ਸਿਕੰਦਰ ਵਲੋਂ ਪੋਰਸ ਦੀ ਬਹਾਲੀ
ਪੋਰਸ ਦਾ ਉੱਤਰ ਸੁਣ ਕੇ ਸਿਕੰਦਰ ਐਨਾ ਖੁਸ਼ ਹੋਇਆ ਕਿ ਉਸ ਨੇ ਪੋਰਸ ਨੂੰ ਆਪਣਾ ਨਿਕਟ ਵਰਤੀ ਮਿੱਤਰ ਬਣਾ ਲਿਆ ਅਤੇ ਨਾ ਕੇਵਲ ਉਸ ਨੂੰ ਉਸ ਦੇ ਤਖ਼ਤ ਉਤੇ ਹੀ ਬਹਾਲ ਰਖਿਆ ਸਗੋਂ ਉਸ ਦਾ ਰਾਜ ਵੀ ਵਾਪਸ ਮੋੜ ਦਿਤਾ ਅਤੇ ਉਸ ਦੇ ਪਹਿਲੇ ਰਾਜ ਵਿਚ ਬਹੁਤ ਸਾਰੇ ਇਲਾਕੇ ਦਾ ਹੋਰ ਵਾਧਾ ਵੀ ਕਰ ਦਿਤਾ। ਯੂਨਾਨੀ ਸਿਪਾਹੀਆਂ ਦਾ ਮਿਰਤਕ ਸੰਸਕਾਰ ਯੂਨਾਨ ਦੇ ਜਿਹੜੇ ਸੂਰਬੀਰ ਸਿਪਾਹੀ ਮੈਦਾਨਿ ਜੰਗ ਵਿਚ ਮਾਰੇ ਗਏ ਉਹਨਾਂ ਦਾ ਬੜੇ ਸ਼ਾਨਦਾਰ ਤਰੀਕੇ ਨਾਲ ਮਿਰਤਕ ਸੰਸਕਾਰ ਕੀਤਾ ਗਿਆ। ਇਸ ਫ਼ਤਹ ਦੀ ਯਾਦ ਵਿਚ ਦੇਵਤਿਆਂ ਨੂੰ ਵੱਡਮੁਲੀ ਬਲੀ ਦਿਤੀ ਗਈ ਫ਼ਤਹ ਦੀ ਯਾਦ ਵਿਚ ਵਸਾਏ ਗਏ ਸ਼ਹਿਤ ਇਸ ਜਿੱਤ ਦੀ ਯਾਦ ਮਨੌਣ ਲਈ ਦੋ ਨਵੇਂ ਸ਼ਹਿਰ ਵਸਾਏ ਗਏ। ਇਹਨਾਂ ਵਿਚੋਂ ਇਕ ਸ਼ਹਿਰ ਚਨਾਬ ਦੇ ਪੱਛਮੀ ਕਿਨਾਰੇ ਉਪਰ ਉਸ ਥਾਂ ਤੇ ਵਸਾਇਆ ਗਿਆ ਜਿਥੇ ਯੂਨਾਨੀ ਫੌਜ ਦਾ ਡੇਰਾ ਸੀ। ਇਸ ਸ਼ਹਿਰ ਦਾ ਨਾਮ ਸਿਕੰਦਰ ਨੇ ਯੂਸੇਫਾਲਸ ਰੱਖਿਆ। ਇਹ ਨਾਮ ਉਸ ਦੇ ਬੁਢੇ ਚਾਰਜਰ ਸਾਥੀ ਦੇ ਨਾਮ ਉਤੇ ਰਖਿਆ ਗਿਆ, ਜੋ ਉਸ ਦੀਆਂ ਸਭ ਜੰਗਾਂ ਵਿਚ ਸ਼ਾਮਲ ਸੀ। ਦੂਜਾ ਸ਼ਹਿਰ ਨੀਸ਼ੀਆ, ਮੈਦਾਨਿ ਜੰਗ ਦੇ ਪੂਰਬ ਵਲ ਵਸਾਇਆ ਸੀ। ਯੂਸੇਫਾਲਸ ਦੇ ਖੋਲਿਆਂ ਦਾ ਪਤਾ ਲਾਇਆ ਗਿਆ ਤੇ ਉਹ ਨਗਰ ਜਲਾਲ ਪੁਰ ਦੇ ਨੇੜੇ ਪਾਏ ਗਏ ਨੀਸ਼ੀਆ ਨਗਰ ਚਨਾਬ[1] ਪੂਰਬ ਵਲ ਉਸ ਅਸਥਾਨ ਉਤੇ ਸੀ ਜਿਥੇ ਅਜ ਕਲ ਮੂੰਗ ਦਾ ਨਗਰ ਅਬਾਦ ਹੈ ਜਿਹਲਮ ਤੇ ਚਨਾਬ ਵਿਚਲਾ ਦੇਸ ਆਪਣੀ ਫ਼ੌਜ ਨੂੰ ਥੋੜਾ ਚਿਰ ਅਰਾਮ ਕਰਾਉਣ ਅਤੇ ਉਪਰੋਕਤ ਦਸੇ ਹੋਏ ਨਵੇਂ ਸ਼ਹਿਰਾਂ ਦੀ ਉਸਾਰੀ ਦੀ ਨਿਗਰਾਨੀ ਕਰਨ ਲਈ ਕਰੇਟਰਸ ਨੂੰ ਨਿਯਤ ਕਰਨ ਮਗਰੋਂ ਸਿਕੰਦਰ ਨੇ ਜਿਹਲਮ ਅਤੇ ਚਨਾਬ ਵਿਚਲੇ ਉਸ ਸਾਰੇ ਦੇਸ ਦੀ ਪੜਤਾਲ ਕੀਤੀ, ਜੋ ਕੁਛ ਸਮਾ ਮਗਰੋਂ ਚਿਨਿਓਟ ਦੁਆਬ ਦੇ ਨਾਂ ਨਾਲ ਪ੍ਰਸਿਧ ਹੋਇਆ। ਇਸ ਇਲਾਕੇ ਬਾਰੇ ਯੂਨਾਨੀਆਂ ਨੇ ਲਿਖਿਆ ਹੈ ਕਿ ਇਹ ਇਲਾਕਾ ਚੌੜਾ ਮੈਦਾਨ ਅਤੇ ਬੜਾ ਮੰਦਰ ਸੀ। ਇਸ ਦੀ ਵਸੋਂ ਬੜੀ ਘਗ ਅਤੇ ਇਲਾਕਾ ਬੜਾ ਹੀ ਉਪਜਾਊ ਸੀ। ਏਰੀਅਨ ਲਿਖਦਾ ਹੈ ਕਿ ਇਸ ਦੁਆਬੇ ਵਿਚ ੩੭ ਸ਼ਹਿਰ ਵਸਦੇ ਸਨ ਅਤੇ ਇਹਨਾਂ ਵਿਚੋਂ ਸਭ ਤੋਂ ਛੋਟੇ ਸ਼ਹਿਰ ਦੀ ਵਸੋਂ ਪੰਜ ਹਜ਼ਾਰ ਸੀ। ਇਸ ਇਲਾਕੇ ਦੇ ਪਿੰਡਾਂ ਦੀ ਗਿਣਤੀ ਵੀ ਬਹੁਤ ਸਾਰੀ ਸੀ। ਇਹੋ ਇਤਿਹਾਸਕਾਰ ਅਗੇ ਜਾ ਕ ਲਿਖਦਾ ਹੈ ਕਿ ਸਿਕੰਦਰ ਨੇ ਇਕ ਤੀਸਰਾ ਸ਼ਹਿਰ ਚਨਾਬ (ਅਸੈਂਸ਼ਨੀਸ) ਦੇ ਕਿਨਾਰੇ ਆਬਾਦ ਕੀਤਾ ਸੀ। ਚਨਾਬ ਨੂੰ ਵਿਜਈ ਨੇ ਬੇੜੀਆਂ ' ਤੇ ਫੁਲੀਆਂ ਹੋਈਆਂ ਖੱਡਾਂ (ਮਸ਼ਕਾਂ) ਦੀ ਸਹਾਇਤਾ ਨਾਲ ਪਾਰ ਕੀਤਾ ਪੋਰਸ ਦੂਜਾ ਦਰਿਆ ਚਨਾਬ ਅਤੇ ਰਾਵੀ(ਹਾਈਡਰੇਟਸ)ਦੇ ਵਿਚਕਾਰਲੇ ਦੇਸ਼ ਉਤੇ ਇਕ ਐਸੇ ਰਾਜੇ ਦਾ ਰਾਜ ਸੀ, ਜਿਸ ਦਾ ਨਾਮ ਪੋਰਸ ਸੀ। |
ਇਹ ਪੋਰਸ ਆਪਣੇ ਸਿਰਨਾਵੇਂ ਪੋਰਸ ਨਾਲ ਸਦਾ ਲੜਦਾ ਰਹਿੰਦਾ ਸੀ। ਦੂਜੇ ਪੋਰਸ ਦੀ ਫਰਾਰੀ ਇਹ ਦੂਜਾ ਪੋਰਸ ਸਿਕੰਦਰ ਦੇ ਪਹੁੰਚਣ ਦੀ ਖਬਰ ਸੁਣ ਕੇ ਡਰਦਾ ਮਾਰਾ ਹਾਈਡਰੋਟਸ (ਰਾਵੀ) ਤੋਂ ਪਾਰ ਨਸ ਗਿਆ। ਵਿਜਈ ਨੇ ਉਸ ਦਾ ਸਾਰਾ ਇਲਾਕਾ ਕਬਜ਼ੇ ਵਿਚ ਕਰ ਕੇ ਪਹਿਲੇ ਪੋਰਸ ਨੂੰ ਬਖਸ਼ ਦਿਤਾ। ਸਿਕੰਦਰ ਦਾ ਲਾਹੌਰ ਪਾਸੋਂ ਰਾਵੀ ਪਾਰ ਕਰਨਾ ਉਸ ਨੇ ਦਰਿਆ ਹਾਈਡਰੋਟਸ (ਰਾਵੀ) ਨੂੰ - ਬਿਨਾ ਕਿਸੇ ਕਠਨਾਈ ਦੇ ਪਾਰ ਕਰ ਲਿਆ। ਮੇਜਰ ਰੇਨਲ ਦੇ ਕਥਨ ਅਨੁਸਾਰ (ਇਸ ਦੇ ਕਥਨ ਦੀ ਪ੍ਰੌਵਤਾ ਦੂਜੇ ਇਤਿਹਾਸਕਾਰਾਂ ਵੀ ਕੀਤੀ ਹੈ) ਸਿਕੰਦਰ ਨੇ ਦਰਿਆ ਰਾਵੀਂ ਨੂੰ ਉਸ ਅਸਥਾਨ ਦੇ ਨੇੜਿਉਂ ਪਾਰ ਕੀਤਾ ਸੀ ਜਿਥੇ ਕਿ ਅਜ ਕਲ ਲਾਹੌਰ ਦਾ ਸ਼ਹਿਰ ਵਸਿਆ ਹੋਇਆ ਹੈ। ਇਸ ਦਰਿਆ ਦੇ ਖੜੇ ਕਿਨਾਰੇ ਵਲ ਜਿਹੜਾ ਇਲਾਕਾ ਹੈ ਉਥੇ ਬੜੀ ਜ਼ਬਰਦਸਤ ਅਤੇ ਜੰਗਜੂ ਜਾਤੀ, ਕੈਥਾਈ[2] ਨਾਮੀ ਵਸਦੀ ਸੀ। ਕਾਥੀਆ ਦੀ ਰਾਜਧਾਨੀ ਸੰਘਾਲਾਂ ਜੋ ਰਿਆਸਤ ਅਜ ਕਲ ਕਾਫੀਆ ਅਖਵਾਉਂਦੀ ਹੈ ਤੇ ਜਿਸ ਦੀ ਰਾਜਧਾਨੀ ਸੰਘਾਲਾ ਹੈ, ਉਹ ਇਕ ਮਜ਼ਬੂਤ ਤੇ ਕਿਲੇਬੰਦ ਸ਼ਹਿਰ ਦਸਿਅ ਜਾਂਦਾ ਹੈ। ਸੰਘਾਲੇ ਦੀ ਅਸਥਿਤਵ ਰੇਨਲ ਲਿਖਦਾ ਹੈ ਕਿ ਸੰਘਾਲਾ ਲਾਹੌਰ ਦੇ ਦਖਣ ਪੱਛਮ ਵਲ ਤਿੰਨ ਦਿਨ ਦੇ ਫਾਸਲੇ ਉਪਰ ਸੀ। ਬਰਨਜ਼ ਨੇ ਪਤਾ ਲਾਇਆ ਹੈ ਕਿ ਸੰਘਾਲਾ ਪੰਜਾਬ ਦੀ ਅਜਕਲ ਦੀ ਰਾਜਧਾਨੀ ਦੇ ਪਾਸ ਹੀ ਦੱਖਣ ਪੂਰਬ ਵਲ ਨੂੰ ਹੈ। ਮਿਸਟਰ ਕਸਟ ਆਪਣੀ ਰਚਨਾ‘ਨੋਟਸ ਆਨ ਇੰਡੀਅਨ ਲਾਈਫ' ਵਿਚ ਲਿਖਦਾ ਹੈ ਇਸ ਸ਼ਹਿਰ ਦੇ ਅਸਥਿਤਵ ਦਾ ਕੁਛ ਪਤਾ ਨਹੀਂ ਲਗਦਾ, ਪਰ ਇਹ ਬਾਰੀ ਦੁਆਬ ਵਿਚ ਕਿਤੇ ਨਾ ਕਿਤੇ ਜ਼ਰੂਰ ਹੋਵੇਗਾ। ਵਿਲਫੋਰਡ ਨੇ ਇਹ ਸ਼ਨਾਖਤ ਕੱਢੀ ਹੈ ਕਿ ਉਹ ਸ਼ਹਿਰ ਗੁਰਦਾਸ ਪੁਰ ਜ਼ਿਲੇ ਦਾ ਨਗਰ ਕਲਾਨੌਰ ਹੈ। ਮੇਸਨ ਦਾ ਕਥਨ ਹੈ ਕਿ ਹੜਪੇ ਵਾਲੀ ਥਾਂ ਸੀ। ਜੋ ਕੁਛ ਵੀ ਹੋਵੇ . ਅਸਲ ਅਸਥਾਨ ਦਾ ਕੁਛ ਪਤਾ ਨਹੀਂ ਲਗਦਾ। ਇਹਨਾਂ ਗਲਾਂ ਦੇ ਬਾਵਜੂਦ ਮਿਸਟਰ ਬਾਰੰਟਨ ਆਪਣੀ ਰਚਨਾ “ਲਾਹੌਰ ਦੀਆਂ ਪੁਰਾਤਨ ਯਾਦਗਾਰਾਂ' ਵਿਚ ਲਿਖਦਾ ਹੈ ਕਿ “ਸਿਕੰਦਰ ਨੇ ਦਰਿਆ ਰਾਵੀ ਲਾਹੌਰ ਦੇ ਨੇੜਿਉਂ ਪਾਰ ਕੀਤਾ। ਸੰਭਵਤਾ ਉਸ ਥਾਂ ਤੋਂ ਜਿਥੇ ਅਜ ਕਲ ਦਾ ਸ਼ਹਿਰ ਵਸਦਾ ਹੈ।” ਪੰਜਾਬ ਦੀਆਂ ਜਾਤੀਆ ਦਾ ਸਿਕੰਦਰ ਵਿਰੁਧ ਗਠ ਜੋੜ ਕਾਬੀਆਨਾਂ, ਮਾਲੀਆਂ ਅਥਵਾ ਮੁਲਤਾਨੀਆਂ (ਹਿੰਦੂਆਂ ਦੇ ਮਾਲਿਸਥਾਨੀਆਂ) ਅਤੇ ਔਕਸੀ ਡਰਾਕਾਂ (ਅਜ ਕਲ ਦੇ ਊਚ ਦੇ ਲੋਕਾਂ ਨੇ ਮਿਲ ਕੇ ਸਿਕੰਦਰ ਵਿਰੁਧ ਗਠਜੋੜ ਬਣਾ ਲਿਆ। ਇਹ ਤਿੰਨੇ ਹੀ ਜਾਤੀਆਂ ਬੜੀਆਂ ਜੰਗਜੂ ਸੂਰਬੀਰ ਅਤੇ ਜੰਗ ਦੀਆਂ ਪ੍ਰੇਮੀ ਸਨ ਇਹਨਾਂ ਦੀ ਵਰਿਆਮਗੀ ਦੀ ਪ੍ਰਸਿਧਤਾ ਹੀ ਸੀ ਜਿਸ ਨੇ ਸਿਕੰਦਰ ਨੂੰ ਇਹਨਾਂ ਦੇ ਹਰਾਉਣ ਵਲ ਸਾਰਾ ਧਿਆਨ ਲਾਉਣ ਦੀ ਪਰੇਰਨਾ |
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/87
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ