ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੦)

ਰਾਜਧਾਨੀ ਪੂਸਲਾ ਅਥਵਾ ਪਿਉਸਲੋਟੀ ਵਲ ਕੂਚ ਬੋਲ ਦਿਤਾ।

ਸਿਕੰਦਰ ਦੇ ਪਹੁੰਚਣ ਤੋਂ ਪਹਿਲੇ ਉਸ ਦੇ ਜਰਨੈਲ ਪੂਰੇ ੩੦ ਦਿਨ ਤੀਕ ਉਸ ਸ਼ਹਿਰ ਨੂੰ ਫਤਹ ਕਰਨ ਲਈ ਜੰਗ ਲੜਦੇ ਰਹੇ ਪਰ ਉਹਨਾਂ ਨੂੰ ਜਿੱਤ ਪ੍ਰਾਪਤ ਨਾ ਹੋਈ ।ਸਿਕੰਦਰ ਦੇ ਪਹੁੰਚਣ ਸਾਰ ਹਿੰਦੀਆਂ ਨੇ ਹਾਰ ਮੰਨ ਲਈ ਅਤੇ ਵਿਜਈ ਨੂੰ ਆਪਣਾ ਖਿਰਾਜ ਭਰ ਦਿਤਾ ਇਸ ਤੇ ਸਿਕੰਦਰ ਨੇ ਉਹਨਾਂ ਦਾ ਜਿਤਿਆ ਹੋਇਆ ਇਲਾਕਾ ਉਹਨਾਂ ਨੂੰ ਵਾਪਸ ਮੋੜ ਦਿਤਾ।

ਭਾਰਤੀ ਜਾਤੀਆਂ ਦੀਆਂ ਰੀਤਾਂ ਰਸਮਾਂ ਦਾ ਹੋਰ ਗਿਆਨ ਪ੍ਰਾਪਤ ਕਰਨ ਲਈ ਸਿਕੰਦਰ ਨੇ ਨੀਅਰਚਸ ਅਤੇ ਐਂਤੀਓਚਸ ਨੂੰ ਇਕ ਵੱਡੀ ਸਾਰੀ ਫੌਜ ਦੇ ਕੇ ਇਸ ਲਈ ਭੇਜਿਆ ਕਿ ਉਹ ਦੇਸ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਅਤੇ ਕੁਛ ਕੁ ਵਸਨੀਕਾਂ ਨੂੰ ਕੈਦ ਕਰ ਕੇ ਲਿਔਣ, ਜਿਹਨਾਂ ਦੀ ਸਹਾਇਤਾ ਨਾਲ ਯੂਨਾਨੀ ਫੌਜਾਂ ਦੇਸ਼ ਦੇ ਅੰਦਰ ਕੂਚ ਕਰ ਸਕਣ। ਇਸ ਸਮੇਂ ਵਿਚ ਸਿਕੰਦਰ ਨੇ ਆਪਣੀਆਂ ਫੌਜਾਂ ਸਿੰਧ ਵਲ ਭੇਜ ਦਿਤੀਆਂ ਤਾਂ ਜੁ ਫੌਜ ਨੂੰ ਲੰਘਾਉਣ ਲਈ ਉਹ ਲੋਕ ਸੜਕ ਪੱਧਰੀ ਕਰ ਲੈਣ।

ਨੀਸਾ ਦਾ ਪ੍ਰਾਚੀਨ ਸ਼ਹਿਰ

ਇਹਨਾਂ ਸਭ ਤਿਆਰੀਆਂ ਮਗਰੋਂ ਸਿਕੰਦਰ ਦਰਿਆ ਸਿੰਧ ਦੇ ਪਰੇ ਪੱਛਮੀ ਪੰਜਾਬ ਵਿਚ ਅਸਾਸੇਨੀ ਦੇਸ ਦੇ ਉਸ ਇਲਾਕੇ ਵਿਚ ਜਾ ਦਾਖ਼ਲ ਹੋਇਆ, ਜਿਸ ਨੂੰ ਸੰਸਕ੍ਰਿਤ ਵਿਚ ਨਿਸ਼ਾਦ ਦੇਸ ਆਖਦੇ ਹਨ ਤੇ ਜੋ ਡਾਯੋਨੀਸਸ ਜਾਂ ਬਾਰਸ ਲਈ ਪਵਿਤਰ ਸੀ। ਜਿਸ ਵੇਲੇ ਨੀਸੀਅਨ ਲੋਕਾਂ ਨੂੰ ਸਿਕੰਦਰ ਦੀ ਪਹੁੰਚ ਦਾ ਪਤਾ ਲਗਾ, ਉਹਨਾਂ ਨੇ ਆਪਣੇ ਰਾਜੇ ਅਕੋਨਫਸ ਅਤੇ ੩੦ ਹੋਰ ਬਜ਼ੁਰਗਾਂ ਦਾ ਡੈਪੂਟੇਸ਼ਨ ਉਸ ਪਾਸ ਰਖਿਆ ਦੀ ਪ੍ਰਾਪਤੀ ਲਈ, ਭੇਜਿਆ। ਇਹਨਾਂ ਪ੍ਰਤੀਨਿਧਾਂ ਨੇ ਆਪਣੇ ਇਸ ਨਿਸ਼ਚੇ ਨੂੰ ਪ੍ਰਗਟ ਕੀਤਾ ਕਿ ਸ਼ਾਹ ਸਿਕੰਦਰ ਡਾਇਓਨੀਸਸ ਦੀ ਪਵਿਤਰਤਾ ਦੇ ਵਿਚਾਰ ਨੂੰ ਮੁਖ ਰਖ ਕੇ ਉਹਨਾਂ ਨੂੰ ਰਖਿਆ ਦੇਣਾ ਪਰਵਾਨ ਕਰ ਲਏਗਾ। ਕਿਉਂਕਿ ਉਹ ਸ਼ਹਿਰ ਡਾਇਓਨੀਸਸ ਦਾ ਹੀ ਵਸਾਇਆ ਹੋਇਆ ਸੀ ਅਤੇ ਉਸ ਦੀਆਂ ਜਿੱਤਾਂ ਦੀ ਯਾਦਗਾਰ ਹੋਣ ਤੋਂ ਛੁਟ ਉਹਨਾਂ ਬਜ਼ੁਰਗਾਂ ਦਾ ਨਿਵਾਸ ਅਸਥਾਨ ਸੀ, ਜਿਹੜੇ ਬੁਢਾਪੇ ਜਾਂ ਨਿਰਬਲਤਾ ਦੇ ਕਾਰਨ ਮੁੜ ਵਾਪਸ ਨਹੀਂ ਸਨ ਗਏ, ਸਗੋਂ ਏਥੇ ਹੀ ਵੱਸ ਗਏ ਸਨ। ਸ਼ਹਿਰ ਦੇ ਇਰਦ ਗਿਰਦ ਦੇ ਦੇਸ ਨੂੰ ਵੀ ਨੀਸਾ ਆਖਦੇ ਸਨ। ਸ਼ਹਿਰ ਨੀਸਾ ਵਿਜਈ ਦੀ ਦਾਈ ਦੇ ਨਾਮ ਦੀ ਯਾਦ ਵਿਚ ਵਸਾਇਆ ਗਿਆ ਸੀ

ਡੈਪੂਟੇਸ਼ਨ ਦੀ ਸਿਕੰਦਰ ਨਾਲ ਮੁਲਾਕਾਤ

ਡੈਲੀਗੇਟਾਂ ਨੇ ਸਿਕੰਦਰ ਨੂੰ ਦਸਿਆ ਕਿ ਆਸ ਪਾਸ ਦੇ ਪਹਾੜਾਂ ਦਾ ਨਾਮ ਡਾਇਓਨੀਸਸ ਨੇ ਇਸ ਲਈ ਮੋਰੋਸ ਰਖਿਆ ਸੀ ਕਿਉਂਕਿ ਉਹ ਜੂਪੀਟਰ ਦੇ ਪੱਟਾਂ ਵਿਚੋਂ ਉਤਪਨ ਹੋਏ ਸਨ।

ਕਰੀਸੀਅਨ ਦੀ ਅਜ਼ਾਦੀ ਦੀ ਬਹਾਲੀ

ਡਿਪਟੀਆਂ ਦੀ ਗਲ ਬਾਤ ਸੁਣ ਕੇ ਸਿਕੰਦਰ ਬੜਾ ਖੁਸ਼ ਹੋਇਆ ਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ। ਉਸ ਨੇ ਇਸ ਸ਼ਰਤ ਨਾਲ ਉਹਨਾਂ ਦੀ ਸੁਤੰਤਰਤਾ ਦੀ ਬਹਾਲੀ ਪਰਵਾਨ ਕਰ ਲਈ ਕਿ ਉਹ ਸਿਕੰਦਰ ਨੂੰ ਤਿੰਨ ਹਜ਼ਾਰ ਘੋੜ ਚੜ੍ਹਿਆਂ ਦੀ ਫੌਜ ਦੇਣ ਤੇ ਨਾਲੇ ਆਪਣੇ ਇਕ ਸੌ ਸ਼ਹਿਰੀਆਂ ਨੂੰ ਵੀ ਯਰਗ਼ਮਾਲ (ਜ਼ਮਾਨਤ) ਵਜੋਂ ਹਵਾਲੇ ਕਰਨ । ਇਸ ਅੰਤਮ ਮੰਗ ਨੂੰ ਸੁਣ ਕੇ ਅਕੋਨਫਸ ਹੱਸ ਪਿਆ। ਸਿਕੰਦਰ ਨੇ ਉਸ ਦੀ ਹਾਸੀ ਦਾ ਕਾਰਨ ਪੁਛਿਆ ਤਦ ਉਸ ਨੇ ਉੱਤਰ ਦਿਤਾ ਜਿੰਨੇ ਆਦਮੀਆਂ ਦੀ ਤੁਸਾਂ

ਮੰਗ ਕੀਤੀ ਹੈ ਓਨੇ ਅਸੀਂ ਦੇ ਸਕਦੇ ਹਾਂ, ਸਗੋਂ ਨੀਸਾ ਦੇ ਭੈੜੇ ਬੰਦੇ ਇਸ ਤੋਂ ਚੁਣੇ ਵੀ ਦਿਤੇ ਜਾ ਸਕਦੇ ਹਨ, ਪਰ ਤੁਸੀਂ ਆਪ ਦਸੋ ਜਿਸ ਸ਼ਹਿਰ ਦੇ ਸੌ ਚੰਗੇਰੇ ਸ਼ਹਿਰੀ ਕੱਢ ਲਏ ਜਾਣ ਉਸ ਸ਼ਹਿਰ ਦਾ ਰਾਜ ਪ੍ਰਬੰਧ ਕਿਵੇਂ ਚਲ ਸਕਦਾ ਹੈ? ਇਹ ਉੱਤਰ ਸੁਣ ਕੇ ਸਿਕੰਦਰ ਖੁਸ਼ ਹੋ ਗਿਆ ਅਤੇ ਸੌ ਯਰਗੁਮਾਲਾਂ ਦੀ ਮੰਗ ਵਾਪਸ ਲੈ ਲਈ।

ਹਿੰਦੀ ਬਾਦਸ਼ਾਹ ਟੈਕਸਾਈਲਸ ਦਾ ਈਨ ਮੰਨਣਾ

ਸਿੰਧ ਅਤੇ ਜਿਹਲਮ (ਹਾਈਡਸਪੇਸ) ਦੇ ਵਿਚਕਾਰਲੇ ਇਲਾਕੇ ਉਤੇ ਟੈਕਸਾਈਲਸ ਨਾਮੀ ਹਿੰਦੀ ਰਾਜੋ ਦਾ ਰਾਜ ਸੀ। ਉਹ ਉਸ ਪੁਰਾਤਨ ਤੁਰਾਨੀ ਨਸਲ ਵਿਚੋਂ ਸੀ ਜੋ ਉਸ ਸਮੇਂ ਰਾਵਲਪਿੰਡੀ ਦੇ ਜ਼ਿਲੇ ਵਿਚ ਵਸਦੀ ਸੀ। ਦਰਿਆ ਕਾਬਲ (ਕੋਫੀਨਸ) ਉਪਰ ਪੁਜ ਕੇ ਸਿਕੰਦਰ ਨੇ ਆਪਣਾ ਦੂਤ ਟੈਕਸਾਈਲ ਪਾਸ ਅਤੇ ਸਿੰਧ ਦੇ ਪੱਛਮ ਵਲ ਦੇ ਦੂਜੇ ਹਿੰਦੀ ਰਾਜਿਆਂ ਵਲ ਭੇਜਿਆ। ਸਿੰਕਦਰ ਨੇ ਆਪਣੇ ਦੂਤ ਹੱਥ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਆਪੋ ਆਪਣੀਆਂ ਹੱਦਾਂ ਉਪਰ ਆ ਕੇ ਮਿਲਣ ਅਤੇ ਉਸ ਦੀ ਈਨ ਮੰਨਣ। ਇਸ ਆਗਿਆ ਦੀ ਪੂਰਨਤਾ ਵਿਚ ਟੈਕਸਾਈਲਸ ਨੇ ਸਿੰਧ ਪਾਰ ਕੀਤਾ ਅਤੇ ਸਿਕੰਦਰ ਨੂੰ ਦੋ ਸੌ ਚਾਂਦੀ ਦੇ ਸਿਕੇ, ਤਿੰਨ ਹਜ਼ਾਰ ਬੈਲ, ਦਸ ਹਜ਼ਾਰ ਤੋਂ ਅਧਿਕ ਭੇਡਾਂ ਬਕਰੀਆਂ ਅਤੇ ੩੦ ਹਾਥੀ ਨਜ਼ਰਾਨਾ ਪੇਸ਼ ਕਰ ਕੇ ਉਸ ਦੀ ਬਾਜ-ਗੁਜ਼ਾਰੀ ਪਰਵਾਨ ਕਰ ਲਈ। ਇਸ ਤੋਂ ਛੂਟ ਉਸ ਨੇ ਸਿਕੰਦਰ ਨੂੰ ੭੦੦ ਭਾਰਤੀ ਸਿਪਾਹੀਆਂ ਦੀ ਕਮਕ ਦੇਣ ਦੀ ਵੀ ਪੇਸ਼ਕਸ ਕੀਤੀ। ਹਿੰਦੁਸਤਾਨ ਬਾਰੇ ਸਿਕੰਦਰ ਤੋੱ ਜੋ ਇਰਾਦੇ ਸਨ ਉਹਨਾਂ ਦੀ ਪੂਰਨਤਾ ਲਈ ਉਸ ਨੇ ਆਪਣੀ ਨਿੱਜੀ ਸੇਵਾ ਵੀ ਪੇਸ਼ ਕੀਤੀ।

ਹਿੰਦੀ ਬਾਦਸ਼ਾਹ ਅਤੇ ਸਿਕੰਦਰ ਵਿਚਾਲੇ ਵਾਰਤਾਲਾਪ

ਇਹਨਾਂ ਦੋਵਾਂ ਬਾਦਸ਼ਾਹਾਂ ਵਿਚਾਲੇ ਹੋਈ ਪਹਿਲੀ ਮੁਲਾਕਾਤ ਸਮੇਂ ਜੋ ਵਾਰਤਾ-ਲਾਪ ਹੋਈ ਉਸ ਦਾ ਸੁਵਾਦਲਾ ਵਿਸਥਾਰ ਪਲਟਰਰ ਨੇ ਲਿਖਿਆ ਹੈ । ਜੋ ਵਾਰਤਲਾਪ ਇਹਨਾਂ ਵਿਚਾਲੇ ਹੋਇਆ ਉਸ ਦਾ ਸਾਰ ਇਹ ਹੈ—“ਹਿੰਦੀ ਬਾਦਸ਼ਾਹ ਨੇ ਆਪਣੇ ਦੂਰ ਪੱਛਮੀ ਸਮਕਾਲੀ ਤੋਂ ਪੁੱਛ ਕੀਤੀ, ਕਿ ਜੇ ਤੁਸੀਂ ਸਾਨੂੰ ਰੋਟੀ ਤੇ ਜੀਵਨ ਦੀਆਂ ਹੋਰ ਲੋੜਾਂ ਤੋਂ ਵਾਜੋਂ ਕਰਨਾ ਨਹੀਂ ਚਾਹੁੰਦੇ ਤਦ ਤੁਹਾਡੇ ਤੇ ਸਾਡੇ ਵਿਚਕਾਰ ਜੰਗ ਦਾ ਹੋਰ ਕੀ ਕਾਰਨ ਹੈ ? ਕੀ ਇਹੋ ਹੀ ਚੀਜ਼ਾਂ ਨਹੀਂ ਜੋ ਮਨੁਖ ਨੂੰ ਜੰਗ ਲਈ ਤਿਆਰ ਕਰਦੀਆਂ ਹਨ ? ਜੇ ਤੇ ਮੈਂ ਤੁਹਾਡੇ ਪਾਸੋਂ ਅਧਿਕ ਮਾਲਦਾਰ ਹਾਂ, ਤਦ ਮੈਂ ਆਪਣੇ ਸੋਨੇ ਚਾਂਦੀ ਤੇ ਹੋਰ ਮਾਲ ਮਿਲਖ ਵਿਚੋਂ ਕੁਛ ਭਾਗ ਤੁਹਾਨੂੰ ਦੇਣ ਲਈ ਤਿਆਰ ਹਾਂ ਅਤੇ ਜੇ ਮੈਂ ਤੁਹਾਥੋਂ ਗਰੀਬ ਹਾਂ ਤਦ ਤੁਹਾਨੂੰ ਆਪਣੇ ਮਾਲ ਮਿਲਖ ਵਿਚੋਂ ਮੈਨੂੰ ਹਿੱਸਾ ਦੇਣ ਵਿਚ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ।” ਹਿੰਦੀ ਬਾਦਸ਼ਾਹ ਦੀ ਸਾਫ ਦਿਲੀ ਅਤੇ ਗਲ ਬਾਤ ਦੇ ਢੰਗ ਤੋਂ ਖੁਸ਼ ਹੋ ਕੇ ਸਿਕੰਦਰ ਨੇ ਇਹ ਉਤਰ ਦਿਤਾ:—ਤਦ ਤੇਰੇ ਵਰਗੇ ਸੂਝਵਾਨ ਲਈ ਦਾਨਸ਼ਵੰਦੀ ਇਹੋ ਹੈ ਕਿ ਤੂੰ ਲੜਾਈ ਤੋਂ ਸੰਕੋਚ ਕਰਾਂ ! ਜੇ ਤੁਸੀਂ ਇਹ ਕਰੋ ਤਦ ਤੁਹਾਨੂੰ ਵੱਡਾ ਫਰੇਬ ਲਗੇਗਾ। ਮੈਂ ਤੁਹਾਡੇ ਨਾਲ ਆਖਰੀ ਦਮ ਤੀਕ ਝਗੜਾ ਕਰਾਂਗਾ ਪਰ ਇਹ ਝਗੜਾ ਤੁਹਾਨੂੰ ਰਿਆਇਤਾਂ ਤੇ ਲਾਭ ਪੁਚੰਣ ਦਾ ਹੋਵੇਗਾ ਕਿਉਂਕਿ ਮੈਂ ਤੁਹਾਨੂੰ ਕਿਸੇ ਗਲ ਵਿਚ ਵੀ ਖੁਲ੍ਹ ਦਿਲੀ ਵਿਚ ਆਪਣੇ ਤੋਂ ਵਧਣ ਨਹੀਂ ਦਿਆਂਗਾ।” ਸਿਕੰਦਰ ਨੇ ਆਪਣਾ ਦਿਤਾ ਬਚਨ ਪੂਰਾ ਕੀਤਾ। ਹਿੰਦੀ ਇਤਿਹਾਦੀ ਪਾਸੋਂ ਉਸ ਨੂੰ ਜੋ ਨਜ਼ਰਾਨਾ ਮਿਲਿਆ ਸੀ ਉਸ ਤੋਂ ਕਿਤੇ ਵਧੀਕ ਵੱਡ-ਮਲੀਆਂ ਸੁਗਾਤਾਂ ਸਿਕੰਦਰ ਨੇ ਹਿੰਦੀ ਬਾਦਸ਼ਾਹ ਨੂੰ ਭੇਟਾ ਕੀਤੀਆਂ। ਇਸ ਤੋਂ ਛੁਟ ਸਿਕੰਦਰ ਨੇ ਹਿੰਦੀ ਬਾਦਸ਼ਾਹ ਨੂੰ ਹੋਰ ਸ਼ਾਹੀ ਰਿਆਇਤਾਂ ਨਾਲ ਵੀ ਮਾਲਾ ਮਾਲ ਕਰ ਦਿਤਾ। ਉਸ ਦੇ ਰਾਜ