਤੋਂ ਭਰਪੂਰ ਹੁੰਦੇ ਚਲੇ ਆ ਰਹੇ ਹਨ। ਇਹ ਖਬਰਾਂ ਸੁਣ ਸੁਣ ਕੇ ਸਿਕੰਦਰ ਦੇ ਮਨ ਵਿਚ ਲੋਭ ਦੀ ਜਵਾਲਾ ਭੜਕਦੀ ਸੀ। ਸਿਕੰਦਰ ਦੀ ਇੱਛਾ ਸੀ ਕਿ ਮਕਦੂਨੀ ਆਂ ਦੀ ਵਿਜੇ ਪਤਾਕਾ ਏਸ਼ੀਆ ਦੀ ਉਸ ਅੰਤਮ ਪੂਰਵੀ ਸੀਮਾਂ ੳਤੇ ਝੁਲਾਏ, ਜੋ ਸਾਗਰ ਨਾਲ ਘਿਰੀ ਹੋਈ ਹੈ। ਉਹ ਹੁਣ ਬਿਆਸ ਦਰਿਆ ਦੇ ਉਜ ਅਸਥਾਨ ਉਤੇ ਪੁਜ ਗਿਆ ਜੋ ਇਸ ਦੇ ਸਤਲੁਜ ਨਾਲ ਸੰਗਮ ਤੋਂ ਥਲੇ ਵਲ ਕਿਆਸ ਕੀਤਾ ਜਾਂਦਾ ਹੈ। ਸਿਕੰਦਰ ਇਤਿਹਾਸ ਕਾਰਾਂ ਨੇ ਦਰਿਅ ਸਤਲੁਜ ਦਾ ਕੋਈ ਵਰਨਣ ਨਹੀਂ ਕੀਤਾ, ਹਾਂਲਾਂਕਿ ਉਹਨਾਂ ਬਿਆਸ ਤੋਂ ਪਰ ਉਸ ਮਾਰੂ ਥਲ ਦਾ ਜ਼ਿਕਰ ਕੀਤਾ ਹੈ ਜੋ ਬਿਆਸ ਤੇ ਸਤਲੁਜ ਦੇ ਸੰਗਮ ਤੋਂ ਥੱਲੇ ਵਲ ਸੀ। ਇਹੋ ਉਹ ਅਸਥਾਨ ਸੀ ਜਿਥੇ ਸਿਕੰਦਰ ਦੀ ਫੌਜ ਨੂੰ ਇਹ ਗਲ ਦਸੀ ਗਈ ਕਿ ਗੰਗਾ ਰਾਈਡਸ ਅਤੇ ਪਰਾਸੀਆ ਦੇ ਬਾਦਸ਼ਾਹ ਨੇ ਮਿਲ ਕੇ ਉਸ ਦੇ ਟਾਕਰੇ ਲਈ ਬੜੀ ਭਾਰੀ ਫੌਜ ਇਕਠੀ ਕਰ ਲਈ ਹੈ, ਜਿਸ ਵਿਚ ੮੦ ਹਜ਼ਾਰ ਘੜ ਸਵਾਰ, ਦੋ ਲਖ ਪੈਦਲ, ਦੋ ਹਜ਼ਾਰ ਜੰਗੀ ਰਬ ਅਤੇ ਤਿੰਨ ਹਜ਼ਾਰ ਜੰਗੀ ਹਾਥੀ ਸ਼ਾਮਲ ਹਨ। ਉਹਨਾਂ ਨੇ ਭਾਰਤੀ ਬੇਬੀਲੋਨ ਪਾਲੀ ਬੋਥਰਾ ਦੇ ਜੰਗੀ ਵਸੀਲਿਆਂ, ਮਗਧ ਦੇ ਚੰਦਰਬੰਸੀ ਸਮਰਾਟ ਦੀ ਅਪਾਰ ਸ਼ਕਤੀ ਅਤੇ ਹਿੰਦੂਆਂ ਦੇ ਗੜ੍ਹ ਇੰਦਰ ਪੁਸਬ,ਹਸਤਨਾ ਪੁਰ ਅਤੇ ਮਥਰਾ ਦੀ ਫ਼ੌਜੀ ਸ਼ਕਤੀ ਬਾਰੇ ਵੀ ਸੁਣਿਆ। ਗੰਗਾ ਦੇ ਇਲਾਕੇ ਦੀ ਸ਼ਕਤੀ ਸੁਣ ਕੇ ਯੂਨਾਨੀ ਸਿਪਾਹੀਆਂ ਦੇ ਹੌਸਲੇ ਢਹਿ ਗਏ ਉਹਨਾਂ ਨੂੰ ਇਹ ਗਲ ਵੀ ਦਸੀ ਗਈ ਕਿ ਦਰਿਆ ਬਿਆਸ ਤੋਂ ਪਰੇ ਉਹਨਾਂ ਨੂੰ ਇਕ ਐਸੇ ਰੇਤਲੇ ਮਾਰੂ ਥਲ ਵਿਚ ਦੀ ਲੰਘਣਾ ਪਏਗਾ, ਜੋ ੧੧ ਦਿਨ ਦਾ ਸਫਰ ਹੈ।ਇਸ ਨਿਰਜੀਵ ਮਾਰੂ ਬਲ ਨੂੰ ਪਾਰ ਕਰ ਕੇ ਹੀ ਉਹ ਦਰਿਆ ਗੰਗਾ ਉਪਰ ਪੁਜਣਗੇ ਜਿਸ ਨੂੰ ਬੜਾ ਚੌੜਾ, ਡੂੰਘਾ, ਤੇ ਤੇਜ਼ ਵਗਣ ਵਾਲਾ ਦਸਿਆ ਗਿਆ ਸੀ। ਯੂਨਾਨੀ ਸਿਪਾਹੀਆਂ ਦਾ ਅਗੇ ਜਾਣ ਤੋਂ ਇਨਕਾਰ ਇਹੋ ਜਿਹੀਆਂ ਡਰੌਣੀਆਂ ਗੱਲਾਂ ਸੁਣ ਕੇ ਯੂਨਾਨੀ ਸਿਪਾਹੀਆਂ ਦੇ ਦਿਲ ਵਿਚ ਦਹਿਸ਼ਤ ਬੈਠ ਗਈ ਅਤੇ ਉਹਨਾਂ ਨੇ ਇਹ ਕਹਿ ਕੇ ਅਗੇ ਕੂਚ ਕਰਨ ਤੋਂ ਇਨਕਾਰ ਕਰ ਦਿਤਾ ਕਿ ਉਹ ਪਿਛਲੇ ਉਹਨਾਂ ਜੰਗਾਂ ਕਾਰਨ ਬਹੁਤ ਥਕ ਗਏ ਹਨ, ਜੋ ਉਹਨਾਂ ਨੂੰ ਕਤਨ ਇਲਾਕਿਆਂ ਵਿਚ ਆਪਣੇ ਵਤਨ ਤੋਂ ਐਡੀ ਦੂਰ ਆ ਕੇ ਲੜਨੇ ਪਏ ਹਨ। ਇਸ ਤੋਂ ਛੁਟ ਸਿਕੰਦਰ ਦੀ ਲਾਲਸਾ ਦਾ ਵੀ ਕੋਈ ਹਦ ਬੰਨ ਨਹੀਂ ਸੀ ਅਤੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਉਹਨਾਂ ਨੂੰ ਕਿਥੋਂ ਤੀਕ ਅਪੜਾਉਣਾ ਚਾਹੁੰਦਾ ਹੈ। |