ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੧)

ਨਾਲ ਹੋਰ ਕਈ ਨਵੇਂ ਇਲਾਕੇ ਸ਼ਾਮਲ ਕਰ ਦਿਤੇ ਜਿਸ ਨਾਲ ਉਸ

ਦੇ ਰਾਜ ਭਾਗ ਵਿਚ ਬੜਾ ਵਾਧਾ ਹੋਇਆ। ਇਸ ਦੇ ਮਗਰੋਂ ਸਿਕੰਦਰ ਨੇ ਜੋ ਮਾਰਚ ਸਿੰਧ ਵਲ ਕੀਤਾ ਉਸ ਵਿਚ ਟੈਕਸੀਲਸ ਅਤੇ ਭਾਰਤ ਦੂਜੇ ਰਾਜੇ ਵੀ ਉਸ ਦੇ ਨਾਲ ਸਨ, ਜਿਨ੍ਹਾਂ ਨੇ ਸਿਕੰਦਰ ਦੇ ਹੁਕਮਾਂ ਦੀ ਬੜੀ ਵਫਾਦਾਰੀ ਨਾਲ ਪਾਲਣਾ ਕੀਤੀ।

ਪੈਨਸੀਲੋਟੀ ਦੇ ਬਾਦਸ਼ਾਹ ਦੀ ਹਾਰ ਤੇ ਮੌਤ

ਪੈਨਸੀਟੀ ਦੇ ਬਾਦਸ਼ਾਹ ਐਸਟਿਸ ਨੇ ਸਿਕੰਦਰ ਦਾ ਡਟ ਕੇ ਟਾਕਰਾ ਕੀਤਾ ਪਰ ਹਾਰ ਗਿਆ। ਉਸ ਨੂੰ ਗਿਰਫਤਾਰ ਕਰ ਕੇ ਕਤਲ ਕੀਤਾ ਗਿਆ ਤੇ ਉਸ ਦਾ ਸਾਰਾ ਦੇਸ ਵੀ ਫਤਹ ਕਰ ਲਿਆ ਗਿਆ ਭਾਵੇਂ ਇਸ ਦੇਸ ਨੂੰ ਫਤਹ ਕਰਨ ਲਈ ਬੜੀ ਭਿਆਣਕ ਜੰਗ ਲੜਨੀ ਪਈ। ਇਹ ਲੜਾਈ ਪੂਰਾ ਇਕ ਮਹੀਨਾ ਜਾਰੀ ਰਹੀ। ਦਰਿਆ ਸਿੰਧ ਉਪਰ ਪੁਜਣ ਮਗਰੋਂ ਸਿਕੰਦਰ ਉਸ ਘਣੇ ਜੰਗਲ ਵਿਚ ਪੁਜਾ ਜੋ ਉਸ ਦੇ ਕਿਨਾਰਿਆਂ ਉਪਰ ਉਗ ਆਇਆ ਸੀ। ਇਸ ਜੰਗਲ ਵਿਚੋਂ ਬਹੁਤ ਸਾਰੀ ਲਕੜੀ ਕਰ ਕੇ ਉਸ ਨਾਲ ਦੋ ਵੱਡੇ ਜਹਾਜ਼ ਤਿਆਰ ਕੀਤੇ ਗਏ। ਹਰ ਇਕ ਜਹਾਜ ੩੦ ਚਪੂਆਂ ਨਾਲ ਚਲਦਾ ਸੀ। ਇਸ ਤੋਂ ਛੁੱਟ ਸਾਮਾਨ ਤੇ ਰਸਦ ਢੋਣ ਲਈ ਕਈ ਬਜੁੜੇ ਵੀ ਤਿਆਰ ਕੀਤੇ ਗਏ। ਇਸ ਅਸਥਾਨ ਉਤੇ ਸਿਕੰਦਰ ਦੀ ਫੌਜ ਨੇ ਪੂਰੇ ਤੀਹ ਦਿਨ ਤੀਕ ਡੇਰਾ ਕੀਤਾ। ਇਹਨਾਂ ਤੀਹਾਂ ਦਿਨਾਂ ਵਿਚ ਉਹ ਲੋਕ ਮਨ ਪਰਚਾਵੇ ਲਈ ਦੇਵਤਿਆਂ ਦੀ ਪੂਜਾ ਪਾਠ ਅਤੇ ਕਸਰਤ ਵਿਚ ਰੁਝੇ ਰਹੇ। ਹੇਫਾਸ਼ਨ ਅਤੇ ਪਰਡਿਕਾਸ ਹੁਣ ਤੀਕ ਬੇੜੀਆਂ ਦਾ ਪੁਲ ਵੀ ਤਿਆਰ ਕਰ ਚੁਕੇ ਸਨ, ਜਿਨ੍ਹਾਂ ਨੂੰ ਇਸ ਮਤਲਬ ਲਈ ਪਹਿਲੇ ਹੀ ਨਿਯਤ ਕੀਤਾ ਜਾ ਚੁਕਾ ਸੀ।

ਮਕਦੂਨੀ ਫੌਜ ਦਾ ਅਟਕ ਤੋਂ ਸਿੰਧ ਪਾਰ ਕਰਨਾ-੩੨੭ ਪੂਰਵ ਈਸਵੀ

ਦੇਵੀ ਦੇਵਤਿਆਂ ਦੀ ਕੁਰਬਾਨੀ ਦੇਣ ਮਗਰੋਂ ਫੌਜ ਦਰਿਆ ਦੇ ਪਾਰ ਉਤਾਰੀ ਗਈ। ਇਹ ਘਟਣਾ ਮਈ ੩੨੭, ਪੂਰਵ ਈਸਾ ਦੀ ਹੈ। ਫੌਜ ਉਤਾਰਨ ਸਮੇਂ ਨਾ ਤੇ ਕੋਈ ਟਾਕਰਾ ਹੋਇਆ ਅਤੇ ਨਾ ਹੀ ਕਿਸੇ ਧਿਰ ਨੂੰ ਕੋਈ ਨੁਕਸਾਨ ਹੀ ਪੂਜਾ। ਸਿਕੰਦਰ ਦੀ ਕਮਾਨ ਹੇਠ ਜਿਹੜੀ ਫੌਜ ਸਿੰਧ ਤੋਂ ਪਾਰ ਹੋਈ ਉਸ ਦੀ ਗਿਣਤ ੧,੩੫,੦੦੦ ਸੀ। ਇਸ ਵਿਚ ੧੫੦੦੦ ਘੋੜ ਚੜੇ ਅੰਬੀਸਾਰਾ ਸਰਦਾਰ ਦੇ ਮਾਤਹਿਤ ਵੀ ਸਨ ਜੋ ਪੱਛਮੀ ਸਿੰਧ ਦੀਆਂ ਪਹਾੜੀਆਂ ਵਿਚੋਂ ਮਦਦ ਲਈ ਪਜਾ ਸੀ ਅਤੇ ੫੦੦੦ ਹਿੰਦੀ ਇਮਦਾਦੀ ਫ਼ੌਜ ਵੀ ਸ਼ਾਮਲ ਸੀ ਜੋ ਟੈਕਸਿਲਾ ਦੇ ਮੋਢੀ ਸਰਦਾਰਾਂ ਦੀ ਕਮਾਨ ਹੇਠ ਸੀ। ਮਕਦੂਨਵੀ ਫੌਜ ਨੇ ਸਿੰਧ ਨੂੰ ਅਟਕ ਦੇ ਉਸੇ ਅਸਥਾਨ ਤੋਂ ਪਾਰ ਕੀਤਾ ਜਿਥੇ ਪਿਛੋਂ ਅਕਬਰ ਨੇ ਪੇਸੇ ਨਾਮ ਦਾ ਉਹ ਕਿਲਾ ਸਥਾਪਨ ਕੀਤਾ, ਜੋ ਇਸ ਦਰਿਆਈ ਰਸਤੇ ਦੀ ਨਿਗਰਾਨੀ ਕਰਦਾ ਹੈ ।

ਦੇਵਤਿਆਂ ਨੂੰ ਕੁਰਬਾਨੀ

ਜਦ ਸਾਰੀ ਫੌਜ ਸਹੀ ਸਲਾਮਤ ਦੂਜੇ ਕੰਢੇ ਉਪਰ ਪੁਜ ਗਈ ਤਦ ਸਿਕੰਦਰ ਨੇ ਆਪਣੇ ਦਸਤੂਰ ਮੂਜਬ ਸਭ ਤੋਂ ਪਹਿਲਾ ਕੰਮ ਜੋ ਕੀਤਾ ਉਹ ਸੀ ਜੰਗ ਤੇ ਵਿਜੇ ਦੇ ਦੇਵਤਿਆਂ ਨੂੰ ਕੁਰਬਾਨੀ ਦੇਣਾ। ਕੁਰਬਾਨੀ ਮਗਰੋਂ ਜੰਗੀ ਖੇਡਾਂ ਆਦਕ ਵੀ ਹੋਈਆਂ।

ਪੰਜਾਬ ਵਿਚ ਤਿੰਨ ਵੱਡੀਆਂ ਬਾਦਸ਼ਾਹੀਆਂ

ਸਿਕੰਦਰ ਦੇ ਹਮਲੇ ਸਮੇਂ ਸਿੰਧ ਦੇ ਪੂਰਬੀ ਦੇਸਾਂ ਉਪਰ ਤਿੰਨ

ਹਿੰਦੂ ਬਾਦਸ਼ਾਹਾਂ ਦਾ ਰਾਜ ਸੀ। ਪਹਿਲਾ ਰਾਜ ਸੀ ਟੈਕਸਿਲਾ ਦਾ, ਜੋ ਸਿੰਧ ਤੇ ਜਿਹਲਮ ਵਿਚਕਾਰ ਸੀ। ਦੂਜੀ ਬਾਦਸ਼ਾਹਤ ਸੀ ਪੋਰਸ ਦੀ, ਜਿਸ ਨੂੰ ਸੰਸਕ੍ਰਿਤ ਵਿਚ ਪਾਨਰਾਵਾਂ ਤੇ ਸਿਕੰਦਰ ਨਾਮੇ ਵਿਚ ਈਰਾਨੀਆਂ ਨੇ ਫਰ ਕਰ ਕੇ ਲਿਖਿਆ ਹੈ। ਇਹ ਰਾਜ ਜਿਹਲਮ ਤੋਂ ਚਨਾਬ (ਅਸੈਂਸਿਨਜ਼) ਤੀਕ ਫ਼ੈਲਿਆ ਹੋਇਆ ਸੀ ਅਤੇ ਤੀਜਾ ਰਾਜ ਅਬੀਸਾਰਸ ਦਾ ਸੀ ਜੋ ਬਹੁਤ ਕਰ ਕੇ ਪਹਾੜਾਂ ਵਿਚ ਹੀ ਸੀ ਇਹ ਸਾਰੇ ਰਾਜੇ ਮਗਧ ਦੇ ਚਕਰਵਰਤੀ ਮਹਾਰਾਜੇ ਦੇ ਅਧੀਨ ਸਨ। ਮਗਧ ਦਾ ਰਾਜ ਦਰਿਆ ਗੰਗਾ ਦੇ ਦਖਣੀ ਕਿਨਾਰੇ ਉਪਰ ਸੀ। ਉਸ ਮਹਾਰਾਜੇ ਦਾ ਨਾਮ ਸੀ ਚੰਦਰ ਗੁਪਤ, ਜਿਸ ਨੂੰ ਯੂਨਾਨੀਆਂ ਨੇ ਸੰਡਰਾਕੋਟਸ ਲਿਖਿਆ ਹੈ। ਇਸ ਨੂੰ ਮਗਧ ਦੇ ਤਖਤ ਉਪਰ ਚਣਕ ਨਾਮੀ ਗੁਸੈਲ ਤੇ ਹੱਠੀ ਬਰਾਹਮਣ ਨੇ ਰਾਜਾ ਨੰਦ ਨੂੰ ਕਤਲ ਕਰਨ ਮਗਰੋਂ ਬਠਾਇਆ। ਰਾਜਾ ਨੰਦ ਬਿਹਾਰ ਦੇ ਉਹਨਾਂ ਰਾਜਿਆਂ ਦੇ ਪਰਿਵਾਰ ਵਿਚੋਂ ਅੰਤਮ ਰਾਜਾ ਸੀ ਜਿਨ੍ਹਾਂ ਨੇ ਢੇਰ ਚਿਰ ਤੀਕ ਮਗਧ ਦੇ ਰਾਜ ਉਪਰ ਰਾਜ ਕੀਤਾ।

ਟੈਕਸਿਲਾ ਰਾਜਧਾਨੀ

ਅੰਤ ਕੂਚ ਕਰਦਾ ਹੋਇਆ ਸਿਕੰਦਰ, ਟੈਕਸਿਲਾ ਦੇ ਅਸਥਾਨ ਉਪਰ ਪੂਜਾ। ਇਹ ਟੈਕਸਿਲਾ ਦੇ ਰਾਜੇ ਦੀ ਰਾਜਧਾਨੀ ਸੀ ਅਤੇ ਉਸ ਸਮੇਂ ਸਿੰਧ ਤੇ ਜਿਹਲਮ ਵਿਚਕਾਰ ਦਾ ਬੜਾ ਮਾਲਦਾਰ ਤੇ ਘੁਗ ਵਸੋਂ ਵਾਲਾ ਸ਼ਹਿਰ ਮੰਨਿਆ ਜਾਂਦਾ ਸੀ।ਟੈਕਸਿਲਾ ਦੇ ਰਾਜੇ ਤੇ ਉਸ ਦੀ ਪਰਜਾ ਨੇ ਮਕਦੂਨਵੀ ਬਾਦਸ਼ਾਹ ਦਾ ਮਿਤਰਾਂ ਵਾਂਗ ਸਵਾਗਤ ਕੀਤਾ। ਇਸ ਸੁਵਾਗਤ ਤੋਂ ਪ੍ਰਭਾਵਤ ਹੋ ਕੇ ਸਿਕੰਦਰ ਨੇ ਉਸ ਨੂੰ ਨਾਲ ਲਗਦੇ ਦੇਸ਼ ਦਾ ਬਹੁਤ ਵੱਡਾ ਭਾਗ ਬਖਸ਼ ਦਿਤਾ। ਯੂਨਾਨੀਆਂ ਨੇ ਲਿਖਿਆ ਹੈ ਕਿ ਇਹ ਦੇਸ਼ ਮਿਸਰ ਤੋਂ ਵੀ ਵਧੀਕ ਉਪਜਾਊ ਸੀ। ਟੈਕਸਿਲਾ ਦੀ ਸ਼ਨਾਖਤ ਬਾਰੇ ਵਖ ਵਖ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ ਹਨ। ਵਿਲਸਨ ਇਸ ਨੂੰ ਹਿੰਦੂਆਂ ਦੇ ਤਕਸ਼ਿਲਾ ਨਾਲ ਜੋੜਦਾ ਹੈ, ਸਮਿਥ ਦਾ ਵਿਚਾਰ ਹੈ ਕਿ ਇਹ ਸ਼ਹਿਰ ਮਾਨਕਿਆਲਾ ਦੇ ਖੋਲਿਆਂ ਵਾਲੇ ਥਾਂ ਉਪਰ ਸੀ।

ਟੈਕਸਿਲਾ ਦਾ ਸਥਾਨ ਡੇਰੀ ਸ਼ਾਹਾਨ

ਜਨਰਲ ਕਨਿੰਘਮ ਨੇ ਵਧੇਰੇ ਨਿਸ਼ਚੇ ਨਾਲ ਇਸ ਦੀ ਸ਼ਨਾਖ਼ਤ ਕੀਤੀ ਹੈ ਤੇ ਦਸਿਆ ਹੈ ਕਿ ਇਹ ਅਸਥਾਨ ਉਸੇ ਥਾਂ ਤੇ ਸੀ ਜਿਥੇ ਡੇਰੀ ਸ਼ਾਹਾਨ ਦੇ ਖੋਲੇ ਹਨ। ਤੱਕੀ (ਅਜ ਕਲ ਦਾ ਅਸਰੂਰ) ਜੋ ਲਾਹੌਰ ਤੇ ਪਿੰਡੀ ਭਟੀਆਂ ਵਿਚਕਾਰ ਹੈ, ਸੰਨ ੬੩ ਈਸਵੀ ਵਿਚ ਪੰਜਾਬ ਦੀ ਰਾਜਧਾਨੀ ਸੀ। ਟੈਂਕਸਿਲਾ ਦੇ ਅਸਥਾਨ ਉਤੇ ਸਿਕੰਦਰ ਨੇ ਅਸ ਪਾਸ ਦੇ ਦੋਸਾਂ ਦੇ ਰਾਜਦੂਤਾਂ ਨਾਲ ਮੁਲਾਕਾਤ ਕੀਤੀ। ਇਹਨਾ ਦੂਤਾਂ ਵਿਚ ਅਬੀਸਰਾਸ ਦੇ ਦੂਤ ਵੀ ਸਨ। ਅਬੀਸਰਾਸ ਉਹਨਾਂ ਉਤਰੀ ਪਹ ੜਾਂ ਦਾ ਬੜਾ ਸ਼ਕਤੀ ਸ਼ਾਲੀ ਰਾਜਾ ਸੀ ਜਿਨ੍ਹਾਂ ਵਿਚ ਗਖੜ ਅਤੇ ਡੋਕਸਾਰਿਨ ਵਰਗੀਆਂ ਜੰਗਜੂ ਪਹਾੜੀ ਜਾਤੀਆਂ ਵਸਦੀਆਂ ਹਨ। ਅਬੀਸਰਾਸ ਪਾਸ ਇਕ ਮੈਦਾਨੀ ਇਲਾਕਾ ਵੀ ਸੀ ਜਿਥੇ ਉਸ ਦਾ ਰਾਜ ਚਲਦਾ ਸੀ। ਮਕਦੂਨਵੀ ਬਾਦਸ਼ਾਹ ਨੇ ਇਹਨਾਂ ਸਭਨਾਂ ਦੇ ਨਜ਼ਰਾਨੇ ਪਰਵਾਨ ਕੀਤੇ ਅਤੇ ਇਹਨਾਂ ਦੀਆਂ ਪੇਸ਼ ਕੀਤੀਆਂ ਨਜ਼ਰਾਂ ਦੇ ਬਦਲੇ ਵਿਚ ਉਹਨਾਂ ਨੂੰ ਸ਼ਾਹੀ ਸੁਗਾਤਾਂ ਨਾਲ ਮਾਲਾ ਮਾਲ ਕਰ ਦਿਤਾ।

ਪੋਰਸ ਦਾ ਈਨ ਮੰਨਣੋਂ ਇਨਕਾਰ

ਪਰ ਪੋਰਸ ਨੇ, ਜੋ ਬੜੀ ਭਾਰੀ ਫ਼ੌਜੀ ਸ਼ਕਤੀ ਦਾ ਮਾਲਕ ਸੀ ਤੇ ਜਿਸ ਬਾਰੇ ਸਭ ਨੂੰ ਤੌਖਲਾ ਸੀ, ਪਰਦੇਸੀ ਹਮਲਾਆਵਰ ਅਗੇ