ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੨)

ਸ਼ਹਿਜੇ ਹੀ ਹਥਿਆਰ ਸੁਟਣਾ ਪਰਵਾਨ ਨਾ ਕੀਤਾ। ਉਸ ਨੇ ਆਪਣੇ

ਦੇਸ਼ ਦੀ ਤੇ ਕੌਮ ਦੀ ਸੁਤੰਰਤਾ ਨੂੰ ਬਚਾਈ ਰਖਣ ਦਾ ਦਰਿੜ ਸੰਕਲਪ ਧਾਰ ਲਿਆ। ਮਕਦੂਨਵੀ ਵਿਜਈ ਨੇ ਉਸ ਪਾਸੋਂ ਖਰਾਜ ਦੀ ਮੰਗ ਕਰਨ ਲਈ ਜੋ ਦੂਤ ਭੋਜਿਆ ਅਤੇ ਸਰਹਦ ਉਤੇ ਮੁਲਾਕਾਤ ਕਰਕੇ ਬੀਨ ਮੰਣ ਦੀ ਜੋ ਮੰਗ ਕੀਤੀ ਇਸ ਦੇ ਉਤਰ ਵਿਚ ਕਰਟੀਅਸ ਦੇ ਕਥਨ ਅਨੁਸਾਰ ਪੋਰਸ ਨੇ ਇਹ ਆਖਿਆ “ਮੈਂ ਸਿਕੰਦਰ ਨਾਲ ਸਰਹਦ ਉਪਰ ਅਵਸ਼ ਮੁਲਾਕਾਤ ਕਰਾਂਗਾ ਪਰ ਇਹ ਮੁਲਾਕਾਤ ਬਤੌਰ ਈਨ ਮੰਨਣ ਵਾਲੇ ਰਾਜੇ ਦੇ ਨਹੀਂ ਹੋਵੇਗੀ ਸਗੋਂ ਜੰਗੀ ਟਾਕਰਾ ਹੋਵੇਗਾ; ਕਿਉਂਕਿ ਇਹੋ ਇਕ ਢੰਗ ਹੈ ਜਿਸ ਨਾਲ ਰਾਜਾਂ ਦੀ ਕਿਸਮਤ ਦੇ ਫ਼ੈਸਲੇ ਹੁੰਦੇ ਹਨ। ਟੈਕਸਿਲਾ ਵਿਚ ਰਖਿਆ ਜਾਣ ਵਾਲਾ ਮਕਦੂਨਵੀ ਸਿਪਾਹੀਆਂ ਦਾ ਦਸਤਾ ਅਤੇ ਉਸ ਸੂਬੇ ਦਾ ਹੋਣ ਵਾਲਾ ਗਵਰਨਰ ਫਿਲਪ ਨਿਯਤ ਕਰ ਕੇ ਸਿਕੰਦਰ ਜਿਹਲਮ ਦੇ ਪੂਰਬੀ ਕਿਨਾਰੇ ਵਲ ਅਗੇ ਵਧਿਆ, ਕਿਉਂਕਿ ਸਿਕੰਦਰ ਨੂੰ ਖਬਰ ਮਿਲੀ ਸੀ ਕਿ ਉਸ ਥਾਂ ਉਪਰ ਪੋਰਸ ਤੇ ਉਸ ਦੀ ਫੌਜ ਦਰਿਆਈ ਰਸਤਾ ਰੋਕੀ ਖੜੀ ਹੈ। ਇਸ ਲੜਾਈ ਲਈ ਪੋਰਸ ਨੇ ਜਿਹੜੀ ਫੌਜ ਮੈਦਾਨ ਵਿਚ ਲਿਆਂਦਾ ਉਸ ਵਿਚ ਸਟਰਾਬੋ ਦੇ ਕਥਨ ਅਨੁਸਾਰ ੩੦ ਹਜ਼ਾਰ ਪੈਦਲ ੭ ਹਜ਼ਾਰ ਘੋੜ ਚੜੇ, ੩੦੦ ਹਥਿਆਰ ਬੰਦ ਰਬ ਅਤੇ ਦੋ ਸੌ ਜੰਗੀ ਹਾਥੀ ਸਨ। ਇਹ ਦੇਵ ਕਦ ਵਡੇ ਵਡੇ ਜਾਨਵਰ ਜੋ ਉੱਚੇ ਮੁਨਾਰਿਆਂ ਸਮਾਨ ਦਿਸਦੇ ਸਨ, ਸਾਹਮਣੇ ਦੇ ਕਿਨਾਰੇ ਇਕ ਕਤਾਰ ਵਿਚ ਖੜੇ ਕੀਤੇ ਗਏ ਸਨ।

ਸਿਕੰਦਰ ਤੇ ਪੋਰਸ ਦੀ ਜੰਗ

ਸਿਕੰਦਰ ਦੇ ਇਤਿਹਾਸਕਾਰ ਪਲੂਟਰਚ (Plutarch) ਨੇ ਇਸ ਇਤਿਹਾਸਕ ਜੰਗ ਦਾ ਭਰੋਸੇ ਯੋਗ ਤੇ ਵਿਸਥਾਰ ਸਹਿਤ ਹਾਲ ਸਿਕੰਦਰ ਦੇ ਆਪਣੇ ਲਿਖੇ ਖਤਾਂ ਦੇ ਅਧਾਰ ਉਤੇ ਲਿਖਿਆ ਹੈ। ਉਹ ਲਿਖਦਾ ਹੈ—ਯੂਨਾਨੀ ਫੌਜ ਅਟਕ ਤੋਂ ਜਲਾਲ ਪੁਰ ਜਾਣ ਵਾਲੀ ਜਰਨੈਲੀ ਸੜਕ ਦੇ ਨਾਲ ਨਾਲ ਅਗੇ ਵਧੀ। ਇਹ ਉਹ ਸਮਾਂ ਸੀ ਜਦੋਂ ਬੜੇ ਜ਼ੋਰ ਦੀਆਂ ਬਾਰਸ਼ਾਂ ਹੋ ਰਹੀਆਂ ਸਨ ਅਤੇ ਪਹਾੜੀ ਚੋਟੀਆਂ ਦੀ ਬਰਫ਼ ਪਿਘਲਨ ਕਰ ਕੇ ਦਰਿਆਵਾਂ ਵਿਚ ਬੜੇ ਜ਼ੋਰ ਦੇ ਹੜ ਆਏ ਹੋਏ ਸਨ। ਇਹ ਦੇਖ ਕੇ ਕਿ ਦਰਿਆ ਵਿਚ ਬੜਾ ਹੜ ਆਇਆ ਹੋਇਆ ਹੈ ਸਿਕੰਦਰ ਨੇ ਸਿੰਧ ਉਪਰਲੀਆਂ ਬੇੜੀਆਂ ਨੂੰ ਤੋੜ ਕੇ ਖੁਸ਼ਕੀ ਦੇ ਰਸਤੇ ਦਰਿਆ ਜਿਹਲਮ ਤੀਕ ਪੁਚਾਇਆ। ਇਸ ਸਾਰੇ ਸਮੇਂ ਦੇ ਵਿਚਕਾਰ ਉਹ ਪੋਰਸ ਨੂੰ ਧੋਖਾ ਦੇਣ ਲਈ ਆਪਣੀਆਂ ਫੌਜਾਂ ਦੀ ਲਗਾਤਾਰ ਨੁਮਾਇਸ਼ ਤੇ ਤਿਆਰੀ ਕਰਦਾ ਰਿਹਾ ਤਾਂ ਜੁ ਪੋਰਸ ਇਹੋ ਸਮਝਦਾ ਰਹੇ ਕਿ ਉਹ ਨਾ ਤੇ ਸਿੰਧ ਨੂੰ ਪਾਰ ਕਰਨਾ ਚਾਹੁੰਦਾ ਹੈ ਤੇ ਨਾ ਹੀ ਸਿੰਧ ਪਾਰ ਕਰਨ ਦੇ ਉਸ ਪਾਸ ਵਸੀਲੇ ਹੀ ਹਨ। ਪੋਰਸ ਨੇ ਦਰਿਆਂ ਦੇ ਸਭ ਲਾਂਘਿਆਂ ਉਪਰ ਜ਼ਬਰਦਸਤ ਪਹਿਰੇ ਲਾ ਦਿਤੇ।

ਸਿਕੰਦਰ ਦੇ ਫੌਜੀ ਹਥਕੰਡੇ

ਸਿਕੰਦਰ ਨੇ ਵੈਰੀ ਦੇ ਦਲਾਂ ਵਿਚ ਇਹ ਖਬਰ ਵੀ ਫੈਲਾ ਦਿਤੀ ਕਿ ਉਸ ਨੇ ਬਰਸਾਤ ਦੇ ਖਤਮ ਹੋਣ ਤੀਕ ਹਮਲਾ ਕਰਨ ਦਾ ਇਰਾਦਾ ਮੁਲਤਵੀ ਕਰ ਦਿਤਾ ਹੈ। ਇਹਨਾਂ ਹਥ ਕੰਡਿਆਂ ਤੋਂ ਧੋਖਾ ਖਾ ਕੇ ਪੋਰਸ ਨੇ ਆਪਣੀਆਂ ਨਿਗਰਾਨੀਆਂ ਢਿੱਲੀਆਂ ਕਰ ਦਿਤੀਆਂ। ਸਿਕੰਦਰ ਨੇ ਹਨੇਰੀਆਂ ਰਾਤਾਂ ਦਾ ਲਾਭ ਉਠਾ ਕੇ ਦਰਿਆ ਨੂੰ ਉਸ ਅਸਥਾਨ ਤੋਂ ਪਾਰ ਕਰ ਲਿਆ ਜੋ ਅਜ ਕਲ ਚੇਲਿਆ ਵਾਲੇ ਦੇ

ਮੈਦਾਨਿ ਜੰਗ ਤੋਂ ੧੪ ਮੀਲ ਪਛਮ ਵਲ ਨੂੰ ਅਤੇ ਨਗਰ ਜਿਹਲਮ[1]

ਤੋਂ ੩੦ ਮੀਲ ਦਖਣ ਪੱਛਮ ਵਿਚ ਹੈ। ਜਦ ਪੋਰਸ ਨੂੰ ਇਸ ਫੌਜੀ ਨਕਲ ਹਰਕਤ ਦਾ ਪਤਾ ਲਗਾ ਤਦ ਉਸ ਨੇ ਆਪਣੇ ਬੇਟੇ ਨੂੰ ਇਕ ਤਕੜੀ ਫੌਜ ਦੇ ਕੇ ਹਮਲਾਆਵਰ ਦਾ ਰਸਤਾ ਰੋਕਣ ਦਾ ਹੁਕਮ ਦਿਤਾ ਪਰ ਨੌਜਵਾਨ ਸ਼ਾਹਸ਼ਾਦੇ ਦੇ ਨਿਯਤ ਅਸਥਾਨ ਉਪਰ ਪਹੁੰਚਣ ਤੋਂ ਪਹਿਲੇ ਹੀ ਸਿਕੰਦਰ ਆਪਣੀ ਸਾਰੀ ਫੌਜ ਨੂੰ ਸਹੀ ਸਲਾਮਤ ਦਰਿਆ ਪਾਰ ਕਰਨ ਵਿਚ ਸਫਲ ਹੋ ਚੁਕਾ ਸੀ। ਉਸ ਦੀਆਂ ਸਾਰੀਆਂ ਫੌਜਾਂ ਪੂਰਬੀ ਕਿਨਾਰੇ ਉਪਰ ਉਤਰ ਚੁਕੀਆਂ ਸਨ।

ਜੰਗ ਵਿਚ ਪੋਰਸ ਦੇ ਪੁੱਤਰ ਦਾ ਕਤਲ

ਸਿਕੰਦਰ ਨੇ ਆਪਣੀ ਘੁੜ ਸਵਾਰ ਫੌਜ ਨਾਲ ਹਿੰਦੀ ਫੌਜ ਉਤੇ ਤੂਰਤ ਫੁਰਤ ਹਮਲਾ ਕਰ ਦਿਤਾ ਅਤੇ ਹਿੰਦੀ ਫੌਜ ਨੂੰ ਹਾਰ ਦਿਤੀ। ਜੰਗ ਵਿਚ ਪੋਰਸ ਦਾ ਬੇਟਾ ਕਤਲ ਹੋ ਗਿਆ ਅਤੇ ਉਸ ਦੇ ਨਾਲ ੪੦੦ ਹੋਰ ਜਵਾਨ ਵੀ ਜੰਗ ਵਿਚ ਮਾਰੇ ਗਏ।

ਘਲੂ ਘਾਰਾ

ਆਪਣੇ ਸੂਰਬੀਰ ਪੁਤਰ ਦੀ ਮੌਤ ਦਾ ਪੋਰਸ ਦੇ ਦਿਲ ਉਤੇ ਬੜਾ ਡੂੰਘਾ ਪ੍ਰਭਾਵ ਪਿਆ। ਉਹ ਆਪਣੀ ਫੌਜ ਲੈ ਕੇ ਯੂਨਾਨੀ ਫੌਜ ਦੇ ਟਾਕਰੇ ਉਤੇ ਨਿਕਲਿਆ | ਦੋਵਾਂ ਫੌਜਾਂ ਵਿਚਕਾਰ ਬੜਾ ਘਮਸਾਨ ਦਾ ਜੰਗ ਮਚਿਆ।

ਪੋਰਸ ਦੀ ਹਾਰ

ਇਸ ਘਲ ਘਾਰੇ ਵਿਚ ਹਿੰਦੀ ਫੋਜਾਂ ਨੂੰ ਪਰਨ ਹਾਰ ਹੋਈ ਏਰੀਅਨ ਦੇ ਕਥਨ ਅਨੁਸਾਰ ਹਿੰਦੀ ਫੌਜ ਦੇ ੨੦ ਹਜ਼ਾਰ ਪੈਦਲ ਅਤੇ ੩ ਹਜ਼ਾਰ ਘੋੜ ਚੜੇ ਜਵਾਨ ਜੰਗ ਵਿਚ ਮਾਰੇ ਗਏ। ਉਹਨਾਂ ਦੇ ਸਾਰੇ ਰਥ ਤਬਾਹ ਹੋ ਗਏ। ਹਾਥੀ ਜਾਂ ਤੇ ਮਾਰੇ ਗਏ ਜਾਂ ਫਟੜ ਹੋ ਕੇ ਨਸ ਗਏ। ਰਣ-ਤਤੇ ਵਿਚ ਪੋਰਸ ਆਪ ਵੀ ਬੁਰੀ ਤਰ੍ਹਾਂ ਫ਼ਟੜ ਹੋਇਆ। ਦਸਿਆ ਜਾਂਦਾ ਹੈ ਕਿ ਪੋਰਸ ਬੜਾ ਪਰਤਾਪੀ ਤੇ ਦਰਸ਼ਨੀ ਜਵਾਨ ਸੀ। ਉਸ ਦਾ ਕਦ ੭ ਫੁਟ ੬ ਇੰਚ ਸੀ, ਸਰੀਰ ਦਾ ਹਠੀਲਾ ਤੇ ਸੁਭਾ ਦਾ ਹਸਮੁਖ ਤੇ ਮਿਲਨਸਾਰ ਸੀ।

ਦੋਹਾਂ ਬਾਦਸ਼ਾਹਾਂ ਦੀ ਮੁਲਾਕਾਤ

ਹਾਰੇ ਹੋਏ ਬਾਦਸ਼ਾਹ ਨੂੰ ਉਸ ਦੀ ਪਦਵੀ ਦੇ ਅਨੁਸਾਰ ਯੋਗ ਇਜ਼ਤ ਤੇ ਮਾਣ ਨਾਲ ਉਸ ਦੇ ਤੰਬੂ ਵਿਚ ਲਿਆਵਨ ਲਈ ਸਿਕੰਦਰ ਨੇ ਆਪਣੇ ਨਿਕਟਵਰਤੀ ਮੀਰੋ (Meroe) ਨੂੰ ਵਸ਼ੇਸ਼ ਤੌਰ ਉਤੇ ਭੇਜਿਆ। ਜਦ ਭਾਰਤੀ ਬਾਦਸ਼ਾਹ ਸ਼ਾਹੀ ਤੰਬੂ ਦੇ ਪਾਸ ਅਪੜਿਆ ਤਦ ਸਿਕੰਦਰ ਆਪਣੇ ਵਡੇ ਵਡੇ ਅਫਸਰਾਂ ਸਮੇਤ ਸਵਾਗਤ ਲਈ ਅਗੇ ਵਧਿਆ। ਹਿੰਦੀ ਬਾਦਸ਼ਾਹ ਦੀ ਸ਼ਾਨ ਸ਼ੌਕਤ ਤੇ ਜਲਾਲ ਦਾ ਸਿਕੰਦਰ ਉਤੇ ਬੜਾ ਪ੍ਰਭਾਵ ਪਿਆ। ਉਸ ਦੀ ਸੁਭਾਵਕ ਵਡਿਆਈ ਤੇ ਸ਼ਾਨ ਇਸ ਹਾਰ ਤੇ ਤਬਾਹੀ ਸਮੇਂ ਵੀ ਬਰਾਬਰ ਕਾਇਮ ਸੀ। ਸਿਕੰਦਰ ਨੇ ਪ੍ਰਾਜਿਤ ਬਾਦਸ਼ਾਹ ਪਾਸੋਂ ਪੁੱਛ ਕੀਤੀ ਕਿ ਉਹ ਕੀ ਚਾਹੁੰਦਾ ਹੈ ਕਿ ਉਹ (ਸਿਕੰਦਰ) ਉਸ (ਪੋਰਸ) ਨਾਲ ਕਿਹੋ ਜਿਹਾ ਵਰਤਾ ਕਰੇ? ਪੋਰਸ ਨੇ ਉਤਰ ਦਿਤਾ—“ਮੇਰੇ ਨਾਲ ਸਲੂਕ; ਜਿਵੇਂ ਇਕ ਬਾਦਸ਼ਾਹ ਨਾਲ ਹੋਣਾ ਚਾਹੀਦਾ ਹੈ। ਸਿਕੰਦਰ ਨੇ ਮੁਸਕਰਾਉਂਦੇ ਹੋਏ ਆਖਿਆ-“ਇਹ ਗਲ ਤੇ ਮੈਂ ਆਪਣੇ ਲਾਭ ਹਿਤ ਕਰਾਂਗਾ ਈ, ਤੁਸੀਂ ਮੈਨੂੰ ਇਹ ਦਸੋ ਮੈਂ ਤੁਹਾਡੇ ਲਈ ਕੀ ਕੁਛ ਕਰਾਂ?” “ਮੇਰੀਆਂ ਸਭ ਇਛਾਵਾਂ ਮੇਰੇ ਪਹਿਲੇ ਉਤਰ ਵਿਚ ਆ ਜਾਂਦੀਆਂ

ਹਨ—ਹਿੰਦੀ ਸ਼ਹਿਨ ਸ਼ਾਹ ਨੇ ਉੱਤਰ ਦਿਤਾ।

  1. ਹੰਟਰ ਲਿਖਤ ‘ਇੰਡੀਅਨ ਐਂਪਾਇਰ ਐਡੀਸ਼ਨ ੧੮੮੬ ਸਫਾ ੧੬੪